ਦੁਖਦਾਇਕ ਖ਼ਬਰ : ਟਰਾਲਾ ਚਲਾਂਦੇ 23 ਸਾਲਾਂ ਪੰਜਾਬੀ ਨੌਜਵਾਨ ਦੀ ਅਮੇਰਿਕਾ ਚ ਹਾਦਸੇ ਦੌਰਾਨ ਮੌਤ

ਜਲੰਧਰ :   ਜ਼ਿਲ੍ਹਾ ਜਲੰਧਰ ਪਿੰਡ ਆਦੀ ਦਾ ਨੌਜਵਾਨ ਇੰਦਰਪਾਲ ਸਿੰਘ ਜੋ ਕਿ 6 ਸਾਲ ਪਹਿਲਾਂ ਅਮਰੀਕਾ ਗਿਆ ਸੀ ਤੇ ਉੱਥੇ ਟਰਾਲਾ ਚਲਾਉਂਦਾ ਸੀ।

ਉਕਤ ਨੌਜਵਾਨ ਲੱਖਾਂ ਸੁਪਨੇ ਲੈ ਕੇ ਅਮਰੀਕਾ ਗਿਆ ਸੀ ਤੇ ਆਪਣੀ ਰੋਜ਼ੀ-ਰੋਟੀ ਕਮਾ ਰਿਹਾ ਸੀ ਪਰ ਅਚਾਨਕ ਉਸਦੇ ਟਰਾਲੇ ਨਾਲ ਇਕ ਹੋਰ ਟਰਾਲੇ ਦੇ ਟਕਰਾਉਣ ਕਾਰਨ ਨੌਜਵਾਨ ਦੀ ਮੌਤ ਹੋ ਗਈ।

ਪਰਿਵਾਰਕ ਸੂਤਰਾਂ ਅਨੁਸਾਰ ਇੰਦਰਪਾਲ ਸਿੰਘ ਪੁੱਤਰ ਅਮਰਜੀਤ ਸਿੰਘ ਉਮਰ 23 ਸਾਲ ਹਾਲੇ   ਕੁਆਰਾ ਸੀ। ਅਚਾਨਕ ਇਸ ਦੁਨੀਆ ਤੋਂ ਤੁਰ  ਗਿਆ ਜਿਸ ਕਾਰਨ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਦਰਦਨਾਕ ਹਾਦਸੇ ਕਾਰਨ  ਇਲਾਕੇ  ਅੰਦਰ ਸੋਗ ਦੀ ਲਹਿਰ ਹੈ ।

Related posts

Leave a Reply