ਦੁਖਦ ਖ਼ਬਰ : ਆਸਟ੍ਰੇਲੀਆ ਦੇ ਫਿਲਿਪ ਆਈਲੈਂਡ ‘ਚ ਡੁੱਬਣ ਕਾਰਨ ਫਗਵਾੜਾ ਨਿਵਾਸੀ ਸਮੇਤ ਪਰਿਵਾਰ 4 ਪੰਜਾਬੀਆਂ ਦੀ ਮੌਤ

ਆਸਟ੍ਰੇਲੀਆ, 25 ਜਨਵਰੀ  : ਆਸਟ੍ਰੇਲੀਆ ਦੇ ਫਿਲਿਪ ਆਈਲੈਂਡ ‘ਚ ਡੁੱਬਣ ਕਾਰਨ ਚਾਰ ਪੰਜਾਬੀਆਂ ਦੀ ਮੌਤ ਹੋਣ ਦੀ ਖ਼ਬਰ ਹੈ।   

 ਮ੍ਰਿਤਕਾ ਦੀ ਪਛਾਣ ਰੀਮਾ ਸੋਂਧੀ ਪਤਨੀ ਸੰਜੀਵ ਸੋਂਧੀ ਵਾਸੀ ਫਗਵਾੜਾ ਵਜੋਂ ਹੋਈ ਹੈ। ਇਸ ਦੇ ਨਾਲ ਹੀ ਮ੍ਰਿਤਕਾ ਦੇ ਤਿੰਨ ਜੀਆਂ ਦੀ ਵੀ ਹਾਦਸੇ ਵਿਚ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਿਕ, ਐਮਰਜੈਂਸੀ ਸੇਵਾਵਾਂ ਨੂੰ ਬੁੱਧਵਾਰ ਦੁਪਹਿਰ ਕਰੀਬ 3.30 ਵਜੇ ਨਿਊਹੈਵਨ ਨੇੜੇ ਚਾਰ ਲੋਕਾਂ ਦੇ ਪਾਣੀ ‘ਚ ਡੁੱਬਣ ਦੀ ਸੰਭਾਵਨਾ ਦੀ ਸੂਚਨਾ ਮਿਲੀ।

ਸਟੇਟ ਏਜੰਸੀ ਦੇ ਕਮਾਂਡਰ ਟ੍ਰੇਲੋਅਰ ਨੇ ਕਿਹਾ, “ਲਾਈਫ ਸੇਵਿੰਗ ਵਿਕਟੋਰੀਆ ਨੂੰ ਫਿਲਿਪ ਟਾਪੂ ‘ਤੇ ਜੰਗਲ ਗੁਫਾਵਾਂ ਦੇ ਸਮੁੰਦਰੀ ਖੇਤਰ ਵਿੱਚ ਬਿਪਤਾ ਵਿੱਚ ਫਸੇ ਚਾਰ ਲੋਕਾਂ ਦੀ ਸਹਾਇਤਾ ਲਈ ਬੁਲਾਇਆ ਗਿਆ ਸੀ।” ਡਿਊਟੀ ‘ਤੇ ਨਾ ਹੋਣ ਦੇ ਬਾਵਜੂਦ, ਓਹਨਾ ਦੇ ਲਾਈਫਗਾਰਡਾਂ ਨੇ ਉਨ੍ਹਾਂ ਵਿੱਚੋਂ ਤਿੰਨ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਅਤੇ ਸਾਡੀ ਇੱਕ ਬਚਾਅ ਕਿਸ਼ਤੀ ਨੇ ਪਾਣੀ ਵਿੱਚੋਂ 1 ਵਿਅਕਤੀ ਨੂੰ ਵੀ ਬਾਹਰ ਕੱਢਿਆ।

ਭਾਰਤੀ ਹਾਈ ਕਮਿਸ਼ਨ ਨੇ ਕਿਹਾ, “ਆਸਟ੍ਰੇਲੀਆ ਦੇ ਫਿਲਿਪ ਆਈਲੈਂਡ ‘ਚ ਡੁੱਬਣ ਨਾਲ ਚਾਰ ਭਾਰਤੀਆਂ ਦੀ ਮੌਤ ਹੋ ਗਈ। ਭਾਰਤੀ ਹਾਈ ਕਮਿਸ਼ਨ ਨੇ ਪੀੜਤ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟਾਈ ਹੈ। 

Related posts

Leave a Reply