ਦੁਖਦ ਖ਼ਬਰ : ਪਠਾਨਕੋਟ ਤੋਂ  ਜਿਲ੍ਹਾ ਸਿੱਖਿਆ ਅਫ਼ਸਰ  ਤੇ ਡਿਪਟੀ ਡਾਇਰੈਕਟਰ ਰਹੇ ਪਵਨ ਕੁਮਾਰ ਅਚਨਚੇਤ ਸਦੀਵੀ ਵਿਛੋੜਾ ਦੇ ਗਏ

 ਪਠਾਨਕੋਟ ਤੋਂ  ਜਿਲ੍ਹਾ ਸਿੱਖਿਆ ਅਫ਼ਸਰ  ਤੇ ਡਿਪਟੀ ਡਾਇਰੈਕਟਰ ਰਹੇ ਪਵਨ ਕੁਮਾਰ ਅਚਨਚੇਤ ਸਦੀਵੀ ਵਿਛੋੜਾ ਦੇ ਗਏ
            ____________________________________
 
ਪਠਾਨਕੋਟ: (ਰਾਜਿੰਦਰ ਸਿੰਘ ਰਾਜਨ)
 
ਸਿੱਖਿਆ ਵਿਭਾਗ ਪਠਾਨਕੋਟ ਤੋਂ ਸਾਬਕਾ ਜਿਲ੍ਹਾਂ ਸਿੱਖਿਆ ਅਫ਼ਸਰ ਤੇ ਡਿਪਟੀ ਡਾਇਰੈਕਟਰ ਪਵਨ ਕੁਮਾਰ ਨਹੀਂ ਰਹੇ। ਉਹ ਕਰੀਬ 61 ਸਾਲ ਦੇ ਸਨ ਜੋ ਅਚਨਚੇਤ ਸਦੀਵੀ ਵਿਛੋੜਾ ਦੇ ਗਏ। ਉਹ ਪਠਾਨਕੋਟ ਜ਼ਿਲਾ ਬਣਨ ਤੋਂ ਬਾਅਦ 3 ਜੂਨ 2012 ਨੂੰ ਸਿੱਖਿਆ ਵਿਭਾਗ ਪਠਾਨਕੋਟ ਦੇ ਪਹਿਲੇ ਜਿਲ੍ਹਾਂ ਸਿੱਖਿਆ ਅਫ਼ਸਰ (ਸ) ਵੱਜੋਂ ਤਾਇਨਾਤ ਹੋਏ ਸਨ।
 
ਸਿੱਖਿਆ ਵਿਭਾਗ ਨੇ ਉਨ੍ਹਾਂ ਦੀਆਂ ਵਿਭਾਗ ਵਿੱਚ ਬੇਹਤਰੀਨ ਸੇਵਾਵਾ ਦੇਖਦਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਗੁਰਦਾਸਪੁਰ ਤੋਂ ਬਤੌਰ ਪਿ੍ੰਸੀਪਲ ਅਹੁੱਦੇ ਤੋਂ ਜਿਲ੍ਹਾਂ ਸਿੱਖਿਆ ਅਫ਼ਸਰ ਪਠਾਨਕੋਟ ਪੱਦ ਉਨੱਤ ਕੀਤਾ ਸੀ। ਉਨ੍ਹਾਂ ਦਿਨਾਂ ਵਿੱਚ ਸਾਬਕਾ ਜਿਲ੍ਹਾਂ ਸਿੱਖਿਆ ਅਫ਼ਸਰ ਪਠਾਨਕੋਟ ਪਵਨ ਕੁਮਾਰ ਅੰਦਰ ਨਵਾਂ ਜਿਲ੍ਹਾਂ, ਨਵਾਂ ਜ਼ਜਬਾ ਉਨ੍ਹਾਂ “ਚ” ਕਮਾਲ ਦਾ ਸੀ।
 
ਆਪਣੇ ਕਾਰਜਕਾਲ ਵਿੱਚ ਬੱਚਿਆ ਵਿੱਚ ਪੜਾਈ ਦੇ ਨਾਲ-ਨਾਲ ਖੇਡਾ,ਵਿਦਿਆਰਥੀਆ ਵਿੱਚ ਛੁਪੀ ਪ੍ਰਤਿਭਾ ਨੂੰ ਬਾਹਰ ਕੱਢਣ ਲਈ ਸਭਿਆਚਾਰਕ ਪ੍ਰੋਗਰਾਮ ਕਰਾਉਣੇ, ਸਾਇੰਸ ਮੇਲੇ, ਚਿੱਤਰਕਾਰ ਮੁਕਾਬਲਿਆ ਵਿੱਚ ਦਿਲਚਸਪੀ ਦਿਖਾਉਣੀ ਤੇ ਖਾਸ ਕਰ ਅਧਿਆਪਕਾ ਦੇ ਸਹਿਯੋਗ ਨਾਲ ਸਕੂਲਾ ਵਿੱਚ ਬੱਚਿਆ ਦੀ ਗਿਣਤੀ ਵਧਾਉਣ ਵਿੱਚ  ਵਿਸ਼ੇਸ਼ ਉਪਰਾਲੇ ਕਰਕੇ ਅਹਿਮ ਰੋਲ ਨਿਭਾਏ ਸਨ ਜੋ ਵਿਭਾਗ ਵਿੱਚ ਸਦਾ ਯਾਦ ਰਹਿਣਗੇ। 
               _______________________________
 
 ਰਾਜਿੰਦਰ ਸਿੰਘ ਰਾਜਨ ਪਠਾਨਕੋਟ 
ਮੋਬਾਇਲ ਫੋਨ ਨੰਬਰ 9417427656

Related posts

Leave a Reply