ਦੁਖਦ ਖ਼ਬਰ : ਪੜਾਈ ਜ਼ਿੰਦਗੀ ਲਈ ਹੈ ਜਾਂ ਜ਼ਿੰਦਗੀ ਪੜਾਈ ਲਈ ? ਪੰਜਾਬ ਵਿੱਚ 6 ਸਾਲਾ ਸਕੂਲੀ ਬੱਚੇ ਕੁਲਦੀਪ ਦੀ ਠੰਡ ਨਾਲ ਮੌਤ, ਪਰ ਅਸੀਂ ਸਕੂਲਾਂ ਵਿਚ ਛੁੱਟੀਆਂ ਨਹੀਂ ਵਧਾ ਸਕਦੇ !

ਬਰਨਾਲਾ / ਚੰਡੀਗੜ੍ਹ  :

– ਪੰਜਾਬ ਵਿੱਚ ਸੀਤ ਲਹਿਰ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਹੁਣ ਇਹ ਠੰਡ ਜਾਨਲੇਵਾ ਹੋ ਗਈ ਹੈ। ਬਰਨਾਲਾ ‘ਚ ਵਾਪਰੀ ਦਰਦਨਾਕ ਘਟਨਾ ‘ਚ 6 ਸਾਲਾ ਸਕੂਲੀ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਦੀਪ ਸਿੰਘ ਵਜੋਂ ਹੋਈ ਹੈ। ਬੱਚਾ ਸਰਕਾਰੀ ਪ੍ਰਾਇਮਰੀ ਸਕੂਲ ਪੱਖੋ ਕਲਾਂ ਦਾ ਪਹਿਲੀ ਜਮਾਤ ਦਾ ਵਿਦਿਆਰਥੀ ਸੀ। ਠੰਢ ਕਾਰਨ ਉਹ ਬਿਮਾਰ ਹੋ ਗਿਆ। ਉਸ ਦੇ ਪਰਿਵਾਰਕ ਮੈਂਬਰਾਂ ਨੇ ਪਹਿਲਾਂ ਪਿੰਡ ਵਿੱਚ ਹੀ ਉਸ ਦਾ ਇਲਾਜ ਕਰਵਾਇਆ। ਜਦੋਂ ਉਸ ਦੀ ਸਿਹਤ ਵਿੱਚ ਸੁਧਾਰ ਨਾ ਹੋਇਆ ਤਾਂ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਵਾਰ ਪੈ ਰਹੀ ਕੜਾਕੇ ਦੀ ਠੰਡ ਦੀ ਵਜ੍ਹਾ ਨਾਲ ਸਕੂਲਾਂ ਵਿੱਚ ਬੱਚਿਆਂ ਦੇ ਹਾਲਾਤ ਕਾਫੀ ਖਰਾਬ ਹੋ ਗਏ ਹਨ ਕਿਉਂਕਿ ਪਹਿਲਾਂ ਤਾਂ ਸਰਕਾਰ ਨੇ ਸਕੂਲਾਂ ਦੀਆਂ ਛੁੱਟੀਆਂ ਕਰ ਦਿੱਤੀਆਂ ਸਨ ਪਰ ਹੁਣ ਸਕੂਲ ਦੁਬਾਰਾ ਖੁੱਲ੍ਹ ਗਏ ਹਨ ਪਰ ਸ਼ੀਤ ਲਹਿਰ ਘਟਣ ਦਾ ਨਾਂਅ ਨਹੀਂ ਲੈ ਰਹੀ, ਜਿਸ ਕਰਨ ਅਧਿਆਪਕਾਂ ਨੇ ਸਕੂਲਾਂ ‘ਚ ਫੇਰ ਤੋਂ ਛੁੱਟੀਆਂ ਕਰਨ ਦੀ ਮੰਗ ਕੀਤੀ ਸੀ।

ਪਰ ਸਰਕਾਰ ਵੱਲੋਂ ਫੇਰ ਤੋਂ ਸਕੂਲਾਂ ‘ਚ ਛੁੱਟਣ ਵਿੱਚ ਵਾਧਾ ਨਾ ਕਰਨ ਦਾ ਫੈਸਲਾ ਲਿਆ ਗਿਆ ਸੀ। ਅੱਜ ਪੰਜਾਬ ਕੈਬਨਿਟ ਮੀਟਿੰਗ ਤੋਂ ਬਾਅਦ ਸੀਐੱਮ ਭਗਵੰਤ ਮਾਨ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ, 21 ਜਨਵਰੀ ਤੱਕ ਪੰਜਾਬ ਦੇ ਅੰਦਰ ਛੁੱਟੀਆਂ ਕੀਤੀਆਂ ਗਈਆਂ ਸਨ। ਬੇਸ਼ੱਕ ਹੁਣ ਠੰਡ ਹੈ, ਪਰ ਅਸੀਂ ਸਕੂਲਾਂ ਵਿਚ ਛੁੱਟੀਆਂ ਨਹੀਂ ਵਧਾ ਸਕਦੇ। ਕਿਉਂਕਿ ਬੱਚਿਆਂ ਦੇ ਪੇਪਰ ਸਿਰ ‘ਤੇ ਹਨ। ਸੀਐੱਮ ਮਾਨ ਨੇ ਕਿਹਾ ਕਿ, ਅਸੀਂ ਨਹੀਂ ਚਾਹੁੰਦੇ ਕਿ, ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਵੇ।

ਆਮ ਲੋਕ ਸੋਚ ਰਹੇ ਹਨ ਕਿ ਪੜਾਈ ਜ਼ਿੰਦਗੀ ਲਈ ਹੈ ਜਾਂ ਜ਼ਿੰਦਗੀ ਪੜਾਈ ਲਈ ? ਪੰਜਾਬ ਵਿੱਚ 6 ਸਾਲਾ ਸਕੂਲੀ ਬੱਚੇ ਕੁਲਦੀਪ ਦੀ ਠੰਡ ਨਾਲ ਮੌਤ

ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਦਿਨ ਦਾ ਤਾਪਮਾਨ ਗੁਰਦਾਸਪੁਰ ਵਿੱਚ 9 ਡਿਗਰੀ, ਅੰਮ੍ਰਿਤਸਰ ਵਿੱਚ 10, ਬਠਿੰਡਾ ਵਿੱਚ 10.2, ਨਵਾਂਸ਼ਹਿਰ (ਐਸਬੀਐਸ ਨਗਰ) ਵਿੱਚ 11.2, ਫ਼ਿਰੋਜ਼ਪੁਰ ਵਿੱਚ 11.8, ਮੋਗਾ ਵਿੱਚ 11.7 ਅਤੇ ਰੋਪੜ ਵਿੱਚ 11.8 ਡਿਗਰੀ ਸੈਲਸੀਅਸ ਦੇ ਆਸ-ਪਾਸ ਦਰਜ ਕੀਤਾ ਗਿਆ।

Related posts

Leave a Reply