ਦੋਹਾ ਕਾਵਿ ਨੂੰ ਸਮਰਪਿਤ ਰਹੇ ਬਲਵੀਰ ਸਾਹਨੇਵਾਲ ਦਾ ਸਦੀਵੀ ਵਿਛੋੜਾ

ਬਲਵੀਰ ਸਾਹਨੇਵਾਲ ਦਾ ਸਦੀਵੀ ਵਿਛੋੜਾ
ਗੁਰਦਾਸਪੁਰ 15 ਮਈ ( ਅਸ਼ਵਨੀ ) :
ਬਲਵੀਰ ਸਾਹਨੇਵਾਲ ਕੱਲ ਸਦੀਵੀ ਵਿਛੋੜਾ ਦੇ ਗਏ ਹਨ। ਉਹ 75 ਸਾਲਾਂ ਦੇ ਸਨ। ਉਹ ਦੋਹਾ ਕਾਵਿ ਨੂੰ ਸਮਰਪਿਤ ਰਹੇ। ਉਨ੍ਹਾਂ ਦੋਹਾ ਕਾਵਿ ਦੀਆਂ ਚਾਰ ਪੁਸਤਕਾਂ ‘ਛੱਲਾਂ’, ‘ਇਕ ਇਹ ਦੋਹਾਵਲੀ’, ‘ਸਮੇਂ ਦਾ ਸੱਚ’ ਅਤੇ ‘ਵੇਲੇ ਦਾ ਬਿਰਤਾਂਤ’ ਦੀ ਰਚਨਾ ਕੀਤੀ। ਉਨ੍ਹਾਂ ਦੇ ਦੋ ਕਾਵਿ ਸੰਗ੍ਰਹਿ ‘ਸ਼ੈਤਾਨ ਆਦਮੀ’ ਅਤੇ ‘ਜਿੰਦੜੀਏ ਯਾਦ ਕਰੇਂਗੀ’ ਵੀ ਸਾਹਿਤ ਜਗਤ ਵਿਚ ਮਕਬੂਲ ਹੋਏ। ਉਨ੍ਹਾਂ ਪ੍ਰਸਿਧ ਸਾਹਿਤਕਾਰਾਂ ਦੇ ਸਦਾਬਹਾਰ ਕਥਨਾਂ ਦਾ ਸੰਗ੍ਰਹਿ ਕੀਤਾ ਅਤੇ ਤਿੰਨ ਪੁਸਤਕਾਂ ‘ਜਦੀਦ ਕਥਨਾਵਲੀ’, ‘ਫ਼ੂਲਾਂਜਲੀ’ ਅਤੇ ‘ਮਹਾਨ ਲੋਕ ਮਹਾਨ ਵਿਚਾਰ’ ਵੀ ਸਾਹਿਤ ਜਗਤ ਨੂੰ ਭੇਂਟ ਕੀਤੀਆਂ।

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਬਲਵੀਰ ਸਾਹਨੇਵਾਲ ਦੇ ਸਦੀਵੀ ਵਿਛੋੜੇ ਉਤੇ ਉਨ੍ਹਾਂ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਹਾਰਦਿਕ ਸੰਵੇਦਨਾ ਸਾਂਝੀ ਕੀਤੀ ਹੈ।

Related posts

Leave a Reply