ਦੱਸ ਲੱਖ ਪੈਕਿੰਗ ਵਾਲੇ ਰਾਸ਼ਨ ਦੇਣ ਵਾਲਾ ਬਿਆਨ ਪੇਪਰਾਂ ਤੱਕ ਸੀਮਤ ਹੋ ਕੇ ਨਾ ਰਹਿ ਜਾਵੇ, ਫੈਡਰੇਸ਼ਨ ਵਲੋਂ ਲੋਕਾਂ ਨੂੰ ਬੇਨਤੀ ਕਿ ਉਹ ਆਪਣੇ ਘਰਾਂ ਵਿੱਚ ਹੀ ਰਹਿਣ-ਪ੍ਰਧਾਨ ਭਾਈ ਚਰਨਦੀਪ ਸਿੰਘ ਖਾਲਸਾ

HOSHIARPUR (ADESH PARMINDER SINGH) ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਦੋਆਬਾ ਜੌਨ ਦੇ ਪ੍ਰਧਾਨ ਭਾਈ ਚਰਨਦੀਪ ਸਿੰਘ ਖਾਲਸਾ ਨੇ ਇਕ ਪ੍ਰੈਸ ਬਿਆਨ ਰਾਹੀ ਕਿਹਾ ਕਿ ਪੂਰੇ ਪੰਜਾਬ ਵਿਚ ਫੈਡਰੇਸ਼ਨ ਦਾ ਹਰ ਵਰਕਰ ਸਾਹਿਬਾਨ ਇਸ ਦੁੱਖ ਦੀ ਘੜੀ ਵਿਚ ਲੋਕਾਂ ਦਾ ਸਾਥ ਦੇ ਰਹੇ ਹਨ ਅਤੇ CORONA ਵਾਇਰਸ ਵਰਗੀ ਮਹਾਂਮਾਰੀ ਜਿਸ ਨੇ ਸਾਰੇ ਸੰਸਾਰ ਨੂੰ ਚਿੰਤਾ ਵਿਚ ਪਾਇਆ ਹੈ, ਇਸ ਸਮੇ ਅਸੀਂ ਸਰਕਾਰਾ ਕੋਲੋਂ ਮੰਗ ਕਰਦੇ ਹਾਂ ਕਿ ਅੱਜ 10 ਦਿਨ ਹੋ ਗੲੇ ਨੇ ਇਸ ਮਹਾਂਮਾਰੀ ਨਾਲ ਜੂਝ ਰਹੇ ਲੋੜਵੰਦ ਲੋਕਾ ਨੂੰ ਸਰਕਾਰ ਨੇ ਜੋ ਦੱਸ ਲੱਖ ਪੈਕਿੰਗ ਵਾਲੇ ਰਾਸ਼ਨ ਦੇਣ ਦੀ ਗੱਲ ਆਖੀ ਹੈ ਕਿ ਹਰ ਵਰਗ ਦੇ ਲੋੜਵੰਦ ਲੋਕਾਂ ਨੂੰ ਰਾਸ਼ਨ ਦੇਵਾਗੇ ਪਰ ਅਜੇ ਤੱਕ ਰਾਸ਼ਨ ਲੋਕਾਂ ਤੱਕ ਨਹੀਂ ਪੋਹੁੰਚਿਆ. ਓਹੋ ਰਾਸ਼ਨ ਜਲਦੀ ਤੋਂ ਜਲਦੀ ਲੋਕਾਂ ਨੂੰ ਦਿੱਤਾ ਜਾਵੇ ਇਹ ਨਾ ਹੋ ਜਾਵੇ ਕੇ ਰਾਸ਼ਨ ਵਾਲਾ ਬਿਆਨ ਪੇਪਰਾਂ ਤੱਕ ਸੀਮਤ ਹੋ ਕੇ ਰਹਿ ਜਾਵੇ।

 

ਸਰਕਾਰ ਨੂੰ ਬੇਨਤੀ ਹੈ ਸੰਸਥਾਵਾਂ ਦਾ ਸਾਥ ਦੇਵੇ ਤਾ ਕੇ ਲੋਕਾਂ ਨੂੰ ਸੋਸ਼ਲ ਡਿਸਟੈਂਸ ਰੱਖ ਕਿ ਹਰ ਤਰਾਂ ਦੀ ਸਹਾਇਤਾ ਦੀਤੀ ਜਾ ਸਕੇ ਜਦੋ ਤੱਕ ਮਹਾਂਮਾਰੀ ਪੂਰਨ ਰੂਪ ਵਿੱਚ ਖ਼ਤਮ ਨਹੀਂ ਹੋ ਜਾਂਦੀ ਓਦੋ ਤੱਕ ਸਾਰੇ ਸੰਸਾਰ ਨੂੰ ਹੱਥ ਜ਼ੋੜ ਕੇ ਬੇਨਤੀ ਕਰਦੇ ਹਾ ਕਿ ਪ੍ਰਮਾਤਮਾ ਅੱਗੇ ਸਰਬਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਜਾਵੇ।

ਫੈਡਰੇਸ਼ਨ ਵਲੋਂ ਲੋਕਾਂ ਨੂੰ ਵੀ ਬੇਨਤੀ ਹੈ ਕਿ ਉਹ ਆਪਣੇ ਘਰਾਂ ਵਿੱਚ ਹੀ ਰਹਿਣ।

Related posts

Leave a Reply