ਧਾਰੀਵਾਲ ਦੇ ਪਿੰਡ ਫੱਜੂਪੁਰ ਵਿੱਚ ਸਵੇਰ ਸਾਰ ਖੇਤਾਂ ਵਿੱਚੋ ਦੋ ਲਾਸ਼ਾਂ ਮਿਲੀਆਂ

ਧਾਰੀਵਾਲ ਦੇ ਪਿੰਡ ਫੱਜੂਪੁਰ ਵਿੱਚ ਸਵੇਰ ਸਾਰ ਖੇਤਾਂ ਵਿੱਚੋ ਦੋ ਲਾਸ਼ਾਂ ਮਿਲੀਆਂ
ਗੁਰਦਾਸਪੁਰ 26 ਜੂਨ ( ਅਸ਼ਵਨੀ ) :– ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਧਾਰੀਵਾਲ ਦੇ ਪਿੰਡ ਫ਼ੱਜ਼ੂਪੁਰ ਵਿਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਪਿੰਡ ਦੇ ਖੇਤਾਂ ਵਿਚ ਦੋ ਲਾਸ਼ਾਂ ਦੇਖੀਆਂ ਗਈਆਂ ਦੋਵੇ ਮ੍ਰਿਤਕਾ ਦੀ ਉਮਰ ਕਰੀਬ 40 ਸਾਲ ਦੀ ਹੈ ਜਿਹਨਾਂ ਵਿਚੋਂ ਇਕ ਦਾ ਨਾਮ ਸਟੀਫ਼ਨ ਅਤੇ ਦੂਸਰੇ ਦਾ ਨਾਮ ਸ਼ਾਮ ਲਾਲ ਹੈ ਦੋਵੇ ਮ੍ਰਿਤਕ ਧਾਰੀਵਾਲ ਦੇ ਪਿੰਡ ਲੇਹਲ ਦੇ ਰਹਿਣ ਵਾਲੇ ਸਨ ।ਦਸਿਆ ਗਿਆ ਕਿ ਦੋਵੇਂ ਮਿ੍ਰਤਕ ਕਥਿਤ ਤੋਰ ਤੇ ਨਸ਼ਾ ਕਰਨ ਦੇ ਆਦਿ ਸ਼ਨ ਜੋ ਮੇਹਨਤ ਮਜ਼ਦੂਰੀ ਤੇ ਦਿਹਾੜੀ ਕਰਕੇ ਗੁਜ਼ਾਰਾ ਕਰਦੇ ਸ਼ਨ ਅਤੇ ਕਈ ਵਾਰ ਰਾਤ ਨੂੰ ਪਿੰਡ ਫੱਜੂਪੁਰ ਦੇ ਕਬਰਸਤਾਨ ਵਿਚ ਸੋਂਦੇ ਸਨ । ਬੀਤੀ ਦੇਰ ਰਾਤ ਨੂੰ ਕਿਸੇ ਨੇ ਇਹਨਾਂ ਦਾ ਕਤਲ ਕਰ ਦਿਤਾ ਹੈ । ਪੁਲਿਸ ਵਲੋਂ ਡਾਗ ਸਕੋਰਡ ਦੀਆਂ ਟੀਮਾਂ ਬੁਲਾ ਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਹ ਦੋਵੇ ਮਿ੍ਰਤਕ ਵਿਅਕਤੀ ਸ਼ਾਮ ਲਾਲ ਅਤੇ ਸਟੀਫ਼ਨ ਜਿਹਨਾਂ ਦੀ ਮੌਤ ਹੋਈ ਹੋ ਇਹਨਾਂ ਵਿੱਚ ਸ਼ਾਮ ਲਾਲ ਦੇ ਅਗੇ ਪਿੱਛੇ ਕੋਈ ਨਹੀਂ ਸੀ ਅਤੇ ਸਟੀਫ਼ਨ ਦੀ ਇਕ ਬਜ਼ੁਰਗ ਮਾਤਾ ਹੈ । ਉਹਨਾਂ ਨੂੰ ਸਵੇਰੇ ਸੂਚਨਾ ਮਿਲੀ ਕਿ ਇਹਨਾਂ ਦੀਆਂ ਮ੍ਰਿਤਕ ਦੇਹਾਂ ਖੇਤਾਂ ਵਿਚ ਪਈਆ ਹਨ ਅਤੇ ਪਿੰਡ ਵਾਲਿਆ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੌਕੇ ਤੇ ਪਹੁੰਚੇ ਐੱਸ ਪੀ ਹਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਨੂੰ ਪਿੰਡ ਵਿੱਚੋਂ ਸੂਚਨਾ ਮਿਲੀ ਸੀ ਕਿ ਦੋ ਵਿਅਕਤੀਆਂ ਦਾ ਕਤਲ ਹੋਇਆ ਹੈ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ । ਮਰਨ ਵਾਲੇ ਦੋ ਵਿਅਕਤੀ ਸ਼ਾਮ ਲਾਲ ਅਤੇ ਸਟੀਫ਼ਨ ਦੋਨਾਂ ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿਚ ਲੈਕੇ ਪੋਸਟਮਾਰਟਮ ਲਈ ਸਥਾਨਕ ਸਿਵਲ ਹਸੱਪਤਾਲ ਵਿਖੇ ਭੇਜ ਦਿੱਤਾ ਹੈ ਅਤੇ ਡਾਗ ਸਕਾਡ ਅਤੇ ਫਿੰਗਰ ਪ੍ਰਿੰਟ ਦੀਆਂ ਟੀਮਾਂ ਦੀ ਮਦਦ ਨਾਲ ਜਾਂਚ ਕੀਤੀ ਜਾ ਰਹੀ ਹੈ ਦੋਸ਼ੀ ਜਲਦ ਗਿਰਫ਼ਤਾਰ ਕਰ ਲਏ ਜਾਣਗੇ

 

Related posts

Leave a Reply