ਨਗਰ ਕੌਂਸਲ ਦਸੂਹਾ ਵਲੋਂ ਵੱਖ-ਵੱਖ ਤਰ੍ਹਾਂ ਦੇ ਛਾਂਦਾਰ ਬੂਟੇ ਲਗਾ ਕੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ

ਦਸੂਹਾ 5 ਜੂਨ (ਚੌਧਰੀ) : ਨਗਰ ਕੌਂਸਲ,ਦਸੂਹਾ ਵਲੋਂ ਅੱਜ 5 ਜੂਨ,2021 ਨੂੰ ਵਿਸ਼ਵ ਵਾਤਾਵਰਣ ਦਿਵਸ ਮੌਕੇ ਤੇ ਕਾਰਜ ਸਾਧਕ ਅਫ਼ਸਰ ਮਦਨ ਸਿੰਘ ਦੀ ਯੋਗ ਅਗਵਾਈ ਹੇਠ ਐਮ.ਆਰ.ਐਫ ਸ਼ੈਡ ਕਸਬਾ ਮੁੱਹਲਾ ਵਿਖੇ ਪ੍ਰਧਾਨ ਸੂਚਾ ਸਿੰਘ/ਮੀਤ ਪ੍ਰਧਾਨ ਚੰਦਰ ਸ਼ੇਖਰ ਬੰਟੀ ਅਤੇ ਸਮੂਹ ਐਮ.ਸੀ ਸਾਹੀਬਾਨ ਵਲੋਂ ਵੱਖ-ਵੱਖ ਤਰ੍ਹਾਂ ਦੇ ਛਾਂਦਾਰ ਬੂਟੇ ਲਗਾਏ ਗਏ ਅਤੇ ਪ੍ਰਧਾਨ ਸੂਚਾ ਸਿੰਘ ਵਲੋਂ ਲੋਕਾਂ ਨੂੰ ਕੂੜੇ ਨੂੰ ਅਲਗ-ਅਲਗ ਰੱਖਣ ਦੀ ਅਪੀਲ ਕੀਤੀ ਗਈ ਅਤੇ ਇਹ ਵੀ ਕਿਹਾ ਗਿਆ ਘਰਾਂ ਵਿੱਚੋਂ ਨਿਕਲਣ ਵਾਲਾ ਸੈਗਰੀਗੇਟ ਚੱਚਾ ਨਗਰ ਕੌਂਸਲ,ਦਸੂਹਾ ਦੇ ਸਫ਼ਾਈ ਕਰਮਚਾਰੀ ਨੂੰ ਦਿੱਤਾ ਜਾਵੇ ਅਤੇ ਇਸ ਤੋਂ ਇਲਾਵਾ ਸ਼ਹਿਰ ਵਾਸੀਆਂ ਨੂੰ ਬੂਟੇ ਵੰਡੇ ਗਏ ਇਸ ਤੋਂ ਇਲਾਵਾ ਸਵੱਛ ਭਾਰਤ ਮਿਸ਼ਨ ਵਲੋਂ ਨਿਯੂਕਤ ਕੀਤੀ ਗਈ।

ਕਮਿਊਨਤੀ ਫੈਸੀਲੀਟੇਟਰ(ਸੀ.ਐਫ) ਸੰਤੋਸ਼ ਕੁਮਾਰੀ ਵਲੋਂ ਆਪਣੇ ਦਫ਼ਤਰੀ ਸਟਾਫ ਨਾਲ ਜਾ ਕੇ ਦੁਕਾਨਦਾਰਾਂ ਨੂੰ ਕਪੜੇ ਦੇ ਥੈਲੇ ਵੰਡੇ ਗਏ ਅਤੇ ਪਲਾਸਟਿਕ ਕੈਰੀ ਬੈਗ ਨਾ ਵਰਤਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਸਾਰੇ ਸ਼ਹਿਰ ਵਾਸੀਆਂ ਨੂੰ ਐਮ.ਆਰ.ਐਫ,ਕੰਪੋਸਟ ਯੂਨਿਟ ਦਾ ਦੌਰਾ ਵੀ ਕਰਵਾਇਆ ਗਿਆ। ਲੋਕਾਂ ਨੂੰ ਉਹਨਾਂ ਦੇ ਘਰਾਂ ਵਿੱਚੋਂ ਨਿਕਲਣ ਵਾਲੇ ਦੀ ਕੂੜੇ ਤੋਂ ਬਈ ਹੋਈ ਖ਼ੁਦ ਵੀ ਦਿਖਾਈ ਗਈ । ਇਸ ਮੌਕੇ ਤੇ ਪ੍ਰਧਾਨ ਸੂਚਾ ਸਿੰਘ/ਮੀਤ ਪ੍ਰਧਾਨ ਚੰਦਰ ਸ਼ੇਖਰ ਬੰਟੀ ਅਤੇ ਸਮੂਹ ਕੌਂਸਲਰ ਅਤੇ ਕਮਿਊਨਤੀ ਫੈਸੀਲੀਟੇਟਰ(ਸੀ.ਐਫ) ਸੰਤੋਸ਼ ਕੁਮਾਰੀ, ਸੈਨਟਰੀ ਇੰਸਪੈਕਟਰ ਸੁਰਿੰਦਰ ਸਿੰਘ,ਵਿਪਨ ਕੁਮਾਰ ਕਲਰਕ,ਸੰਦੀਪ ਕੁਮਾਰ, ਦੀਪਕ ਡੋਗਰਾ,ਜਤਿਨ ਮੜਕਨ,ਲਖਵਿੰਦਰ ਸਿੰਘ(ਸਾਬੀ) ਅਤੇ ਸਮੂਹ ਨਗਰ ਕੌਂਸਲ,ਦਸੂਹਾ ਦਾ ਸਟਾਫ਼ ਮੌਜੂਦ ਸਨ।

Related posts

Leave a Reply