ਨਗਰ ਨਿਗਮ ਵਲੋਂ ਸ਼ਹਿਰ ਦੇ ਵਾਰਡਾਂ ਵਿਚ ਫੋਗਿੰਗ ਸਪਰੇਅ ਦੇ ਕੰਮ ਦੀ ਮੇਅਰ ਸ਼ਿਵ ਸੂਦ ਨੇ ਕੀਤੀ ਸ਼ੁਰੂਆਤ

ਹੁਸ਼ਿਆਰਪੁਰ,(ਅਜੈ, ਸੁਖਵਿੰਦਰ) : ਗਰਮੀਆਂ ਦੇ ਮੌਸਮ ਦੌਰਾਨ ਮੱਛਰ$ਮੱਖੀਆਂ ਦੀ ਸੰਖਿਆ ਵਿਚ ਵਾਧਾ ਹੋਣ ਕਾਰਨ ਫੈਲਣ ਵਾਲੀਆਂ ਬਿਮਾਰੀਆਂ ਅਤੇ ਡੇਂਗੁ ਦੀ ਰੋਕਥਾਮ ਲਈ ਨਗਰ ਨਿਗਮ ਵਲੋਂ ਫੋਗਿੰਗ ਸਪਰੇਅ ਕਰਨ ਦੇ ਕੰਮ ਦੀ ਸ਼ੁਰੂਆਤ ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੇ ਕੀਤੀ। ਉਹਨਾਂ ਇਸ ਮੌਕੇ ਤੇ ਦੱਸਿਆ ਕਿ ਨਗਰ ਨਿਗਮ ਵਲੋਂ 08 ਅਗਸਤ ਤੋਂ 15 ਸਤੰਬਰ ਤੱਕ ਹਰ ਰੋਜ਼ 2 ਵਾਰਡਾਂ ਵਿਚ ਸਵੇਰੇ 6 ਵਜੇ ਤੋਂ 8 ਵਜੇ ਤੱਕ ਅਤੇ ਸ਼ਾਮ 5 ਤੋਂ 7 ਵਜੇ ਤੱਕ ਫੋਗਿੰਗ ਸਪਰੇਅ ਕੀਤੀ ਜਾਵੇਗੀ।

 

ਇਸ ਵਿਚ ਐਤਵਾਰ ਛੁੱਟੀ ਵਾਲੇ ਦਿਨ ਫੋਗ ਸਪਰੇਅ ਨਹੀਂ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਅੱਜ ਵਾਰਡ ਨੰ: 1 ਅਤੇ 50 ਵਿਚ ਫੋਗਿੰਗ ਸਪਰੇਅ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਨਗਰ ਨਿਗਮ ਵਲੋਂ ਕੀਤੇ ਜਾਣ ਵਾਲੇ ਫੋਗ ਸਪਰੇਅ ਦੇ ਮੌਕੇ ਤੇ ਸ਼ਹਿਰ ਨਿਵਾਸੀ ਆਪਣੇ ਘਰਾਂ ਦੇ ਦਰਵਾਜ਼ੇ ਅਤੇ ਖਿੜਕੀਆਂ ਖੋਲਕੇ ਰੱਖਣ ਤਾਂ ਜੋ ਕੀਟਨਾਸ਼ਟ ਸਪਰੇਅ ਦਾ ਪੂਰਾ ਅਸਰ ਹੋ ਸਕੇ। ਇਸ ਮੌਕੇ ਤੇ ਨਿਊ ਸੁਖੀਆਬਾਦ ਵੈਲਫ਼ੇਅਰ ਸੋਸਾਇਟੀ ਦੇ ਪ੍ਰਧਾਨ ਰਮੇਸ਼ ਠਾਕੁਰ, ਦੇਸਰਾਜ ਸ਼ਰਮਾ, ਕ੍ਰਿਸ਼ਨ ਦੇਵ ਸ਼ਰਮਾ, ਕੁਲਦੀਪ ਸਿੰਘ, ਠਾਕੁਰ ਕ੍ਰਿਸ਼ਨ ਚੰਦ, ਅੰਕਿਤ ਅਤੇ ਮਦਨ ਲਾਲ ਸ਼ਰਮਾ ਵੀ ਇਸ ਮੌਕੇ ਤੇ ਉਹਨਾਂ ਦੇ ਨਾਲ ਸਨ।

ਮੇਅਰ ਸ਼ਿਵ ਸੂਦ ਨੇ ਹੋਰ ਦੱਸਿਆ ਕਿ ਨਗਰ ਨਿਗਮ ਵੱਲੋਂ 9 ਅਗਸਤ ਨੂੰ ਵਾਰਡ ਨੰ: 2 ਅਤੇ 49 ਵਿੱਚ ਸਪਰੇਅ ਕੀਤੀ ਜਾਵੇਗੀ। 10 ਅਗਸਤ ਨੂੰ ਵਾਰਡ ਨੰ: 3 ਅਤੇ 48 ਵਿੱਚ, 12 ਅਗਸਤ ਨੂੰ ਵਾਰਡ ਨੰ: 4 ਅਤੇ 47, 13 ਅਗਸਤ ਨੂੰ ਵਾਰਡ ਨੰ: 5 ਅਤੇ 46, 14 ਅਗਸਤ ਨੂੰ ਵਾਰਡ ਨੰ: 6 ਅਤ 45, 15 ਅਗਸਤ ਨੂੰ ਵਾਰਡ ਨੰ: 7 ਅਤੇ 44, 16 ਅਗਸਤ ਨੂੰ ਵਾਰਡ ਨੰ: 8 ਅਤੇ 43, 17 ਅਗਸਤ ਨੂੰ ਵਾਰਡ ਨੰ: 9 ਅਤੇ 42, 19 ਅਗਸਤ ਨੂੰ ਵਾਰਡ ਨੰ: 10 ਅਤੇ 41, 20 ਅਗਸਤ ਨੂੰ ਵਾਰਡ ਨੰ: 11 ਅਤੇ 40, 21 ਅਗਸਤ ਨੂੰ ਵਾਰਡ ਨੰ: 12 ਅਤੇ 39, 22 ਅਗਸਤ ਨੂੰ ਵਾਰਡ ਨੰ: 13 ਅਤੇ 38, 23 ਅਗਸਤ ਨੂੰ ਵਾਰਡ ਨੰ: 14 ਅਤੇ 37, 24 ਅਗਸਤ ਨੂੰ ਵਾਰਡ ਨੰ: 15 ਅਤੇ 36, 26 ਅਗਸਤ ਨੂੰ ਵਾਰਡ ਨੰ: 16 ਅਤੇ 35, 27 ਅਗਸਤ ਨੂੰ ਵਾਰਡ ਨੰ: 17 ਅਤੇ 34, 28 ਅਗਸਤ ਨੂੰ ਵਾਰਡ ਨੰ: 18 ਅਤੇ 33, 30 ਅਗਸਤ ਨੂੰ ਵਾਰਡ ਨੰ: 20 ਅਤੇ 31, 2 ਸਤੰਬਰ ਨੂੰ ਵਾਰਡ ਨੰ: 22 ਅਤੇ 29, 3 ਸਤੰਬਰ ਨੂੰ ਵਾਰਡ ਨੰ: 23 ਅਤੇ 28, 4 ਸਤੰਬਰ ਨੂੰ ਵਾਰਡ ਨੰ: 24 ਅਤੇ 27 ਅਤੇ 5 ਸਤੰਬਰ ਨੂੰ ਵਾਰਡ ਨੰ: 25 ਅਤੇ 26 ਵਿੱਚ ਫ਼ੌਗਿੰਗ ਸਪਰੇਅ ਕੀਤੀ ਜਾਵੇਗੀ।

Related posts

Leave a Reply