ਹੁਸਿ਼ਆਰਪੁਰ (ADESH) ਭਾਰਤ ਦੇ 71ਵੇਂ ਗਣਤੰਤਰ ਦਿਵਸ ਦੇ ਸ਼ੁਭ ਦਿਹਾੜੇ ਦੇ ਮੌਕੇ ਤੇ ਨਗਰ ਨਿਗਮ ਵਿਖੇ ਗਣਤੰਤਰ ਦਿਵਸ ਸਬੰਧੀ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਇਸ ਮੌਕੇ ਤੇ ਮੁੱਖ ਮਹਿਮਾਨ ਵਜੋ ਸ਼ਾਮਿਲ ਹੋਏ ਅਤੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਸ਼਼੍ਰੀ ਸ਼ਿਵ ਸੂਦ ਨੇ ਇਸ ਮੌਕੇ ਤੇ ਸਮੂਹ ਨਗਰ ਕੌਂਸਲਰ, ਨਗਰ ਨਿਗਮ ਦੇ ਅਧਿਕਾਰੀਆਂ/ਕਰਮਚਾਰੀਆਂ ਅਤੇ ਵੱਡੀ ਗਿਣਤੀ ਵਿਚ ਹਾਜਰ ਸ਼ਹਿਰ ਨਿਵਾਸੀਆਂ ਨੂੰ ਸੰਬੋਧਨ ਕਰਦਿਆ ਦੱਸਿਆ ਕਿ 26 ਜਨਵਰੀ 1950 ਨੂੰ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ। ਦੇਸ਼ ਦਾ ਸੰਵਿਧਾਨ ਲਾਗੂ ਹੋਏ ਨੂੰ 70 ਸਾਲ ਹੋ ਗਏ ਹਨ, ਇਹ ਦਿਹਾੜਾ ਸਾਡੇ ਦੇਸ਼ ਦੇ ਇਤਿਹਾਸ ਵਿਚ ਇੱਕ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦਾ ਹੈ। ਅੰਗਰੇਜ਼ੀ ਹਕੂਮਤ ਦੀ ਗੁਲਾਮੀ ਤੋਂ ਬਾਅਦ ਲੱਖਾਂ ਲੋਕਾਂ ਦੀ ਕੁਰਬਾਨੀ ਅਤੇ ਆਪਣੀਆਂ ਅਨਮੋਲ ਜਾਨਾਂ ਵਾਰਨ ਸਦਕਾ ਹੀ ਦੇਸ਼ ਨੂੰ ਗੁਲਾਮੀ ਦੀਆਂ ਜੰਜੀਰਾਂ ਤੋਂ 15 ਅਗੱਸਤ 1947 ਨੂੰ ਆਜਾਦੀ ਮਿਲੀ ਗਈ ਸੀ, ਅਤੇ 26 ਜਨਵਰੀ 1950 ਨੂੰ ਸਾਡਾ ਸੰਵਿਧਾਨ ਲਾਗੂ ਹੋਣ ਤੇ ਭਾਰਤ ਦੁਨੀਆ ਦੇ ਨਕਸ਼ੇ ਤੇ ਇੱਕ ਪੂਰਨ ਗਣਤੰਤਰ ਦੇਸ਼ ਦੇ ਤੌਰ ਤੇ ਪ੍ਰਗਟ ਹੋਇਆ ਅਤੇ ਉਹਨਾਂ ਦੇਸ਼ਾਂ ਦੇ ਸਮੂਹ ਵਿੱਚ ਸ਼ਾਮਲ ਹੋਇਆ, ਜਿਹਨਾਂ ਦਾ ਆਪਣਾ ਲਿਖਤ ਸਵਿਧਾਨ ਹੈ। ਇਹ ਸਵਿਧਾਨ ਲਾਗੂ ਹੋਣ ਨਾਲ ਦੇਸ਼ ਦੇ ਨਾਗਰਿਕ ਨੂੰ ਹੋਰ ਅਧਿਕਾਰਾਂ ਦੇ ਨਾਲ—ਨਾਲ ਵੋਟ ਪਾਉਣ ਦਾ ਇੱਕ ਬਹੁਤ ਹੀ ਮਹੱਤਵਪੂਰਨ ਅਧਿਕਾਰ ਪ੍ਰਾਪਤ ਹੋਇਆ ,ਜਿਸ ਨਾਲ ਉਹ ਆਪਣੀ ਪੰਸਦ ਦੀ ਸਰਕਾਰ ਚੁਣ ਸਕਦੇ ਹਨ।ਇਸ ਸ਼ੁਭ ਦਿਹਾੜੇ ਤੇ ਸਾਨੂੰ ਸਾਰਿਆਂ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਹਰ ਕੁਰਬਾਨੀ ਦਿੰਦੇ ਹੋਏ ਆਪਣੇ ਦੇਸ਼ ਦੀ ਆਜਾਦੀ, ਆਪਣੇ ਅਧਿਕਾਰਾਂ ਦੀ ਰੱਖਿਆ ਅਤੇ ਆਪਣੇ ਦੇਸ਼ ਦੇ ਸਰਵ ਪੱਖੀ ਵਿਕਾਸ ਵਿੱਚ ਸਹਿਯੋਗ ਦੇਵਾਂਗੇ।
ਸ਼੍ਰੀ ਸ਼ਿਵ ਸੂਦ ਨੇ ਦੱਸਿਆ ਕਿ ਸ਼ਹਿਰ ਨਿਵਾਸੀਆਂ ਨੂੰ ਆਪਣੇ ਸ਼ਹਿਰ ਨੂੰ ਸਾਫ—ਸੁਥਰਾ ਅਤੇ ਹਰਾ—ਭਰਿਆ ਰਖੱਣ ਵਿਚ ਨਗਰ ਨਿਗਮ ਨੂੰ ਆਪਣਾ ਪੂਰਾ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਸ਼ਹਿਰ ਦੇ ਸਰਵਪੱਖੀ ਵਿਕਾਸ ਜਿਵੇਂ ਕਿ ਪੱਕੀਆਂ ਸੜਕਾਂ, ਗਲੀਆਂ, ਨਾਲੀਆਂ, ਪੀਣ ਵਾਲੇ ਸਾਫ ਪਾਣੀ ਦੀ ਸਪਲਾਈ, ਸੀਵਰੇਜ਼ ਦੀ ਸੁਵਿਧਾ, ਪਾਰਕਾਂ, ਸਟਰੀਟ ਲਾਈਟ, ਸ਼ਹਿਰ ਦੀ ਸਫਾਈ, ਸੁਲਭ ਟੁਆਈਲਟ, ਨਾਈਟ ਸ਼ੈਲਟਰ, ਕੈਟਲ ਪਾਉਂਡ, ਹਰ ਵਾਰਡ ਵਿੱਚ ਜਿੰਮ ਰੂਮ ਅਤੇ ਫਾਇਰ ਬ੍ਰਿਗੇਡ ਵਰਗੀਆਂ ਜਰੂਰੀ ਸੇਵਾਵਾਂ ਆਦਿ ਲਈ ਨਗਰ ਨਿਗਮ ਵਚੱਣ ਬੱਧ ਹੈ ਅਤੇ ਜਿਸ ਨੂੰ ਪੂਰਾ ਕਰਨ ਲਈ ਨਗਰ ਨਿਗਮ ਆਪਣੇ ਪਧੱਰ ਤੇ ਹਰ ਸਭੰਵ ਉਪਰਾਲੇ ਕਰ ਰਹੀ ਹੈ।
ਇਸ ਮੌਕੇ ਤੇ ਉਹਨਾਂ ਨੇ ਸਕੂਲੀ ਬੱਚਿਆਂ, ਪੁਲਿਸ ਦੇ ਜਵਾਨਾਂ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਅਤੇ ਸਮੂਹ ਸਟਾਫ ਨੂੰ ਗਣਤੰਤਰ ਦਿਵਸ ਦੀ ਖੁਸ਼ੀ ਦੇ ਮੌਕੇ ਤੇ ਲੱਡੂ ਵੰਡੇ ਅਤੇ ਦੀ ਵਧਾਈ ਦਿੱਤੀ ਅਤੇ ਉਹਨਾਂ ਵੱਲੋਂ ਮੇਹਨਤ ਅਤੇ ਲਗਨ ਨਾਲ ਕੰਮ ਵਾਲੇ ਕਰਮਚਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੋਕੇ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵਲੋਂ ਆਪਣੀ ਡਿਉਟੀ ਵਿੱਚ ਬਹਾਦਰੀ ਦਿਖਾਉਣ ਵਜੋਂ ਉਹਨਾ ਦਾ ਸਨਮਾਨ ਵੀ ਕੀਤਾ ਗਿਆ।
ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ, ਸੁਪਰਡੰਟ ਇੰਜੀਨੀਅਰ ਸਿਵਲ ਰਣਜੀਤ ਸਿੰਘ, ਸੁਪਰਡੰਟ ਸੁਆਮੀ ਸਿੰਘ, ਅਮਿਤ ਕੁਮਾਰ, ਗੁਰਮੇਲ ਸਿੰਘ, ਐਸ.ਡੀ.ੳ ਕਲਦੀਪ ਸਿੰਘ, ਐਸ.ਡੀ.ਓ ਹਰਪ੍ਰੀਤ ਸਿੰਘ, ਕ੍ਰਿਸ਼ਨ ਸ਼ਰਮਾ, ਵਿਨੋਦ ਪਰਮਾਰ, ਕੌਸ਼ਲਰ ਮੀਨੂ ਸੇਠੀ, ਕਵਿਤਾ ਪਰਮਾਰ, ਨਰਿੰਦਰ ਕੌਰ, ਸੇੁਰਸ਼ ਕਮਾਰ ਭਾਟੀਆ, ਨਿਪੁਨ ਸ਼ਰਮਾ, ਸੁਦਰਸ਼ਨ ਧੀਰ, ਅਸ਼ੋਕ ਕੁਮਾਰ, ਰਮੇਸ਼ ਠਾਕੁਰ, ਸੰਤੋਖ ਸਿੰਘ ਔਜਲਾ, ਮਲਕੀਅਤ ਸਿੰਘ, ਕੁਲਵੰਤ ਸਿੰਘ, ਰਾਹੁਲ ਸ਼ਰਮਾ ਅਤੇ ਨਗਰ ਨਿਗਮ ਦੇ ਅਧਿਕਾਰੀ/ਕਰਮਚਾਰੀ ਅਤੇ ਸ਼ਹਿਰ ਨਿਵਾਸੀ ਇਸ ਮੌਕੇ ਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp