ਨਗਰ ਨਿਗਮ ਵੱਲੋਂ ਸਾਲ 2023-24 ਲਈ 7501.65 ਲੱਖ ਰੁਪਏ ਦਾ ਬਜਟ ਪਾਸ: ਮੇਅਰ ਸੁਰਿੰਦਰ ਕੁਮਾਰ

ਨਗਰ ਨਿਗਮ ਵੱਲੋਂ ਸਾਲ 2023-24 ਲਈ 7501.65 ਲੱਖ ਰੁਪਏ ਦਾ ਬਜਟ ਪਾਸ: ਮੇਅਰ ਸੁਰਿੰਦਰ ਕੁਮਾਰ
ਹੁਸ਼ਿਆਰਪੁਰ :
  ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਸਾਲ 2023-24 ਲਈ 7501.65 ਲੱਖ ਰੁਪਏ ਦਾ ਬਜਟ ਪਾਸ ਕੀਤਾ ਗਿਆ ਹੈ, ਜੋ ਪਿਛਲੇ ਸਾਲ ਦੇ ਬਜਟ ਨਾਲੋਂ ਕਰੀਬ 15 ਫੀਸਦੀ ਵੱਧ ਹੈ। ਇਹ ਜਾਣਕਾਰੀ ਮੇਅਰ ਸੁਰਿੰਦਰ ਕੁਮਾਰ ਨੇ ਡਾ: ਬੀ. ਆਰ. ਅੰਬੇਡਕਰ ਮੀਟਿੰਗ ਹਾਲ ਨਗਰ ਨਿਗਮ ਵਿਖੇ ਬਜਟ ਸਬੰਧੀ ਆਯੋਜਿਤ ਸਮੂਹ ਕੌਂਸਲਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।
ਮੀਟਿੰਗ ਵਿੱਚ ਕਮਿਸ਼ਨਰ ਨਗਰ ਨਿਗਮ ਕੋਮਲ ਮਿੱਤਲ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ, ਨਿਗਮ ਇੰਜਨੀਅਰ ਕੁਲਦੀਪ ਸਿੰਘ, ਲੇਖਾਕਾਰ ਰਜਿੰਦਰ ਕੁਮਾਰ ਅਤੇ ਨਗਰ ਨਿਗਮ ਦੇ ਸਮੂਹ ਅਧਿਕਾਰੀ ਅਤੇ ਕੌਂਸਲਰ ਹਾਜ਼ਰ ਸਨ।

  ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਮੇਅਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਸਾਲ 2023-24 ਲਈ ਵਿਕਾਸ ਕਾਰਜਾਂ ਲਈ 2363.05 ਲੱਖ ਰੁਪਏ, ਅਮਲੇ ਲਈ 4849.90 ਲੱਖ ਰੁਪਏ ਅਤੇ ਕੰਟੀਜੈਂਸੀ ਲਈ 288.70 ਲੱਖ ਰੁਪਏ ਦਾ ਬਜਟ ਪ੍ਰਸਤਾਵਿਤ ਕੀਤਾ ਗਿਆ ਹੈ। ਜਿਸ ਅਨੁਸਾਰ ਵੱਖ-ਵੱਖ ਵਿਕਾਸ ਕਾਰਜਾਂ ਜਿਵੇਂ ਕਿ ਸੜਕਾਂ, ਡਰੇਨੇਜ, ਸਲੱਮ ਏਰੀਆ ਅਤੇ ਹੋਰ ਵਿਕਾਸ ਕਾਰਜਾਂ ਲਈ ਇਹ ਰਾਸ਼ੀ ਖਰਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਬਜਟ ਵਿੱਚ ਵਿਕਾਸ ਕਾਰਜਾਂ ਲਈ ਰੱਖੇ ਫੰਡਾਂ ਅਤੇ ਸਰਕਾਰ ਤੋਂ ਮਿਲਣ ਵਾਲੀ ਗਰਾਂਟ ਨਾਲ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਬਿਨਾਂ ਕਿਸੇ ਭੇਦਭਾਵ ਦੇ ਸਰਬਪੱਖੀ ਵਿਕਾਸ ਕੀਤਾ ਜਾਵੇਗਾ।

नगर निगम की ओर से 2023-24 के लिए 7501.65 लाख रुपए का बजट पास: मेयर सुरिंदर कुमार

होशियारपुर :
नगर निगम होशियारपुर की ओर से वर्ष 2023-24 के लिए 7501.65 लाख रुपए का बजट पास किया गया है जो कि पिछले वर्ष के बजट से करीब 15 प्रतिशत अधिक है। यह जानकारी मेयर सुरिंदर कुमार ने डा. बी. आर. अंबेदकर मीटिंग हाल नगर निगम में बजट संबंधी आयोजित समूह पार्षदों की बैठक की अध्यक्षता करते हुए दी। बैठक में कमिश्नर नगर निगम कोमल मित्तल, सीनियर डिप्टी मेयर प्रवीन लता सैनी, डिप्टी मेयर रंजीता चौधरी, सहायक कमिश्नर संदीप तिवाड़ी, निगम इंजीनियर कुलदीप सिंह, लेखाकार रजिंदर कुमार व नगर निगम के समूह अधिकारी व पार्षद बैठक में उपस्थित थे।
बैठक के बाद जानकारी देते हुए मेयर सुरिंदर कुमार ने बताया कि वर्ष 2023-24 के लिए विकास कार्यों पर 2363.05 लाख रुपए, अमले पर 4849.90 लाख रुपए व कंटीजैंसी 288.70 लाख रुपए का बजट प्रस्तावित किया गया है। जिसके अनुसार अलग-अलग विकास कार्यों सडक़ों, ड्रेनेज, स्लम इलाकों व अन्य विकास कार्यों के लिए राशी खर्च की जाएगी। उन्होंने कहा कि नगर निगम की ओर से बजट में विकास कार्यों के लिए रखे गए फंडों व सरकार की ओर से प्राप्त ग्रांट के साथ शहर के सभी वार्डों में बिना किसी भेदभाव के सर्वपक्षीय विकास करवाए जाएंगे।
                                                 —

Related posts

Leave a Reply