ਨਮਾਜ਼ ਅਦਾ ਕਰ ਅੱਲਾਹ ਦੀ ਬਾਰਗਾਹ ਵਿੱਚ ਮਹਾਮਾਰੀ ਨੂੰ ਖ਼ਤਮ ਕਰਨ, ਖੁਸ਼ਹਾਲੀ ਅਤੇ ਆਪਸੀ ਪਿਆਰ ਭਾਵਨਾ ਲਈ ਦੁਆ ਮੰਗੀ

ਨਮਾਜ਼ ਅਦਾ ਕਰ ਅੱਲਾਹ ਦੀ ਬਾਰਗਾਹ ਵਿੱਚ ਹੱਥ ਚੱਕ ਕੇ ਦੇਸ਼ ਵਿੱਚ ਫੈਲ ਰਹੀ ਮਹਾਮਾਰੀ ਨੂੰ ਖ਼ਤਮ ਕਰਨ, ਖੁਸ਼ਹਾਲੀ ਅਤੇ ਆਪਸੀ ਪਿਆਰ ਭਾਵਨਾ ਲਈ ਦੁਆ ਮੰਗੀ
 
ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ )
ਪੁਰਾਣੀ ਕਣਕ ਮੰਡੀ ਵਿਖੇ ਅਹਿਮਦੀਆ ਮੁਸਲਿਮ ਮਸਜਿਦ ਵਿੱਚ ਸੰਸਾਕਿਰ ਮਹਾਮਾਰੀ ਕਰੋਨਾ ਵਾਇਰਸ ਦੇ ਬਚਾਅ ਦੇ ਲਈ ਪ੍ਰਸ਼ਾਸਨ ਦੀਆਂ ਗਾਈਡਲਾਇਨਾਂ ਦਾ ਪਾਲਨ ਕਰਦੇ ਹੋਏ ਸੀਮਤ ਇਕੱਠ ਵਿੱਚ ਨਮਾਜ਼ ਈਦ-ਉਲ-ਜੁਹਾ ਜਿਸਨੂੰ ਕੁਰਬਾਨੀ ਦੀ ਈਦ ਵੀ ਕਿਹਾ ਜਾਂਦਾ ਹੈ ਨਮਾਜ਼ ਅਦਾ ਕਰ ਅੱਲਾਹ ਦੀ ਬਾਰਗਾਹ ਵਿੱਚ ਹੱਥ ਚੱਕ ਕੇ ਦੇਸ਼ ਵਿੱਚ ਫੈਲ ਰਹੀ ਮਹਾਮਾਰੀ ਨੂੰ ਖ਼ਤਮ ਕਰਨ, ਖੁਸ਼ਹਾਲੀ ਅਤੇ ਆਪਸੀ ਪਿਆਰ ਭਾਵਨਾ ਲਈ ਦੁਆ ਮੰਗੀ ।
 
ਨਮਾਜ਼ ਪ੍ਰਚਾਰ ਪ੍ਰਮੁੱਖ ਸ਼ੇਖ ਮਨਾਨ ਨੇ ਪੜ੍ਹਾਈ । ਨਮਾਜ਼ ਤੋਂ ਬਾਅਦ ਆਪਣੇ ਭਾਸ਼ਣ ਵਿੱਚ ਉਹਨਾਂ ਨੇ ਈਦ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਈਦ ਇੱਕ ਪਵਿੱਤਰ ਤਿਉਹਾਰ ਹੈ, ਸਾਨੂੰ ਮਹਾਮਾਰੀ ਦੀ ਮੁਕਤੀ ਦੀ ਕਾਮਨਾ ਦੇ ਨਾਲ ਸੰਕ੍ਰਮਣ ਤੋਂ ਬਚਾਵ ਦੇ ਉਪਾਅ ਕਰਦੇ ਹੋਏ ਲੋਕਾਂ ਨੂੰ ਈਦ ਮਨਾਉਣੀ ਚਾਹੀਦੀ ਹੈ । ਅੱਲਾਹ ਦਾ ਹੁਕਮ ਹੈ ਕਿ ਤੁਸੀਂ ਆਪਣੇ ਰੱਬ ਲਈ ਨਮਾਜ਼ ਪੜ੍ਹੋ ਤੇ ਕੁਰਬਾਨੀ ਕਰੋ । ਕੁਰਬਾਨੀ ਦਾ ਮਤਲਬ ਹੈ ਆਪਣੇ ਪ੍ਰਮੇਸ਼ਵਰ ਦੀ ਨੇੜਤਾ ਪ੍ਰਾਪਤ ਕਰਨਾ ।
 
ਈਦ ਆਪਸੀ ਭਾਈਚਾਰੇ, ਸਦਭਾਵਨਾ ਅਤੇ ਪਿਆਰ ਦਾ ਪ੍ਰਤੀਕ ਹੈ । ਹਰ ਧਰਮ ਵਿੱਚ ਕੁਰਬਾਨੀ ਦਾ ਤਰੀਕਾ ਕਿਸੇ ਨਾ ਕਿਸੇ ਰੂਪ ਵਿੱਚ ਮੌਜੂਦ ਹੈ । ਇਸ ਈਦ ਵਿੱਚ ਉਹ ਲੋਕ ਜਿਨ੍ਹਾਂ ਕੋਲ ਕੁਰਬਾਨੀ ਕਰਨ ਲਈ ਧਨ ਹੈ ਉਹ ਅੱਲਾਹ ਦੇ ਰਸਤੇ ਤੇ ਕੁਰਬਾਨੀ ਕਰਦੇ ਹਨ ਅਤੇ ਗਰੀਬ ਭਰਾਵਾਂ ਨੂੰ ਖੁਸ਼ੀ ਦੇ ਮੌਕੇ ਤੇ ਖੁਸ਼ੀ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ, ਜੋ ਕਿ ਈਦ ਦਾ ਮਕਸਦ ਵੀ ਹੈ । ਇਸ ਮੌਕੇ ਸ਼ੁਭ ਕਾਮਨਾਵਾਂ ਦੇਣ ਵਾਲਿਆਂ ਵਿੱਚ ਬਲਜੀਤ ਨਨਹਾਰ ਅਤੇ ਮੁਹੰਮਦ ਰੁਸਤਮ ਪ੍ਰਧਾਨ ਅਹਿਮਦੀਆ ਜਮਾਤ ਹੁਸ਼ਿਆਰਪੁਰ, ਮੁਹੰਮਦ ਮੰਸੂਰ, ਸੱਦਾਮ ਹੁਸੈਨ, ਸ਼ਮਸ਼ੇਰ ਖਾਨ, ਸਮੀਰ ਅਲੀ, ਰੱਬਾਨ ਅਤੇ ਅਯੂਬ ਆਦਿ ਮੌਜੂਦ ਸਨ

Related posts

Leave a Reply