ਨਵੀਆਂ ਜ਼ਿਲ੍ਹਾ ਕਚਹਿਰੀਆਂ ਵਿਚ ਸਥਿਤ ਕੰਟੀਨ,  ਪਾਰਕਿੰਗ ਅਤੇ ਜਨ ਉਪਯੋਗੀ ਸੇਵਾਵਾਂ ਦੀ ਬੋਲੀ 29 ਮਾਰਚ ਨੂੰ

 ਨਵੀਆਂ ਜ਼ਿਲ੍ਹਾ ਕਚਹਿਰੀਆਂ ਵਿਚ ਸਥਿਤ ਕੰਟੀਨ,  ਪਾਰਕਿੰਗ ਅਤੇ ਜਨ ਉਪਯੋਗੀ ਸੇਵਾਵਾਂ ਦੀ ਬੋਲੀ 29 ਮਾਰਚ ਨੂੰ
ਹੁਸ਼ਿਆਰਪੁਰ :
ਸਿਵਲ ਜੱਜ (ਸੀਨੀਅਰ ਡਵੀਜ਼ਨ) ਹੁਸ਼ਿਆਰਪੁਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਨਵੀਆਂ ਜ਼ਿਲ੍ਹਾ ਕਚਹਿਰੀਆਂ ਵਿਚ ਸਥਿਤ ਕੰਟੀਨ, ਸਾਈਕਲ/ਸਕੂਟਰ /ਕਾਰ ਪਾਰਕਿੰਗ, ਅਸ਼ਟਾਮ ਫਰੋਸ਼, ਵਸੀਕਾ ਨਵੀਸ, ਫੋਟੋ ਸਟੇਟ/ ਕੰਪਿਊਟਰ ਟਾਈਪਿਸਟ/ ਪ੍ਰਿੰਟਿੰਗ/ਇੰਟਰਨੈਟ ਅਤੇ ਸਟੇਸ਼ਨਰੀ, ਵੇਰਕਾ/ਮਾਰਕਫੈਡ ਦਾ ਪੈਕਿਡ ਫੂਡ/ ਵਸਤੂਆਂ ਆਦਿ ਜਨ ਉਪਯੋਗੀ ਸੇਵਾਵਾਂ ਦੀਆਂ ਦੁਕਾਨਾਂ ਦੇ 1 ਅਪ੍ਰੈਲ 2023 ਤੋਂ 31 ਮਾਰਚ 2024 ਤੱਕ ਦੇ ਠੇਕੇ ਦੀ ਬੋਲੀ ਮਿਤੀ 29 ਮਾਰਚ 2023 ਨੂੰ ਸਵੇਰੇ 11:30 ਵਜੇ ਨਵੀਂ ਜ਼ਿਲ੍ਹਾ ਕਚਹਿਰੀਆਂ ਵਿਚ ਕਮਰਾ ਨੰਬਰ 124, ਪਹਿਲੀ ਮੰਜ਼ਿਲ, ਬਲਾਕ-ਡੀ, ਹੁਸ਼ਿਆਰਪੁਰ ਵਿਚ ਪ੍ਰਵਾਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚਾਹਵਾਨ ਬੋਲੀਕਾਰ 10 ਹਜ਼ਾਰ ਰੁਪਏ ਬਿਆਨੇ ਦੇ ਤੌਰ ’ਤੇ 29 ਮਾਰਚ 2023 ਨੂੰ ਸਵੇਰੇ 10:30 ਵਜੇ ਤੱਕ ਜਮ੍ਹਾਂ ਕਰਵਾ ਦੇਣ। ਉਨ੍ਹਾਂ ਦੱਸਿਆ ਕਿ ਅਸਫਲ ਬੋਲੀਕਾਰਾਂ ਦੀ ਬਿਆਨਾ ਰਕਮ ਉਸੇ ਦਿਨ ਵਾਪਸ ਕਰ ਦਿੱਤੀ ਜਾਵੇਗੀ।

ਇਸ ਸਬੰਧੀ ਵਿਸਥਾਰ ਪੂਰਵਕ ਨਿਯਮ ਅਤੇ ਸ਼ਰਤਾਂ ਇਸ ਕੋਰਟ ਦੀ ਵੈਬਸਾਈਟ  http://ecourts.gov.in/Hoshiarpur/  ’ਤੇ ਦੇਖੀਆਂ ਜਾ ਸਕਦੀਆਂ ਹਨ।

Related posts

Leave a Reply