ਨਸ਼ਾ ਮੁਕਤੀ ਕੇਂਦਰ,ਰੀਹੈਬਲੀਟੇਸ਼ਨ ਸੈਂਟਰਾਂ ਤੇ ਓ.ਓ.ਏ.ਟੀ.ਕਲੀਨਿਕਾਂ ਚ ਹੜਤਾਲ ਦਾ ਚੌਥਾਂ ਦਿਨ ਜਾਰੀ

ਨਸ਼ਾ ਮੁਕਤੀ ਕੇਂਦਰ,ਰੀਹੈਬਲੀਟੇਸ਼ਨ ਸੈਂਟਰਾਂ ਤੇ ਓ.ਓ.ਏ.ਟੀ.ਕਲੀਨਿਕਾਂ ਚ ਹੜਤਾਲ ਦਾ ਚੌਥਾਂ ਦਿਨ ਜਾਰੀ
 
ਜੀਭ ਦੇ ਥਲੇ ਰਖਣ ਵਾਲੀ ਗੋਲੀ ਨਾ ਮਿਲਣ ਨਾਲ ਮਰੀਜ਼ਾਂ ਨੇ ਪਾਇਆ ਓਟ ਕਲੀਨਿਕਾਂ ਚ ਭੜਥੂ ਤੇ ਕੀਤੀ ਭਣਤੋੜ-ਗੁਰਮੀਤ ਸਿੰਘ
 
ਹੁਸ਼ਿਆਰਪੁਰ
 
ਗੌਰਮਿੰਟ ਡਰੱਗ ਡੀ-ਅਡਿਕਸ਼ਨ ਤੇ ਰੀਹੈਬਲੀਟੇਸ਼ਨ ਇੰਪਲਾਈਜ਼ ਯੂਨੀਅਨ ਪੰਜਾਬ ਰਜਿ. ਸੂਬਾ ਪੱਧਰੀ  ਕਾਲ ਤੇ ਸਮੂਹ ਕੰਟਰੈਕਚੁਅਲ ਤੇ ਆਉਟਸੋਰਸਿੰਗ ਮੁਲਾਜ਼ਮਾ ਵਲੋਂ ਪੰਜਾਬ ਭਰ ਦੇ ਨਸ਼ਾ ਮੁਕਤੀ ਕੇਂਦਰਾਂ,ਰੀਹੈਬਲੀਟੇਸ਼ਨਾਂ ਸੈਂਟਰਾਂ ਤੇ ਓ.ਓ.ਏ.ਟੀ.ਕਲੀਨਿਕ ਮੁਕੰਮਲ ਅਣਮਿੱਥੇ ਸਮੇਂ ਲਈ ਬੰਦ ਦਾ ਅੱਜ ਚੌਥਾ ਦਿਨ ਜਾਰੀ ਹੈ,ਪਰ ਪੰਜਾਬ ਸਰਕਾਰ ਵਲੋਂ ਮੁਲਾਜ਼ਮ ਹਿੱਤ ਚ ਕੋਈ ਵੀ ਫੈਸਲਾ ਨਹੀ ਦੇ ਰਹੀ
 
ਇਸ ਮੌਕੇ ਤੇ ਜਿਲ੍ਹਾਂ ਪ੍ਰਧਾਨ ਗੁਰਮੀਤ ਸ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਵਤੀਰਾ ਰਹਿਆ ਤਾ ਜਿਲ੍ਹੇ ਅਧੀਨ ਪੈਦੇ ਸਾਰੇ ਨੈਸ਼ਨਲ ਹਾਈਵੇਜ਼ ਤੇ ਸਟੇਟ ਹਾਈਵੇਜ਼ ਜਾਮ ਕੀਤਾ ਜਾਵੇਗਾ,ਇਹ ਸਿਰਫ ਅੱਜ ਦੇ ਲਈ ਨਹੀ,ਭਵਿੱਖ ਵਿੱਚ ਇਹ ਸੰਘਰਸ਼ ਹੋਰ ਤਿੱਖਾ ਹੋਵੇਗਾ ਤੇ ਪੰਜਾਬ ਸਰਕਾਰ ਨੂੰ ਇਸ ਦੇ ਮਾੜੇ ਨਤੀਜੇ ਭੁਗਤਨੇ ਪੈਣਗੇ ਆਉਣ ਵਾਲੇ ਸਮੇ ਸਮੂਹ ਮੁਲਾਜ਼ਮਾ ਨੇ ਭੁੱਖ ਹੜਤਾਲ ਕਰਨ ਦਾ ਬੈਠਣਗੇ  
 
ਇਸ ਮੌਕੇ ਸੂਬਾ ਜਨਰਲ ਸਕੱਤਰ  ਪ੍ਰਸ਼ਾਂਤ ਆਦਿਆ ਨੇ ਕਿਹਾ ਕਿ
ਪੰਜਾਬ ਸਰਕਾਰ ਨੇ ਮੁਲਾਜ਼ਮਾ ਨਾਲ ਮਤਰੇਈ ਮਾਂ ਦਾ ਸਲੂਕ ਕਰਨਾ ਬੰਦ ਨਹੀਂ ਕੀਤਾ ਤਾਂ 2022 ਦੀਆਂ ਪੰਜਾਬ ਵਿਧਾਨਸਭਾ ਚੌਣਾ ਚ ਭੁਗਤਨਾ ਪਵੇਗਾ
ਇਸ ਮੌਕੇ ਤੇ ਨਿਸ਼ਾ ਰਾਣੀ, ਚੰਦਨ ਸੋਨੀ,ਪ੍ਰਭਜੋਤ ਕੌਰ,ਲਖਵੀਰ ਕੌਰ,ਪਰਮਜੀਤ ਕੌਰ,ਰਾਮ ਦੇਈ,ਅਮਰੀਕ ਸਿੰਘ,ਹਰਦੀਪ ਕੌਰ,ਸਰੀਤਾ, ਤਰੁਣ ਪ੍ਰਕਾਸ਼ ਆਦਿ ਹਾਜਿਰ ਸਨ
 

Related posts

Leave a Reply