ਨਸ਼ੇ ਦੀ ਲਤ ਬੇਹਦ ਬੁਰੀ, ਬਿਮਾਰੀਆਂ ਨੂੰ ਵੀ ਦਿੰਦੀ ਹੈ ਸੱਦਾ- ਡਾ. ਸਤਪਾਲ ਗੋਜਰਾ

ਹੁਸ਼ਿਆਰਪੁਰ  (ਗੁਰਵਿੰਦਰ ਸ਼ਾਨੇ)    ਨਸ਼ੇ ਦੇ ਦੁਸ਼ਟ ਪ੍ਰਭਾਵਾਂ  ਬਾਰੇ ਪੰਜਾਬ ਸਰਕਾਰ ਵੱਲੋ ਜਾਗਰੂਕ ਵੈਨ ਦੇ ਹੁਸ਼ਿਆਰਪੁਰ ਵਿਖੇ ਪਹੁਚਣ ਤੇ ਸਿਵਲ ਸਰਜਨ ਡਾ ਰੇਨੂੰ ਸੂਦ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਵਲ ਹਸਪਤਾਲ ਹੁਸ਼ਿਆਰਪੁਰ ਤੋ ਡਿਪਟੀ ਮੈਡੀਕਲ ਕਮਿਸ਼ਨਰ ਡਾ ਸਤਪਾਲ ਗੋਜਰਾਂ ਵੱਲੋ ਹਰੀ ਝੰਡੀ ਦੇ ਕੇ ਜਿਲ•ੇ ਦੇ ਵੱਖ- ਵੱਖ ਖੇਤਰਾਂ ਵਿੱਚ ਰਵਾਨਾ ਕੀਤਾ । ਇਸ ਮੋਕੇ ਡਿਪਟੀ ਮੈਡੀਕਲ ਕਮਿਸ਼ਨਰ ਵੱਲੋ ਦੱਸਿਆ ਗਿਆ ਕਿ ਨਸ਼ੇ ਦੀ ਲੱਤ ਬੁਰੀ ਤਾਂ ਹੀ ਹੈ ਪਰ ਇਸ ਦੇ ਨਾਲ ਇਹ ਕਈ ਹੋਰ ਬਿਮਾਰੀਆਂ ਨੂੰ ਵੀ ਜਨਮ ਦਿੰਦੀ ਹੈ । ਇਸ ਤੋ ਛੁਟਕਾਰਾਂ ਪਾਉਣ ਲਈ ਜਰੂਰੀ ਹੈ ਕਿ ਦ੍ਰਿੜ ਸੰਕਲਪ ਕੀਤਾ ਜਾਵੇ ਕਿ ਜੀਵਨ ਪ੍ਰਤੀ ਨਸ਼ੇ ਤੋ ਆਪਣੇ ਆਪ ਨੂੰ ਦੂਰ  ਰੱਖਿਆ ਜਾਵੇ । ਉਹਨਾਂ ਦੱਸਿਆ ਕਿ ਵੈਨ ਲੋਕਾਂ ਵਿੱਚ ਸਰਕਾਰ ਵੱਲੋ ਨਸ਼ਾ ਛਡਣ ਵਾਲੇ ਵਿਆਕਤੀਆਂ ਵਿੱਚ ਜਾਗਰੂਕਤਾ ਪੈਦਾ ਕਰਕੇ ਉਹਨਾਂ ਨੂੰ ਸਮਾਜ ਦੀ ਮੁੱਖ ਧਾਰਾ  ਵਿੱਚ ਲਿਆਉਣ ਲਈ ਕੜੀ ਦਾ ਕੰਮ ਕਰੇਗੀ । ਇਸ ਮੋਕੇ ਉਹਨਾਂ ਇਹ ਵੀ ਦੱਸਿਆ 31 ਅਗਸਤ ਤੱਕ ਇਹ ਵੈਨ ਜਿਲੇ ਦੇ ਵੱਖ ਵੱਖ ਸਿਹਤ ਸੰਸਥਾਵਾਂ ਤੇ ਜਾ ਕੇ ਪ੍ਰਚਾਰ ਕਰੇਗੀ । ਇਸ ਮੋਕੇ ਉਹਨਾਂ ਦੇ ਨਾਲ ਦਿਮਾਗੀ ਰੋਗਾਂ ਦੇ ਮਾਹਿਰ  ਡਾ ਰਾਜ ਕੁਮਾਰ , ਜਿਲ•ਾਂ ਮਾਸ ਮੀਡੀਆਂ ਅਫਸਰ ਪਰਸ਼ੋਤਮ ਲਾਲ , ਨੀਸ਼ਾ ਰਾਣੀ , ਸੰਦੀਪ ਕੁਮਾਰ , ਗੁਰਪ੍ਰੀਤ ਸਿੰਘ ਆਦਿ ਵੀ ਸਾਮਿਲ ਸਨ

Related posts

Leave a Reply