ਨਸ਼ੀਲੀਆਂ ਗੋਲ਼ੀਆਂ , ਨਜਾਇਜ ਸ਼ਰਾਬ ਅਤੇ ਲਾਹਣ ਸਮੇਤ ਤਿੰਨ ਕਾਬੂ

ਨਸ਼ੀਲੀਆਂ ਗੋਲ਼ੀਆਂ , ਨਜਾਇਜ ਸ਼ਰਾਬ ਅਤੇ ਲਾਹਣ ਸਮੇਤ ਤਿੰਨ ਕਾਬੂ
ਗੁਰਦਾਸਪੁਰ 19 ਜੂਨ ( ਅਸ਼ਵਨੀ ) :-ਪੁਲਿਸ  ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲਿਸ ਵੱਲੋਂ 3940 ਨਸ਼ੀਲੀਆਂ ਗੋਲ਼ੀਆਂ , 1 ਲੱਖ 76 ਹਜ਼ਾਰ 2 ਸੋ 50 ਐਮ ਐਲ ਨਜਾਇਜ ਸ਼ਰਾਬ ਅਤੇ 2 ਸੋੋ ਕਿੱਲੋ ਲਾਹਣ ਸਮੇਤ ਤਿੰਨ ਵਿਅਕਤੀਆ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।
                  ਸਬ ਇੰਸਪੈਕਟਰ ਪ੍ਰਦੀਪ ਕੁਮਾਰ ਸੀ ਆਈ ਏ ਸਟਾਫ਼ ਗੁਰਦਾਸਪੁਰ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਅੱਡਾ ਪੁੱਲ ਨਹਿਰ ਗਾਜੀਕੋਟ ਤੋ ਮਨਦੀਪ  ਸਿੰਘ ਉਰਫ ਰਾਜੂ ਪੁੱਤਰ ਜੋਗਿੰਦਰ ਸਿੰਘ ਵਾਸੀ ਭੰਗਾਲੀ ਕਲਾਂ ਨੂੰ ਸ਼ੱਕ ਪੈਣ ਉੱਪਰ ਐਕਟਿਵਾ ਨੰਬਰ ਪੀ ਬੀ 02 ਡੀ ਐਲ 3853 ਸਮੇਤ ਕਾਬੂ ਕੀਤਾ ਐਕਟਿਵਾ ਦੀ ਹੁੱਕ ਤੇ ਟੰਗੇ ਮੋਮੀ ਲਿਫਾਫੇ ਵਿੱਚ ਨਸ਼ੀਲਾ ਪਦਾਰਥ ਹੋਣ ਤੇ ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾਂ ਸੁਚਿਤ ਕੀਤਾ ਜਿਸ ਤੇ ਕਾਰਵਾਈ ਕਰਦੇ ਹੋਏ ਸਹਾਇਕ ਸਬ ਇੰਸਪੈਕਟਰ ਲਖਵਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੋਕਾ ਤੇ ਪੁੱਜ ਕੇ ਮਹੇਸ਼ ਕੁਮਾਰ ਉਪ ਪੁਲਿਸ ਕਪਤਾਨ ਦੀਨਾ ਨਗਰ ਦੀ ਹਾਜ਼ਰੀ ਵਿੱਚ ਮਨਦੀਪ ਸਿੰਘ ਪਾਸੋ ਬਰਾਮਦ ਮੋਮੀ ਲਿਫਾਫੇ ਨੂੰ ਚੈੱਕ ਕੀਤਾ ਤਾਂ 3940 ਨਸ਼ੀਲੀਆਂ ਗੋਲ਼ੀਆਂ ਬਰਾਮਦ ਹੋਈਆ ।
                      ਸਹਾਇਕ ਸਬ ਇੰਸਪੈਕਟਰ ਵਿਜੇ ਕੁਮਾਰ ਪੁਲਿਸ ਸਟੇਸ਼ਨ ਤਿੱਬੜ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁਖ਼ਬਰ ਖ਼ਾਸ ਦੀ ਸੂਚਨਾ ਤੇ ਰਾਜ ਕੁਮਾਰ ਉਰਫ ਨਿੱਕੂ ਪੁੱਤਰ ਗਿਆਨ ਚੰਦ ਵਾਸੀ ਬੱਬਰੀ ਨੰਗਲ
ਦੇ ਘਰ ਦੇ ਪਿੱਛਲੀ ਸਾਈਡ ਖੇਤਾਂ ਵਿੱਚ ਰੇਡ ਕਰਕੇ ਰਾਜ ਕੁਮਾਰ ਨੂੰ 18750 ਮਿਲੀ ਲੀਟਰ ਨਜਾਇਜ ਸ਼ਰਾਬ ਸਮੇਤ ਕਾਬੂ ਕੀਤਾ ।
                 ਸਹਾਇਕ ਸਬ ਇੰਸਪੈਕਟਰ ਅਮਰੀਕ ਸਿੰਘ ਪੁਲਿਸ ਸਟੇਸ਼ਨ ਤਿੱਬੜ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਨੇੜੇ ਤਿੱਬੜੀ ਨਹਿਰ ਪਟੜੀ ਤੋ ਸਤਨਾਮ ਸਿੰਘ ਪੁੱਤਰ ਜਗਤ ਸਿੰਘ ਵਾਸੀ ਪੰਧੇਰ  ਨੂੰ 7500  ਮਿਲੀ ਲੀਟਰ ਨਜਾਇਜ ਸ਼ਰਾਬ ਸਮੇਤ ਕਾਬੂ ਕੀਤਾ ।
                ਸਹਾਇਕ ਸਬ ਇੰਸਪੈਕਟਰ ਗੁਰਦੇਵ ਸਿੰਘ ਪੁਲਿਸ ਸਟੇਸ਼ਨ ਦੀਨਾ ਨਗਰ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁਖ਼ਬਰ ਖ਼ਾਸ ਦੀ ਸੂਚਨਾ ਤੇ ਸੂਆ ਪੁੱਲੀ ਡੀ ਏ ਵੀ ਸਕੂਲ ਨਾਕਾਬੰਦੀ ਕਰਕੇ ਵਹੀਕਲਾ ਦੀ ਚੈਕਿੰਗ ਕਰ ਰਿਹਾ ਸੀ ਕਿ ਇਕ ਮਰੂਤੀ ਕਾਰ ਨੰਬਰ ਸੀ ਐਚ 01 ਵੀ 6003 ਆਈ ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਵਿੱਚ ਬੈਠਾ ਵਿਅਕਤੀ ਪੁਲਿਸ ਨਾਕੇ ਨੂੰ ਵੇਖ ਕੇ ਕਾਰ ਖੜੀ ਕਰਕੇ ਦੋੜ ਗਿਆ ਕਾਰ ਦੀ ਤਲਾਸ਼ੀ ਕਰਨ ਤੇ ਕਾਰ ਵਿੱਚੋਂ ਪੰਜ ਪਲਾਸਟਿਕ ਕੈਨਾ ਵਿੱਚ 150000 ਮਿਲੀ ਲੀਟਰ ਨਜਾਇਜ ਸ਼ਰਾਬ ਬਰਾਮਦ ਹੋਈ ।
                 ਸਹਾਇਕ ਸਬ ਇੰਸਪੈਕਟਰ ਹਰਪਾਲ ਸਿੰਘ  ਪੁਲਿਸ ਸਟੇਸ਼ਨ ਘੁੰਮਣ ਕਲਾਂ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁਖ਼ਬਰ ਖ਼ਾਸ ਦੀ ਸੂਚਨਾ ਤੇ ਚਰਨਜੀਤ ਸਿੰਘ ਪੁੱਤਰ ਕੁੱਨਣ ਸਿੰਘ ਵਾਸੀ ਭੀਖੋਵਾਲ ਦੇ ਘਰ ਦੇ ਰੇਡ ਕਰਕੇ ਚਰਨਜੀਤ ਸਿੰਘ ਨੂੰ 200 ਕਿੱਲੋ ਲਾਹਣ ਸਮੇਤ ਕਾਬੂ ਕੀਤਾ ।

Related posts

Leave a Reply