ਨਹਿਰਾਂ,ਰੇਲ ਪਟੜੀਆਂ,ਸੜਕਾਂ ਅਤੇ ਬਲਾਕ ਫਾਰੈਸਟ ਵਿੱਚੋਂ ਅੰਬ, ਜਾਮਨ ਅਤੇ ਸਰਕੰਡਾਂ ਦੀ ਨਿਲਾਮੀ 12 ਜੂਨ ਨੂੰ

ਨਹਿਰਾਂ,ਰੇਲ ਪਟੜੀਆਂ,ਸੜਕਾਂ ਅਤੇ ਬਲਾਕ ਫਾਰੈਸਟ ਵਿੱਚੋਂ ਅੰਬ, ਜਾਮਨ ਅਤੇ ਸਰਕੰਡਾਂ ਦੀ ਨਿਲਾਮੀ 12 ਜੂਨ ਨੂੰ

ਪਠਾਨਕੋਟ, 3 ਜੂਨ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) :  ਨਹਿਰਾਂ,ਰੇਲ ਪਟੜੀਆਂ,ਸੜਕਾਂ ਅਤੇ ਬਲਾਕ ਫਾਰੈਸਟ ਵਿੱਚੋਂ ਅੰਬ, ਜਾਮਨ ਅਤੇ ਸਰਕੰਡਾਂ ਦੀ ਨਿਲਾਮੀ ਵੱਖ ਵੱਖ ਲਾਟਾਂ ਦੀ ਸਕਲ ਵਿੱਚ 12 ਜੂਨ 2020 ਨੂੰ ਸਵੇਰੇ 11.30 ਵਜੇ ਵਣ ਮੰਡਲ ਦਫਤਰ  ਪਠਾਨਕੋਟ ਵਿਖੇ ਕੀਤੀਆਂ ਜਾਣਗੀਆਂ,ਇਹ ਜਾਣਕਾਰੀ ਸੰਜੀਵ  ਤਿਵਾੜੀ ਵਣ ਮੰਡਲ ਅਫਸ਼ਰ ਪਠਾਨਕੋਟ ਨੇ ਦਿੱਤੀ,ਉਨਾਂ ਦੱਸਿਆ ਕਿ ਜਿਸ ਵਿਅਕਤੀ ਦੇ ਨਾਮ ਬੋਲੀ ਸਫਲ ਹੋਵੇਗੀ,ਉਸ ਵਿਅਕਤੀ ਨੂੰ  ਕੂਲ ਰਾਸ਼ੀ ਮੋਕੇ ਤੇ ਹੀ ਜਮਾ ਕਰਵਾਉਂਣੀ ਹੋਵੇਗੀ।

ਉਨਾਂ ਦੱਸਿਆ ਕਿ ਨਿਲਾਮੀ ਦੀਆਂ ਸਰਤਾ ਮੋਕੇ ਤੇ ਹੀ ਸੁਣਾਈਆਂ  ਜਾਣਗੀਆਂ,ਉਨਾਂ ਇਸ ਬੋਲੀ ਵਿੱਚ ਪਹੁੰਚਣ ਵਾਲੇ ਖਰੀਦਦਾਰਾਂ ਨੂੰ ਕਿਹਾ ਕਿ ਬੋਲੀ ਲਗਾਉਂਣ ਤੋਂ ਪਹਿਲਾ ਆਪਣੇ ਹਿੱਤ ਵਿੱਚ ਵੱਖ ਵੱਖ ਸਟਰਿਪਾਂ ਤੇ ਸਰਕੰਡੇ ਨੂੰ ਵੇਖ ਲੈਣ,ਉਨਾਂ ਕਿਹਾ ਕਿ ਉਪਰੋਕਤ ਬੋਲੀ ਲਈ ਵਣ ਮੰਡਲ ਦਫਤਰ ਪਠਾਨਕੋਟ ਵਿੱਚ ਵੀ ਸੰਪਰਕ ਕੀਤਾ ਜਾ ਸਕਦਾ ਹੈ।

Related posts

Leave a Reply