ਨਿਆਇਕ ਕੋਰਟ ਕੰਪਲੈਕਸ ਦਾ ਹੁਸ਼ਿਆਰਪੁਰ ਵਾਸੀਆਂ ਨੂੰ ਮਿਲੇਗਾ ਲਾਭ

-ਹੁਸ਼ਿਆਰਪੁਰ ਦੇ ਇੰਸਪੇਕਟਿਵ ਜੱਜ ਜਸਟਿਸ ਆਗਸਟਾਈਨ ਜਾਰਜ ਮਸੀਹ ਨੇ ਨਵੇ ਬਣ ਰਹੇ ਨਿਆਇਕ ਕੋਰਟ ਕੰਪਲੈਕਸ ਦੇ ਨਿਰਮਾਣ ਕੰਮ ਦਾ ਲਿਆ ਜਾਇਜ਼ਾ
-ਕਿਹਾ, ਕੋਰਟ ਕੰਪਲੈਕਸ ਦੇ ਬਣਨ ਨਾਲ ਜੱਜਾਂ ਅਤੇ ਵਕੀਲਾਂ ਲਈ ਤਿਆਰ ਹੋਵੇਗਾ ਚੰਗਾ ਮਾਹੌਲ
ਹੁਸ਼ਿਆਰਪੁਰ (Surjit Singh Saini)
ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਜੱਜ ਅਤੇ ਹੁਸ਼ਿਆਰਪੁਰ ਦੇ ਇੰਸਪੇਕਟਿਵ ਜੱਜ ਜਸਟਿਸ ਆਗਸਟਾਈਨ ਜਾਰਜ ਮਸੀਹ ਨੇ ਅੱਜ ਹੁਸ਼ਿਆਰਪੁਰ ਅਤੇ ਮੁਕੇਰੀਆਂ ਵਿੱਚ ਬਣ ਰਹੇ ਨਿਆਇਕ ਕੋਰਟ ਕੰਪਲੈਕਸ ਦੇ ਨਿਰਮਾਣ ਕੰਮਾਂ  ਦਾ ਜਾਇਜ਼ਾ ਲਿਆ। ਹੁਸ਼ਿਆਰਪੁਰ ਪਹੁੰਚਣ ਤੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ, ਜ਼ਿਲ•ਾ ਤੇ ਸੈਸ਼ਨ ਜੱਜ ਸ਼੍ਰੀਮਤੀ ਪ੍ਰਿਆ ਸੂਦ ਅਤੇ ਜ਼ਿਲ•ਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਪੀ.ਐਸ. ਘੁੰਮਣ ਨੇ ਉਨ•ਾਂ ਦਾ ਸਵਾਗਤ ਕੀਤਾ।
ਇਸ ਦੌਰਾਨ ਉਨ•ਾਂ ਬਜਵਾੜਾ-ਬੁਲਾਂਵਾੜੀ ਰੋਡ ਤੇ ਬਣ ਰਹੇ ਨਵੇਂ ਨਿਆਇਕ ਕੰਪਲੈਕਸ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੰਪਲੈਕਸ ਦੇ ਨਿਰਮਾਣ ਵਿੱਚ ਤੇਜ਼ੀ ਲਿਆਂਦੀ ਜਾਵੇ। ਉਨ•ਾਂ ਕਿਹਾ ਕਿ 12 ਕਰੋੜ 65 ਲੱਖ ਰੁਪਏ ਦੀ ਰਾਸ਼ੀ ਨਾਲ ਖਰੀਦੀ ਗਈ  14 ਏਕੜ 10 ਮਰਲੇ ਜ਼ਮੀਨ ਵਿੱਚ 6028.31 ਲੱਖ ਰੁਪਏ  ਦੀ ਲਾਗਤ ਨਾਲ ਬਣਨ ਵਾਲੇ ਨਿਆਇਕ ਕੰਪਲੈਕਸ ਦਾ ਨਿਰਮਾਣ ਫਰਵਰੀ 2020 ਤੱਕ ਹੋ ਜਾਵੇਗਾ। ਇਸ ਨਵੇਂ ਨਿਆਇਕ ਕੋਰਟ ਕੰਪਲੈਕਸ ਵਿੱਚ 18 ਕੋਰਟ ਰੂਮ, ਵਕੀਲਾਂ ਲਈ ਚੈਂਬਰ, ਬਾਰ ਰੂਮ ਦੇ ਇਲਾਵਾ ਹਰ ਤਰ•ਾਂ ਦੀਆਂ ਆਧੂਨਿਕ ਬੁਨਿਆਦੀ ਸੁਵਿਧਾਵਾਂ ਮੁਹੱਈਆਂ ਕਰਵਾਈਆਂ ਜਾਣਗੀਆਂ। ਉਨ•ਾਂ ਕਿਹਾ ਕਿ ਇਸ ਨਵੇਂ ਕੋਰਟ ਕੰਪਲੈਕਸ ਦੇ ਬਣਨ ਨਾਲ ਜੱਜਾਂ ਅਤੇ ਵਕੀਲਾਂ ਲਈ ਇਕ ਚੰਗਾ ਮਾਹੌਲ ਬਣੇਗਾ, ਜਿਸਦਾ ਸ਼ਹਿਰ ਵਾਸੀਆਂ ਨੂੰ ਫਾਇਦਾ ਮਿਲੇਗਾ। ਇਸ ਤੋਂ ਇਲਾਵਾ ਇਸ ਕੰਪਲੈਕਸ ਦੇ ਨਾਲ ਨਿਆਇਕ ਅਫ਼ਸਰ ਰਿਹਾਇਸ਼ ਕੋਰਟ ਕੰਪਲੈਕਸ ਵੀ ਤਿਆਰ ਕੀਤਾ ਜਾਵੇਗਾ, ਜਿਸ ਲਈ 1960.54 ਲੱਖ ਦਾ ਐਸਟੀਮੈਂਟ ਲੋਕ ਨਿਰਮਾਣ ਵਿਭਾਗ ਵਲੋਂ ਬਣਾ ਕੇ ਭੇਜ ਦਿੱਤਾ ਗਿਆ ਹੈ।
ਇਸ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਇੰਸਪੇਕਟਿਵ ਜੱਜ ਜਸਟਿਸ ਆਗਸਟਾਈਨ ਜਾਰਜ ਮਸੀਹ ਨੂੰ ਭਰੋਸਾ ਦਿਵਾਇਆ ਕਿ ਨਵੇਂ ਬਣ ਰਹੇ ਨਿਆਇਕ ਕੋਰਟ ਕੰਪਲੈਕਸ ਨੂੰ ਲੈ ਕੇ ਪ੍ਰਸ਼ਾਸ਼ਨ ਗੰਭੀਰ ਹੈ ਅਤੇ ਇਸਦੇ ਨਿਰਮਾਣ ਕੰਮਾਂ ਨੂੰ ਲੈ ਕੇ ਲੋਕ ਨਿਰਮਾਣ ਵਿਭਾਗ ਨੂੰ ਜ਼ਰੂਰੀ ਹਿਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਜ਼ਿਲ•ਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਪੀ.ਐਸ. ਘੁੰਮਣ ਅਤੇ ਹੋਰ ਅਹੁੱਦੇਦਾਰ ਨੇ ਜਸਟਿਸ ਆਗਸਟਾਈਨ ਜਾਰਜ ਮਸੀਹ ਨੂੰ ਨਵੇਂ ਬਣ ਰਹੇ ਜੂਡੀਸ਼ੀਅਲ ਕੰਪਲੈਕਸ ਨੂੰ ਲੈ ਕੇ ਕੁੱਝ ਸੁਝਾਅ ਵੀ ਦਿੱਤੇ, ਜਿਸ ‘ਤੇ ਉਨ•ਾਂ ਨੇ ਭਰੋਸਾ ਦਿਵਾਇਆ ਕਿ ਬਾਰ ਐਸੋਸੀਏਸ਼ਨ ਦੇ ਅਹੁੱਦੇਦਾਰ ਦੀਆਂ ਮੰਗਾਂ ਅਤੇ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਇਸ ਉਪਰੰਤ ਉਨ•ਾਂ ਨੇ ਮੁਕੇਰੀਆਂ ਦੇ ਪਿੰਡ ਬਾਗੋਵਾਲ ਵਿੱਚ ਬਣਾਏ ਜਾ ਰਹੇ ਨਿਆਇਕ ਕੋਰਟ ਕੰਪਲੈਕਸ ਦਾ ਵੀ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਇਸ ਮੌਕੇ ‘ਤੇ ਸੀ.ਜੇ.ਐਮ. ਸ਼੍ਰੀਮਤੀ ਅਮਿਤ ਮਲਹਨ, ਸੀ.ਜੇ.ਐਮ. ਸ਼੍ਰੀਮਤੀ ਸੁਚੇਤਾ ਆਸ਼ੀਸ਼ ਦੇਵ, ਸਿਵਲ  ਜੱਜ ਸੀਨੀਅਰ ਡਿਵੀਜਨ ਮਿਸ ਮੋਨੀਕਾ ਸ਼ਰਮਾ, ਐਸ.ਪੀ. (ਹੈਡਕੁਆਰਟਰ) ਸ੍ਰੀ ਬਲਬੀਰ ਸਿੰਘ, ਐਸ.ਈ. ਲੋਕ ਨਿਰਮਾਣ ਵਿਭਾਗ ਸ਼੍ਰੀ ਟੀ.ਆਰ. ਕਤਨੌਰੀਆਂ, ਐਕਸੀਅਨ ਲੋਕ ਨਿਰਮਾਣ ਵਿਭਾਗ ਸ਼੍ਰੀ ਰਾਜਿੰਦਰ ਸਿੰਘ, ਬਾਰ ਐਸੋਸੀਏਸ਼ਨ ਦੇ ਸਕੱਤਰ ਐਡਵੋਕੇਟ ਗੁਰਬੀਰ ਸਿੰਘ ਰਿਹਲ, ਮੀਤ ਪ੍ਰਧਾਨ ਗੋਬਿੰਦ ਜਸਵਾਲ, ਐਡਵੋਕੇਟ ਐਸ.ਪੀ. ਸਿੰਘ, ਐਡਵੋਕੇਟ ਸ਼੍ਰੀ ਰੰਜੀਤ ਕੁਮਾਰ, ਐਡਵੋਕੇਟ ਵੀ.ਕੇ. ਪਰਾਸ਼ਰ, ਐਡਵੋਕੇਟ ਸੀ.ਐਸ. ਮਰਵਾਹਾ, ਐਡਵੋਕੇਅ ਐਸ.ਆਰ.ਧੀਰ, ਐਡਵੋਕੇਟ ਸ਼ਵਿੰਦਰ ਸੈਣੀ, ਐਡਵੋਕੇਟ ਮਾਣਿਕ ਡੋਗਰਾ ਤੋਂ ਇਲਾਵਾ ਹੋਰ ਵੀ ਅਧਿਕਾਰੀ ਮੌਜੂਦ ਸਨ।

Related posts

Leave a Reply