ਨਿਰੰਕਾਰ ਦੇ ਰੰਗ ਵਿੱਚ ਰੰਗਣ ਨਾਲ ਜੀਵਨ ਵਿੱਚ ਸਹਿਜ ਤੇ ਦੀ ਅਵਸਥਾ ਆਉਂਦੀ ਹੈ : ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ

ਹੁਸ਼ਿਆਰਪੁਰ ,  (Manpreet,Vikas Julka) : ਨਿਰੰਕਾਰ ਪ੍ਰਭੂ ਦੀ ਜਾਣਕਾਰੀ ਦੇ ਬਾਅਦ ਇਨਸਾਨ ਨੂੰ ਅਸਲੀ ਨਿਜ ਘਰ ਦਾ ਪਤਾ ਚੱਲ ਜਾਂਦਾ ਹੈ । ਉੱਕਤ ਵਚਨ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਇਟਲੀ ਵਿੱਚ ਆਯੋਜਿਤ ਇੱਕ ਸੰਤ ਸਮਾਗਮ ਦੇ ਦੌਰਾਨ ਕਹੇ । ਉਨ੍ਹਾ ਨੇ ਕਿਹਾ ਕਿ ਇਨਸਾਨੀ ਜਨਮ ਦੀ ਮਹੱਤਤਾ ਸਤਸੰਗ ਵਿੱਚ ਆ ਕੇ ਹੀ ਪਤਾ ਚੱਲਦੀ ਹੈ । ਅਸੀਂ ਆਪਣੇ ਜੀਵਨ ਵਿੱਚ ਦੈਵੀ ਗੁਣਾਂ ਨੂੰ ਅਪਨਾਉਣਾ ਹੈ ਅਤੇ ਪਿਆਰ , ਨਿਮਰਤਾ , ਸਹਿਨਸ਼ੀਲਤਾ ਵਰਗੇ ਗੁਣਾਂ ਨੂੰ ਆਪਣਾ ਕੇ ਜੀਵਨ ਬਤੀਤ ਕਰਨਾ ਹੈ ਅਤੇ ਕਰਮ ਨਾਲ ਮਿਸ਼ਨ ਦੀ ਅਵਾਜ ਨੂੰ ਜਨ ਜਨ ਤੱਕ ਪੰਹੁਚਾਉਣਾ ਹੈ ।

ਅਸੀਂ ਆਪਣਾ ਦਾਇਰਾ ਵਧਾਉਣਾ ਹੈ , ਅਸੀਂ ਦੀਵਾਰਾਂ ਪੈਦਾ ਨਹੀਂ ਕਰਨੀਆਂ , ਪੁੱਲ ਬਣਕੇ ਦੂੱਜੇ ਦੇ ਦਿਲਾਂ ਵਿੱਚ ਆਪਣੀ ਥਾਂ ਬਣਾਉਣੀ ਹੈ । ਉਹੀ ਜੀਵਨ ਮੁਬਾਰਕ ਹੁੰਦਾ ਹੈ ਜਿਸਦੇ ਜੀਵਨ ਵਿੱਚ ਦੈਵੀ ਗੁਣ ਹੁੰਦੇ ਹਨ । ਇਨਸਾਨ ਦੇ ਜਿੰਦਗੀ ਵਿੱਚ ਸਮਾਂ ਇੱਕ ਵਰਗਾ ਨਹੀਂ ਰਹਿੰਦਾ । ਦੁੱਖ ਅਤੇ ਸੁਖ ਨੇ ਆਪਣੇ ਸਮੇਂ’ਤੇ ਆਉਣਾ ਹੈ , ਪਰ ਅਸੀਂ ਆਪਣੇ ਜੀਵਨ ਵਿੱਚ ਸਥਿਰਤਾ ਬਣਾਏ ਰੱਖਣ ਲਈ ਪ੍ਰਭੂ ਪਰਮਾਤਮਾ ਨਾਲ ਜੁੜਨਾ ਹੋਵੇਗਾ । ਜਦੋਂ ਅਸੀਂ ਹਰ ਸਮੇਂ ਨਿਰੰਕਾਰ ਪ੍ਰਭੂ ਦਾ ਸਹਾਰਾ ਲੈਂਦੇ ਹਾਂ ਅਤੇ ਨਿਰੰਕਾਰ ਦੇ ਰੰਗ ਵਿੱਚ ਰੰਗ ਜਾਂਦੇ ਹਾਂ ਤਾਂ ਜੀਵਨ ਵਿੱਚ ਸਹਿਜ ਤੇ ਆਨੰਦ ਦੀ ਅਵਸਥਾ ਬਣ ਜਾਂਦੀ ਹੈ।

 

 

ਜਦੋਂ ਇਨਸਾਨ ਦੇ ਜੀਵਨ ਵਿੱਚ ਦੈਵੀ ਗੁਣ ਆਉਂਦੇ ਹਨ ਤਾਂ ਜੀਵਨ ਅਧਿਆਤਮਿਕਾ ਦੇ ਮਾਰਗ’ ਉੱਤੇ ਚੱਲਣਾ ਸ਼ੁਰੂ ਹੁੰਦਾ ਹੈ । ਬ੍ਰਹਮਗਿਆਨ ਹੀ ਇਨਸਾਨ ਨੂੰ ਮੁਕਤੀ ਦੇ ਰਸਤੇ ਉੱਤੇ ਲੈ ਕੇ ਜਾਂਦਾ ਹੈ । ਨਿਰੰਕਾਰ ਪ੍ਰਭੂ ਦੀ ਕ੍ਰਿਪਾ ਹਰ ਸਮੇਂ ਹੁੰਦੀ ਰਹਿੰਦੀ ਹੈ , ਅਸੀਂ ਹਮੇਸ਼ਾ ਹੀ ਨਿਰੰਕਾਰ ਪ੍ਰਭੂ ਦਾ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਹੈ , ਜਦੋਂ ਅਸੀ ਸ਼ੁਕਰਾਨਾ ਕਰਦੇ ਹਾਂ ਤਾਂ ਜਿੰਦਗੀ ਆਸਾਨ ਹੁੰਦੀ ਚੱਲੀ ਜਾਂਦੀ ਹੈ । ਪਰਮਾਤਮਾ ਪੂਰਨ ਹੈ ਉਸਦੇ ਵਲੋਂ ਕੀਤਾ ਗਿਆ ਹਰ ਕਾਰਜ ਵੀ ਪੂਰਨ ਹੁੰਦਾ ਹੈ ।

 

ਪਰਮਾਤਮਾ ਨੇ ਦੁਨੀਆ ਨੂੰ ਖੁਬਸੂਰਤ ਬਣਾਇਆ ਹੈ , ਸਾਨੂੰ ਹਮੇਸ਼ਾ ਹੀ ਇਸਨੂੰ ਖੁਬਸੂਰਤ ਬਣਾਏ ਰੱਖਣ ਵਿੱਚ ਆਪਣਾ ਯੋਗਦਾਨ ਦਿੰਦੇ ਰਹਿਣਾ ਚਾਹੀਦਾ ਹੈ । ਉਨ੍ਹਾ ਨੇ ਕਿਹਾ ਕਿ ਚੰਗੇ ਗੁਣ ਕਿਸੇ ਵੀ ਉਮਰ ਵਿੱਚ ਇਨਸਾਨ ਦੇ ਜੀਵਨ ਵਿੱਚ ਆ ਸੱਕਦੇ ਹਨ । ਸਾਨੂੰ ਹਰ ਸਮੇਂ ਇਨਸਾਨੀਅਤ ਨੂੰ ਪਿਆਰ ਹੀ ਵੰਡਣਾ ਹੈ , ਕਿਸੇ ਨਾਲ ਵੀ ਨਫਰਤ ਨਹੀਂ ਕਰਨੀ ਹੈ । ਇਸ ਪ੍ਰੋਗਰਾਮ ਵਿੱਚ ਆਲੇ ਦੁਆਲੇ ਦੀਆਂ ਸੰਗਤਾਂ ਨੇ ਵੀ ਹਿੱਸਾ ਲਿਆ।

Manpreet Singh

Sant Nirankari Mandal
Garhdiwala/Hoshiarpur
M.No. 09417717095

 

Related posts

Leave a Reply