ਨੋਜਵਾਨਾ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆਂ, ਨੌਜਵਾਨਾਂ ਵੱਲੋਂ ਸ਼ਹਿਰ ਵਿੱਚ ਮੋਟਰ-ਸਾਈਕਲ ਝੰਡਾ ਮਾਰਚ ਕਰਕੇ 26 ਮਾਰਚ ਦੇ ਭਾਰਤ ਬੰਦ ਦਾ ਸੁਨੇਹਾ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਨੋਜਵਾਨਾ ਵੱਲੋਂ ਸ਼ਹੀਦ ਭਗਤ ਸਿੰਘ , ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆਂ ਗਿਆ ਨੋਜਵਾਨਾ ਵੱਲੋਂ ਸ਼ਹਿਰ ਵਿੱਚ ਮੋਟਰ-ਸਾਈਕਲ ਝੰਡਾ ਮਾਰਚ ਕਰਕੇ 26 ਮਾਰਚ ਦੇ ਭਾਰਤ ਬੰਦ ਦਾ ਸੁਨੇਹਾ ਦਿੱਤਾ ਗਿਆ 
ਗੁਰਦਾਸਪੁਰ 23 ਮਾਰਚ ( ਅਸ਼ਵਨੀ ) :– ਰੇਲਵੇ ਸਟੇਸ਼ਨ ਗੁਰਦਾਸਪੁਰ ਵਿਖੇ ਚੱਲ ਰਹੇ ਕਿਸਾਨ ਧਰਨੇ ਵਾਲੀ ਥਾਂ ਤੇ ਅੱਜ ਵੱਡੀ ਗਿਣਤੀ ਵਿੱਚ ਨੋਜਵਾਨਾ ਇਕੱਤਰ ਹੋ ਕੇ ਸ਼ਹੀਦ ਏ ਆਜਮ ਭਗਤ ਸਿੰਘ , ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਨੂੰ ਯਾਦ ਕੀਤਾ ਗਿਆ । ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਰੇ ਭਾਰਤ ਵਿੱਚ ਇਸ ਦਿਹਾੜੇ ਨੂੰ ਕਾਲੇ ਕਾਨੂੰਨ ਰੱਦ ਕਰਾਉਣ , ਐਮ ਐਸ ਪੀ ਨੂੰ ਕਾਨੂੰਨੀ ਦਰਜਾ ਦੇਣ , ਤੇਲ ਤੇ ਗੈਸ ਕੀਮਤਾਂ ਵਿੱਚ ਵਾਧਾ ਵਾਪਿਸ ਕਰਾਉਣ ਅਤੇ ਰੇਲ , ਬੈਂਕਾਂ , ਬੀਮਾ ਕੰਪਨੀਆਂ , ਬੀ ਐਸ ਐਨ ਐਲ , ਸਾਰੇ ਜਨਤੱਕ ਅਦਾਰਿਆਂ ਦਾ ਨਿੱਜੀਕਰਨ ਰੋਕਣ ਅਤੇ ਦੇਸ਼ ਨੂੰ ਜੋ ਅਜ਼ਾਦੀ ਸ਼ਹੀਦ ਭਗਤ ਸਿੰਘ ਤੇ ਹੋਰ ਸ਼ਹੀਦਾਂ ਨੇ ਲੈ ਕੇ ਦਿੱਤੀ ਸੀ ਉਸ ਨੂੰ ਕਾਇਮ ਰੱਖਣ ਲਈ ਇਸ ਦਿਹਾੜੇ ਨੂੰ ਸੰਕਲਪ ਦਿਵਸ ਵਜੋਂ ਮਨਾਉਣ ਦਾ ਸੱਦਾ ਦਿੱਤਾ ਗਿਆ ।
                         ਵੱਡੀ ਗਿਣਤੀ ਵਿੱਚ ਨੋਜਵਾਨਾ ਵੱਲੋਂ ਰੇਲਵੇ ਸਟੇਸ਼ਨ ਵਿਖੇ ਇਕੱਤਰ ਹੋ ਕੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਰੈਲੀ ਦੀ ਪ੍ਰਧਾਨਗੀ ਸਾਂਝੇ ਤੋਰ ਤੇ ਸ਼ਿੰਦਰਪਾਲ ਸ਼ਰਮਾ , ਅਮਨਦੀਪ ਸਿੰਘ , ਸੰਦੀਪ ਸਿੰਘ , ਕੁਲਦੀਪ ਸਿੰਘ ਸ਼ੇਰੋਵਾਲ , ਜਸਵਿੰਦਰ ਸਿੰਘ ਸੋਹਲ , ਗੋਲਡੀ ਮਾਨੇਪੁਰੀਆ , ਚਰਨਜੀਤ ਸਿੰਘ ਤਲਵੰਡੀ , ਹਰਪਾਲ ਸਿੰਘ ਸੋਹਲ , ਸਾਹਿਲਦੀਪ ਸਿੰਘ ਸੰਗਤਪੁਰਾ , ਸੁਖਦੇਵ ਰਾਜ , ਸਤਨਾਮ ਸਿੰਘ ਤਿੱਬੜ , ਹਰਪ੍ਰੀਤ ਸਿੰਘ ਵਿਰਕ , ਮਨਜੀਤ ਸਿੰਘ ਨੇ ਕੀਤੀ ।
                 ਬੁਲਾਰਿਆ ਨੇ ਸ਼ਹੀਦ ਭਗਤ ਸਿੰਘ ਦੇ ਸੁਪਨੇ ਦਾ ਭਾਰਤ ਉਸਾਰਣ , ਦੇਸ਼ ਦੀ ਅਜ਼ਾਦੀ ਨੂੰ ਬਚਾਉਣ , ਦੇਸ਼ ਨੂੰ ਫਿਰਕਾਪ੍ਰਸਤੀ ਤੇ ਫਾਸ਼ੀਵਾਦੀ ਤਾਕਤਾਂ ਤੋਂ ਬਚਾਉਣ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਘਰਸ਼ ਦੇ ਹਰ ਸੱਦੇ ਨੂੰ ਸਿਰੇ ਚੜਾਉਣ ਦਾ ਅਹਿਦ ਕੀਤਾ ਗਿਆ ।
                        ਇਸ ਮੋਕੇ ਨੋਜਵਾਨਾ ਵੱਲੋਂ ਵੱਡੀ ਗਿਣਤੀ ਵਿੱਚ ਮੋਟਰ-ਸਾਈਕਲਾਂ ਤੇ ਆਪੋ-ਆਪਣੀਆਂ ਜਥੇਬੰਦੀਆਂ ਦੇ ਝੰਡੇ ਬੰਨ ਕੇ ਸ਼ਹਿਰ ਵਿੱਚ ਮਾਰਚ ਕੀਤਾ ਗਿਆ । ਇਹ ਮਾਰਚ ਰੇਲਵੇ ਸਟੇਸ਼ਨ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋ ਕੇ ਤਿੱਬੜੀ ਰੋਡ , ਹਨੂੰਮਾਨ ਚੌਕ , ਕਾਹਨੂੰਵਾਨ ਚੌਕ , ਬਾਟਾ ਚੌਕ , ਡਾਕਖ਼ਾਨਾ ਚੌਕ , ਜ਼ੈਲ ਰੋਡ ਕਚਹਿਰੀਆਂ ਬੱਸ ਸਟੈਂਡ ਅਤੇ ਹੋਰ ਸਭ ਬਜ਼ਾਰਾਂ ਵਿੱਚ ਦੀ ਹੁੰਦਾ ਹੋਇਆਂ ਮੁੜ ਰੇਲਵੇ ਸਟੇਸ਼ਨ ਤੇ ਆ ਕੇ ਖਤਮ ਹੋਇਆਂ ।
                      ਇਸ ਮੋਕੇ ਕਿਸਾਨ ਆਗੂ ਤਰਲੋਕ ਸਿੰਘ ਬਹਿਰਾਮਪੁਰ , ਰਘਬੀਰ ਸਿੰਘ ਪਕੀਵਾ , ਬਲਬੀਰ ਸਿੰਘ ਰੰਧਾਵਾ , ਸੁਖਦੇਵ ਸਿੰਘ ਭਾਗੋਕਾਂਵਾ , ਗੁਰਨਾਮ ਸਿੰਘ ਮੁਸਤਫਾਬਾਦ , ਗੁਰਦੀਪ ਸਿੰਘ ਮੁਸਤਫਾਬਾਦ , ਐਸ ਪੀ ਸਿੰਘ ਗੋਸਲ , ਡਾਕਰਟਰ ਅਸ਼ੋਕ ਕੁਮਾਰ ਭਾਰਤੀ , ਲਖਵਿੰਦਰ ਸਿੰਘ ਮਰੜ , ਅਮਰਜੀਤ ਸਿੰਘ ਸੈਣੀ , ਜੋਗਿੰਦਰ ਪਾਲ ਪਨਿਆੜ , ਗੁਰਦੀਪ ਸਿੰਘ ਕਲੀਜਪੁਰ , ਬਲਬੀਰ ਸਿੰਘ ਕੱਤੋਵਾਲ , ਮਲਕੀਅਤ ਸਿੰਘ ਬੁਢਾਕੋਟ , ਅਜੀਤ ਸਿੰਘ ਹੁੰਦਲ਼ , ਮਨਮੋਹਨ ਸਿੰਘ ਛੀਨਾ , ਕੁਲਜੀਤ ਸਿੰਘ ਗੋਰਾਇਆ , ਸੁਖਵਿੰਦਰ ਸਿੰਘ ਕਾਹਲੋ , ਸੁਰਜੀਤ ਸਿੰਘ ਥਾਨੇਵਾਲ ,ਕਪੂਰ ਸਿੰਘ ਘੁੰਮਣ ,ਅਸ਼ਵਨੀ ਕੁਮਾਰ , ਡਾਕਟਰ ਜਗਜੀਵਨ ਲਾਲ , ਹਰਭਜਨ ਮਾਂਗਟ ,  ਜਸਵੰਤ ਸਿੰਘ ਪਾਹੜਾ , ਅਮਰਪਾਲ ਸਿੰਘ ਟਾਂਡਾ , ਸੂਬੇਦਾਰ ਹਰਦਿਆਲ ਸੰਧੂ , ਮਹਿੰਦਰ ਸਿੰਘ ਲੱਖਣਖੁਰਦ , ਸੰਦੀਪ ਸਿੰਘ , ਨਰਿੰਦਰ ਸਿੰਘ ਕਾਹਲੋ ਸਵਿੰਦਰ ਸਿੰਘ ਕੱਲਸੀ , ਅਬਨਾਸ਼ ਸਿੰਘ ਅਤੇ ਅਜੀਤ ਸਿੰਘ ਲੀਲਕਲਾਂ ਆਦਿ ਹਾਜ਼ਰ ਸਨ ।

 
 

Related posts

Leave a Reply