ਪਠਾਨਕੋਟ: ਅੱਜ ਦਫਤਰ, ਡਿਸਟਲਰੀਆ ਅਤੇ ਬੋਟਲਿੰਗ ਦਾ ਕੰਮ ਦੁਬਾਰਾ ਬੰਦ ਰੱਖਣ ਦਾ ਫੈਸਲਾ

ਅੱਜ 4 ਅਗਸਤ 2021 ਨੂੰ ਦਫਤਰ ਅਤੇ ਡਿਸਟਲਰੀਆ, ਬੋਟਲਿੰਗ ਦਾ ਕੰਮ ਦੁਬਾਰਾ ਬੰਦ ਰੱਖਣ ਦਾ ਲਿਆ ਫੈਸਲਾ:ਪ੍ਰਧਾਨ ਰਾਧੇ ਰਮਨ
ਪਠਾਨਕੋਟ (ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ) 
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਕਮਿਸ਼ਨ ਦੀਆਂ ਕਮੀਆ ਸੁਣ ਕੇ ਉਨਾਂ ਨੂੰ ਦੂਰ ਕਰਨ ਲਈ ਬਣਾਈ ਗਈ ਅਫਸਰਾਂ ਦੀ ਕਮੇਟੀ ਨਾਲ ਆਬਾਕਾਰੀ ਤੇ ਕਰ ਨਿਰੀਖਕ ਐਸੈਸੀਏਸ਼ਨ, ਪੰਜਾਬ ਦੀ ਪਿਛਲੇ ਦਿਨੀਂ ਮੀਟਿੰਗ ਹੋਈ ਸੀ, ਜਿਸ ਵਿੱਚ ਐਸੈਸੀਏਸ਼ਨ ਨੂੰ ਪੂਰਨ ਭਰੋਸਾ ਦਿਵਾਇਆ ਗਿਆ ਕਿ ਤੁਹਾਡੀਆਂ ਮੰਗਾ ਬਿਲਕੁਲ ਜਾਇਜ਼ ਹਨ ਅਤੇ ਮੰਤਰੀਆ ਦੀ ਕਮੇਟੀ ਅੱਗੇ ਤੁਹਾਡੀਆਂ ਇਹ ਮੰਗਾਂ ਰੱਖੀਆਂ ਜਾਣਗੀਆਂ ਪ੍ਰੰਤੂ ਮੰਤਰੀਆਂ ਦੀ ਕਮੇਟੀ ਵੱਲੋਂ ਇਨ੍ਹਾਂ ਮੰਗਾਂ ਪ੍ਰਤੀ ਕੋਈ ਵੀ ਹੁੰਗਾਰਾ ਨਹੀਂ ਭਰਿਆ ਗਿਆ ਜਿਸ ਕਾਰਨ ਜਥੇਬੰਦੀ ਨੂੰ ਮਜਬੂਰ ਹੋ ਕੇ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਿਆ ਸੀ ਜਿਸ ਦੇ ਰੋਸ ਵੱਜੋਂ 1 ਜੁਲਾਈ ਤੋਂ 7 ਜੁਲਾਈ ਤਕ ਕਲਮ ਛੋੜ ਹੜਤਾਲ ਅਤੇ 8 ਜੁਲਾਈ ਨੂੰ ਸਮੂਹਿਕ ਛੁੱਟੀ ਲੈ ਕੇ ਸਮੁੱਚੇ ਕਾਡਰ ਵੱਲੋਂ ਦਫ਼ਤਰ ਅਤੇਡਿਸਟਲਰੀਆਂ, ਬੋਟਲਿੰਗ ਦਾ ਕੰਮ ਬੰਦ ਰੱਖਿਆ ਗਿਆ ਸੀ। 
ਉਹਨਾਂ ਦੱਸਿਆ ਕਿ ਮਿਤੀ 3 ਅਗਸਤ 20 21 ਨੂੰ ਮੰਤਰੀਆਂ ਵੱਲੋਂ ਲਈ ਮੀਟਿੰਗ ਵਿਚ ਉਨਾਂ ਦੀਆ ਜਾਇਜ਼ ਮੰਗਾਂ ਨਹੀਂ ਮੰਨੀਆਂ ਗਈਆਂ ਜਿਸ ਦੇ ਸਿੱਟੇ ਵੱਜੋਂ ਐਸੈਸੀਏਸ਼ਨ ਵੱਲੋਂ ਅੱਜ 4 ਅਗਸਤ 2021 ਤੋਂ 6 ਅਗਸਤ 2021 ਤੱਕ ਸਮੂਹਿਕ ਛੁੱਟੀ ਲੈ ਕੇ ਦਫਤਰ ਅਤੇ ਡਿਸਟਲਰੀਆ, ਬੋਟਲਿੰਗ ਦਾ ਕੰਮ ਦੁਬਾਰਾ ਬੰਦ ਰੱਖਣ ਦਾ ਫੈਸਲਾ ਲਿਆ ਹੈ। ਐਸੈਸੀਏਸ਼ਨ ਨੇ ਐਲਾਨ ਕੀਤਾ ਕਿ ਉਕਤ ਰੋਸ ਵੱਜੋਂ ਜ਼ਿਲਾ ਪਠਾਨਕੋਟ ਦੇ ਆਬਕਾਰੀ ਤੇ ਕਰ ਨਿਰੀਖਕ 4 ਤੋਂ 6 ਅਗਸਤ ਤੱਕ ਸਮੂਹਿਕ ਛੁੱਟੀ ਤੇ ਰਹਿਣਗੇ। ਉਹਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਫੌਰੀ ਹੱਲ ਨਾ ਕੀਤਾ ਤਾਂ ਉਨ੍ਹਾਂ ਦੀ ਐਸੋਸੀਏਸ਼ਨ ਸੰਘਰਸ਼ ਨੂੰ ਹੋਰ ਤੇਜ਼ ਕਰੇਗੀ। 
ਐਸੈਸੀਏਸ਼ਨ ਦੇ ਜ਼ਿਲਾ ਪ੍ਰਧਾਨ ਰਾਧੇ ਰਮਨ, ਜਰਨਲ ਸਕੱਤਰ ਰਜਨੀ, ਜੁਆਇੰਟ ਸਕੱਤਰ ਰਜੇਸ਼ ਸ਼ਰਮਾ, ਮੁੱਖ ਸਲਾਹਕਾਰ ਮਿਨਾਕਸ਼ੀ, ਪ੍ਰੈੱਸ ਸਕੱਤਰ ਅਨਿਲ ਕੁਮਾਰ, ਖਜ਼ਾਨਚੀ ਰਜਨੀਸ਼ ਕਾਝਲਾ ਆਦਿ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਆਬਾਕਾਰੀ ਤੇ ਕਰ ਨਿਰੀਖਕਾਂ ਨੂੰ ਸੈਂਟਰਲ ਐਕਸਇਜ਼ ਇੰਸਪੈਕਟਰ ਅਨੁਸਾਰ ਗਰੇਡ- ਪੇ 4600 ਅਤੇ ਫੈਕਟਰ 3:01 ਦੇ ਨਵੇਂ ਪੇ- ਮੈਟ੍ਰਿਕਸ ਦੇ ਪੱਧਰ ਤੇ ਲੈਵਲ 14 ਅਤੇ ਗਰੁੱਪ ਸੀ ਵਿੱਚ ਰੱਖਿਆ ਜਾਵੇ। ਇਸ ਤੋਂ ਇਲਾਵਾ ਆਬਕਾਰੀ ਅਤੇ ਕਰ ਨਿਰੀਖਕ ਤੋਂ ਆਬਾਕਾਰੀ ਤੇ ਕਰ ਅਫਸਰ ਲਈ ਤਰੱਕੀ ਕੋਟਾ ਵਧਾ ਕੇ 75% ਕੀਤਾ ਜਾਵੇ ਸ਼ਾਮਲ ਹਨ। 

Related posts

Leave a Reply