ਪਠਾਨਕੋਟ ਇਲਾਕਾ ਪਹਾੜੀ ਹੋਣ ਕਾਰਨ ਵਾਟਰ ਸਪਲਾਈ ਦਾ ਪਾਣੀ ਬਿਜਲੀ ਉੱਤੇ ਨਿਰਭਰ, ਲੋਕ ਹੋਏ ਤੱਰਲੋ-ਮੱਛੀ

ਪਿਛਲੇ ਕੁਝ ਦਿਨ ਤੋਂ ਬਿਜਲੀ ਗੁੱਲ ਹੋਣ ਕਾਰਨ ਮਚ ਰਹੀ ਹੈ ਹਾ-ਹਾ ਕਾਰ 

ਪਠਾਨਕੋਟ ਇਲਾਕਾ ਪਹਾੜੀ ਹੋਣ ਕਾਰਨ ਵਾਟਰ ਸਪਲਾਈ ਦਾ ਪਾਣੀ ਬਿਜਲੀ ਉੱਤੇ ਨਿਰਭਰ, ਲੋਕ ਹੋਏ ਤੱਰਲੋ-ਮੱਛੀ 
 
 ਘਰਾਂ ਵਿੱਚ ਇਕਾਂਤਵਾਸ ਚੱਲ ਰਹੇ ਕੋਰੋਨਾ ਪੀੜਤ  ਲੋਕਾ ਦੇ ਹਾਲ ਦਾ ਸਹਿਜੇ ਨਾਲ ਹੀ ਅੰਦਾਜ਼ਾ ਲਗਾਇਆ ਜਾ ਸਕਦਾ
 
ਪਠਾਨਕੋਟ 26 ਜੂੂਨ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ)  ਪਠਾਨਕੋਟ ਸ਼ਹਿਰ ਦੇ ਅਨੇਕਾਂ ਮੁਹੱਲਿਆਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਸਾਰੀ ਸਾਰੀ ਰਾਤ ਬਿਜਲੀ ਦੇ ਗੁੱਲ ਹੋ ਜਾਣ ਨਾਲ ਲੋਕਾਂ ਦੀ ਰਾਤਾਂ ਦੀ ਨੀਂਦ ਹਰਾਮ ਹੋ ਰਹੀ ਹੈ। ਜਦੋਂ ਲੋਕਾਂ ਦੇ ਸੌਣ ਦਾ ਵਕਤ ਹੁੰਦਾ ਹੈ, ਉਸ ਵਕਤ ਬਿਜਲੀ ਦੇ ਗੁੱਲ ਹੋ ਜਾਣਾ ਅਤੇ ਸਵੇਰੇ ਲੋਕਾਂ ਦੇ ਉੱਠਣ ਦੇ ਵਕਤ ਬਿਜਲੀ ਦਾ ਆ ਜਾਣਾ ਇੱਕ ਬੁਝਾਰਤ ਬਣ ਗਈ ਹੈ। 
                             ਬਜ਼ੁਰਗ ਅਤੇ ਬੱਚੇ ਉਕਤ ਵੱਡੀ  ਸਮੱਸਿਆ  ਦਾ ਸ਼ਿਕਾਰ ਹੋ ਰਹੇ ਹਨ। ਏਥੋਂ ਤੱਕ ਕਿ ਜਿਹੜੇ ਲੋਕ ਕੋਰੋਨਾ ਜਿਹੀ ਭਿਆਨਕ ਬਿਮਾਰੀ ਤੋਂ ਪੀੜਤ ਘਰਾਂ ਵਿੱਚ ਇਕਾਂਤਵਾਸ ਚੱਲ ਰਹੇ ਹਨ ਫਿਰ ਉਹਨਾਂ ਦਾ ਕੀ ਹਾਲ ਹੋਵੇਗਾ ਇਸ ਦਾ ਸਹਿਜੇ ਨਾਲ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਪਠਾਨਕੋਟ ਦੀ ਉੱਤਮ ਗਾਰਡਨ ਕਲੋਨੀ, ਸ਼ਾਂਤ ਵਿਹਾਰ ਕਲੋਨੀ, ਖਾਨਪੁਰ, ਮਨਵਾਲ ਅਤੇ ਹੋਰ ਅਨੇਕਾਂ ਮੁਹੱਲਿਆ ਦੇ ਲੋਕਾਂ ਨੇ ਦੱਸਿਆ ਕਿ ਜਦੋਂ ਰਾਤ ਸੌਣ ਦਾ ਵਕਤ ਹੁੰਦਾ ਹੈ ਉਸ ਵਕਤ ਬਿਜਲੀ ਗੁੱਲ ਹੋ ਜਾਂਦੀ ਹੈ ਅਤੇ ਜਦੋਂ ਉੱਠਣ ਦਾ ਸਮਾਂ ਹੁੰਦਾ ਹੈ ਉਸ ਵਕਤ ਬਿਜਲੀ ਆ ਜਾਂਦੀ ਹੈ ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਦੇ ਕਾਰਨ ਕੰਮ ਧੰਦਿਆਂ ਤੇ ਜਾ ਕੇ ਨੀਂਦ ਦੇ ਹੁਲਾਰੇ ਆਉਣ ਨਾਲ ਕੰਮ-ਧੰਦਾ ਵੀ ਪੂਰਨ ਤੌਰ ਤੇ ਨਹੀਂ  ਹੁੰਦਾ। ਪਹਿਲਾਂ ਹੀ ਕੋਰੋਨਾ ਭਿਆਨਕ ਬਿਮਾਰੀ ਦੇ ਚਲਦਿਆਂ ਕੰਮ ਧੰਦੇ ਚੌਪਟ ਹੋਏ ਪਏ ਹਨ ਉਤੋਂ ਸਾਰੀ ਰਾਤ ਨਾ ਸੌਣਾ ਬਿਮਾਰੀ ਨੂੰ ਸੱਦਾ ਦੇਣ ਦੇ ਬਰਾਬਰ ਹੈ।  
                  ਪੰਜਾਬ ਸਰਕਾਰ ਅਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਤੇ ਰੋਸ ਜਤਾਉਂਦਿਆਂ ਲੋਕਾਂ ਨੇ ਦੱਸਿਆ ਕਿ ਪਠਾਨਕੋਟ ਇਲਾਕਾ ਪਹਾੜੀ ਹੋਣ ਕਾਰਨ ਵਾਟਰ ਸਪਲਾਈ ਦਾ ਪਾਣੀ ਬਿਜਲੀ ਉੱਤੇ ਨਿਰਭਰ ਹੈ। ਬਿਜਲੀ ਦੇ ਨਾਲ ਨਾਲ ਲੋਕ ਪਾਣੀ ਦੇ ਸੰਕਟ ਵਿਚ ਵੀ ਘਿਰ ਜਾਂਦੇ ਹਨ। ਹੁੰਦਾ ਇਹ ਹੈ ਕਿ ਲੋਕ ਲਈ ਇੱਕ ਸਮੱਸਿਆ ਦੇ ਨਾਲ ਜੂਝ ਰਹੇ ਹੁੰਦੇ ਹਨ, ਦੂਸਰੀ ਪਾਣੀ ਦੀ  ਸਮੱਸਿਆ ਵੀ ਖੜ੍ਹੀ ਹੋ ਜਾਂਦੀ ਹੈ ਜਿਸ ਕਾਰਨ ਹਲਾਤ ਬਦ ਤੋਂ ਬਦਤਰ ਹੋ ਜਾਂਦੇ ਹਨ।
                                            ਅੱਜ 25, 26 ਜੂਨ 2021 ਦਰਮਿਆਨ ਰਾਤ ਇਲਾਕੇ ਭਰ ਚੋਂ ਬਿਜਲੀ ਦੇ ਗੁੱਲ ਹੋ ਜਾਣ ਨਾਲ ਲੋਕ ਬਿਜਲੀ ਤੇ ਪਾਣੀ ਤੂੰ ਤਰਾਹ-ਤਰਾਹ ਕਰ ਉੱਠੇ।  ਲੋਕ ਪੰਜਾਬ ਸਰਕਾਰ ਅਤੇ ਉਕਤ ਵਿਭਾਗ ਦੀ ਕਾਰਗੁਜ਼ਾਰੀ ਉੱਤੇ ਭਾਰੀ ਰੋਸ ਜਤਾ ਰਹੇ ਹਨ ਕਿ ਲੋਕ ਪੈਸੇ ਖਰਚ ਕੇ ਵੀ ਬਿਜਲੀ ਹਾਸਲ ਨਹੀਂ ਕਰ ਸਕਦੇ। ਉਨ੍ਹਾਂ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਹੈ ਕੀ ਉਕਤ ਗੰਭੀਰ ਸਮੱਸਿਆ ਨੂੰ ਮੁੱਖ ਰੱਖਦਿਆਂ ਹੋਇਆਂ ਬਿਜਲੀ ਸਪਲਾਈ ਦੇ ਬਦਲਵੇਂ ਪ੍ਰਬੰਧ ਕੀਤੇ ਜਾਣ ਤਾਂ ਜੋ ਲੋਕ ਸੁੱਖ ਦਾ ਸਾਹ ਲੈ ਸਕਣ ਅਤੇ ਆਪਣੀਆਂ ਰਾਤਾ ਦੀਆਂ ਨੀਂਦਾ ਨੂੰ ਹਰਾਮ ਨਾ ਕਰ ਸਕਣਾ। ਲੋਕਾ ਦੁਖੀ ਹੁੰਦਿਆ ਕਿਹਾ ਕਿ ਉਨਾਂ ਨੂੰ ਸੜਕਾ ਤੇ ਉਤਰਣ ਲਈ ਮਜਬੂਰ ਨਾ ਕੀਤਾ ਜਾਏ। 

Related posts

Leave a Reply