ਪਠਾਨਕੋਟ ਦੇ ਸੀਨੀਅਰ ਜਰਨਲਿਸਟ ਰਜਿੰਦਰ ਸਿੰਘ ਰਾਜਨ ਵੱਲੋਂ ਕੋਰੋਨਾ ਵੈਕਸੀਨ ਇੰਜੈਕਸ਼ਨ ਲਗਵਾਇਆ

ਪਠਾਨਕੋਟ ਦੇ ਸੀਨੀਅਰ ਜਰਨਲਿਸਟ ਰਜਿੰਦਰ ਸਿੰਘ ਰਾਜਨ ਵੱਲੋਂ ਕੋਰੋਨਾ ਵੈਕਸੀਨ ਇੰਜੈਕਸ਼ਨ ਲਗਵਾਇਆ
ਪਠਾਨਕੋਟ, 23 ਮਾਰਚ (ਅੱਕੁ ਦਿਓਲ ) 
ਅੱਜ ਸਥਾਨਕ ਸਿਵਲ ਹਸਪਤਾਲ ਪਠਾਨਕੋਟ ਵਿਖੇ ਪਠਾਨਕੋਟ ਦੇ ਸੀਨੀਅਰ ਪੱਤਰਕਾਰ ਰਜਿੰਦਰ ਸਿੰਘ ਰਾਜਨ ਵੱਲੋਂ ਕੋਰੋਨਾ  ਵਾਇਰਸ ਵੈਕਸੀਨ ਇੰਜੈਕਸ਼ਨ ਲਗਵਾਇਆ ਗਿਆ।  ਟੀਕਾ ਲਗਵਾਉਣ ਉਪਰੰਤ ਉਨ੍ਹਾਂ ਨੂੰ ਕਿਸੇ ਕਿਸਮ ਦੀ ਵੀ ਕੋਈ ਸਮੱਸਿਆ ਨਹੀਂ ਆਈ।ਇੰਜੈਕਸ਼ਨ ਤੋਂ ਬਾਅਦ ਉਹ ਤੁਰੰਤ ਬਜਾਰ ਵੱਲ ਨਿਕਲ ਗਏ ਅਤੇ ਆਮ ਰੂਟੀਨ ਦੇ ਕੰਮ ਕਾਜ ਕਰ ਕੇ ਘਰ ਵਾਪਸ ਆਏ। 

ਟੀਕਾ ਲਗਵਾਉਣ ਤੋਂ ਝਿਜਕ ਦੇ ਲੋਕਾਂ ਨੂੰ ਉਨ੍ਹਾਂ ਨੇ ਅਪੀਲ ਕੀਤੀ ਕਿ ਉਹ ਬੇਝਿਜਕ ਹੋ ਕੇ ਟੀਕਾ ਲਗਵਾਉਣ। ਉਹਨਾਂ ਦੱਸਿਆ ਕਿ ਹਸਪਤਾਲ ਦੇ ਟਰੇਂਡ ਟੀਕਾਕਰਨ ਮੁਲਾਜ਼ਮ  ਜ਼ਿੰਮੇਵਾਰੀ ਨਾਲ ਸੇਵਾ ਨਿਭਾ ਰਹੇ ਹਨ। ਸੋ ਮਨ ਅੰਦਰ ਕਿਸੇ ਵੀ ਤਰਾਂ ਦਾ ਡਰ, ਭਰਮ, ਭੁਲੇਖਾ ਰੱਖ ਕੇ ਨਹੀਂ ਜਾਣਾ ਚਾਹੀਦਾ।
ਆਪਣੀ ਸਿਹਤ ਸਭਾਲ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਕੋਰੋਨਾ ਮੁਕਤ ਮਿਸ਼ਨ ਨੂੰ ਕਾਮਯਾਬ ਕਰਨ ਵਿੱਚ ਸਹਾਈ ਹੋ ਸਕੀਏ।
ਇਸ ਮੌਕੇ ਹੈਲਥ ਇੰਸਪੈਕਟਰ ਅਵਿਨਾਸ਼ ਸਰਮਾ, ਅਨੋੋਕ ਲਾਲ,ਐਮ ਐਲ ਟੀ ਗਣੇਸ਼ ਸਰਮਾ ਆਦਿ ਮੌਜੂਦ ਸਨ।

Related posts

Leave a Reply