ਪਠਾਨਕੋਟ ਦੇ 20 ਤੋਂ ਜਿਆਦਾ ਡਾਕਟਰਾਂ ਨੇ ਅਪਾਤਕਾਲੀਨ ਸਥਿਤੀ ਵਿੱਚ ਆਪਣੀਆਂ ਸੇਵਾਵਾਂ ਦੇਣ ਲਈ ਕੀਤਾ ਆਪਣੇ ਆਪ ਨੂੰ ਸਮਰਪਿਤ


ਪਠਾਨਕੋਟ, 8 ਅਪ੍ਰੈਲ (RAJINDER RAJAN BUREAU CHIEF ) ਦੁਨੀਆ ਭਰ ਵਿੱਚ ਚਲ ਰਹੇ  ਕਰੋਨਾ ਵਾਈਰਸ (ਕੋਵਿਡ –19) ਦੇ ਪਰਕੋਪ ਵਿੱਚ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਅਤੇ ਫਰੰਟ ਤੇ ਖੜੇ ਹੋ ਕੇ ਆਪਣੀਆਂ ਸੇਵਾਵਾਂ ਦੇ ਰਹੇ ਡਾਕਟਰਾਂ ਦੇ ਜਜਬੇ ਨੂੰ ਸਲਾਮ ਹੈ ਜਿਨ•ਾਂ ਵੱਲੋਂ ਕੀਤੇ ਜਾ ਰਹੇ ਅਣਥੱਕ ਉਪਰਾਲੇ ਅਤੇ ਦਿੱਤੀਆਂ ਸੇਵਾਵਾਂ ਕਈ ਜਿੰਦਗੀਆਂ ਨੂੰ ਫਿਰ ਤੋਂ ਲੀਹ ਤੇ ਪਾਉਂਣਗੀਆਂ। ਇਹ ਪ੍ਰਗਟਾਵਾ ਸ੍ਰੀ ਅਭਿਜੀਤ ਕਪਲਿਸ ਵਧੀਕ ਕਮਿਸ਼ਨਰ (ਜ) ਪਠਾਨਕੋਟ ਨੇ ਕੀਤਾ। ਉਨ•ਾਂ ਦੱਸਿਆ ਕਿ ਅਪਾਤਕਾਲੀਨ ਸਕਿਤੀ ਵਿੱਚ ਜਿਲ•ਾ ਪਠਾਨਕੋਟ ਵਿੱਚ ਬਣਾਏ ਗਏ ਆਈਸੋਲੇਸਨ ਹਸਪਤਾਲ ਵਿੱਚ ਜਿਲ•ਾ ਪਠਾਨਕੋਟ ਇੰਡੀਅਨ ਮੈਡੀਕਲ ਕੌਂਸਲ ਦੇ 20 ਤੋਂ ਜਿਆਦਾ ਡਾਕਟਰਾਂ ਨੇ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਆਪਣੇ ਆਪ ਨੂੰ ਸਮਰਪਿਤ ਕੀਤਾ ਹੈ।
ਸ੍ਰੀ ਅਭਿਜੀਤ ਕਪਲਿਸ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਦੱਸਿਆ ਕਿ ਡਾ. ਰਾਜੀਵ ਸਹਿਗਲ, ਡਾ. ਅਮਿਤ ਮਨਸੋਤਰਾ, ਡਾ. ਨਵਨੀਤ ਡੋਗਰਾ, ਡਾ. ਸੁਮਿਤ ਸਿੰਘ , ਡਾ. ਸੰਦੀਪ ਵਰਮਾ, ਡਾ. ਵਿਸਾਲ ਗੋਇਲ , ਡਾ. ਵਿਜੈ ਕੁਮਾਰ ਜਸਵਾਲ, ਡਾ. ਸੁਰੇਸ ਸਰਮਾ, ਡਾ. ਵਿਸਾਲ ਗੋਇਲ , ਡਾ. ਕੇ.ਡੀ. ਸਿੰਘ, ਡਾ. ਦਲਜੀਤ ਚੋਹਾਨ,  ਡਾ. ਅਨਿਲ ਗਰਗ, ਡਾ. ਅਵਨੀਸ ਕੁਮਾਰ, ਡਾ. ਅਰਵਿੰਦ ਗੋਤਮ , ਡਾ. ਸਸੀ ਪਾਲ, ਡਾ. ਬੀ.ਐਸ.ਸੰਧੂ, ਡਾ. ਸੰਜੇ ਸਰਮਾ, ਡਾ. ਆਸੀਮ ਭਾਰਦਵਾਜ, ਡਾ. ਈਰਾ ਸਿੰਘ , ਡਾ. ਚਮਨ ਗੁਪਤਾ, ਡਾ. ਵਿਜੈ ਸਰਮਾ,  ਡਾ. ਅਭਿਮਨਯੂ ਗੁਪਤਾ, ਡਾ. ਜੀਤ ਸਿੰਘ , ਡਾ. ਸੁਰਜੀਤ ਸਿੰਘ ,ਡਾ. ਜਤਿੰਦਰ ਸਰਮਾ, ਡਾ. ਸੁਰਜੀਤ ਸਿੰਘ ਆਦਿ ਨੇ ਆਪਣੀਆਂ ਸੇਵਾਵਾਂ ਐਮਰਜੈਂਸੀ ਵਿੱਚ ਦੇਣ ਲਈ ਆਪਣੇ ਆਪ ਨੂੰ ਸਮਰਪਿਤ ਕੀਤਾ ਹੈ। ਸ੍ਰੀ ਅਭਿਜੀਤ ਕਪਲਿਸ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਕਿਹਾ ਕਿ ਇਹਨਾ ਲੋਕਾਂ ਦੀਆਂ ਸੇਵਾਵਾਂ ਦੇ ਸਦਕਾ ਹੀ ਬਹੁਤ ਸਾਰੀਆਂ ਜਿੰਦਗੀਆਂ ਬਚਾਈਆਂ ਜਾ ਸਕਣਗੀਆਂ। ਉਨ•ਾਂ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਕਰਫਿਓ ਦੋਰਾਨ ਆਪਣੇ ਘਰ•ਾਂ ਵਿੱਚ ਹੀ ਰਹੀਏ ਅਤੇ ਸਿਹਤ ਵਿਭਾਗ ਵੱਲੋਂ ਦੱਸੇ ਗਏ ਨਿਯਮਾਂ ਦੀ ਪਾਲਣਾ ਕਰੀਏ

Related posts

Leave a Reply