ਮੋਹਨ ਸਿੰਘ ਬੇਦੀ ਦਾ ਸੰਖੇਪ ਬਿਮਾਰੀ ਕਾਰਣ ਅਚਾਨਕ ਦੇਹਾਂਤ

ਤੂੰ ਕਹੀ ਆਸ ਪਾਸ ਹੋ ਦੋਸਤ 
ਪਠਾਨਕੋਟ : ਰਜਿੰਦਰ ਸਿੰਘ ਰਾਜਨ ਬਿਊਰੋ ਚੀਫ਼ 
ਮੇਰਾ ਬਹੁਤ ਹੀ ਪਿਆਰਾ ਮਿੱਤਰ ਮੋਹਨ ਸਿੰਘ ਬੇਦੀ ਸੰਖੇਪ ਬਿਮਾਰੀ ਕਾਰਣ ਭਾਵੇਂ ਇਸ  ਦੁਨੀਆਂ ਨੂੰ ਅਲਵਿਦਾ ਕਹਿ ਗਿਆ ਹੈ ਪ੍ਰੰਤੂ ਉਸ ਦੀਆ ਯਾਦਾ ਹਮੇਸ਼ਾਂ ਦਿਲ ਨੂੰ ਤੜਪਾਉਂਦੀਆਂ ਰਹਿਣਗੀਆਂ। ਪ੍ਰਵਾਰ ਵਿੱਚ ਪੂਰੀ ਜ਼ਿੰਮੇਵਾਰੀ ਰੱਖਣ ਵਾਲਾ, ਦੋਸਤਾਂ ਵਿੱਚ ਪਿਆਰ ਦਾ ਇਜ਼ਹਾਰ ਕਰਨ ਵਾਲਾ, ਰਿਸ਼ਤੇਦਾਰੀ ਵਿਚ ਬੇਹੱਦ ਪਿਆਰ ਰੱਖਣ ਵਾਲਾ, ਸਮਾਜ ਵਿੱਚ ਪਹਿਚਾਣ ਰੱਖਣ ਵਾਲਾ, ਇਥੋਂ ਤੱਕ ਕਿ ਆਪਣੀ ਪਤਨੀ ਅਤੇ  ਦੋ ਪਿਆਰੀਆਂ ਬੱਚੀਆਂ ਨੂੰ ਆਪਣੀ ਜਾਨ ਨਾਲੋਂ ਵੀ ਵੱਧ ਪਿਆਰ ਕਰਨ ਵਾਲਾ ਇਹ ਅਨਮੋਲ ਹੀਰਾ ਆਪਣੇ ਜਾਣ ਪਿੱਛੋਂ ਕਈ ਤਰ੍ਹਾਂ ਦੀਆਂ ਪਿਆਰੀਆ ਯਾਦਾਂ ਨਾਲ ਜੋੜ ਗਿਆ ਹੈ।
ਬੇਦੀ ਸਾਹਿਬ ਵਿਚ ਇਕ ਖ਼ਾਸ ਗੱਲ ਇਹ ਵੀ ਸੀ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਵਿਚ ਕਦੇ ਵੀ ਕਿਸੇ ਨੂੰ ਨਾਹ ਵਾਲਾ ਸ਼ਬਦ ਨਹੀਂ ਸੀ ਵਰਤਿਆ ਜਦ ਵੀ ਕਦੀ ਕਿਸੇ ਨੇ ਕੋਈ ਮਦਦ ਮੰਗੀ ਤਾਂ ਉਹ ਪਿੱਛੇ ਨਾਂ ਹਟੇ।  ਹਾਂ ਪੱਖੀ ਵਤੀਰੇ ਦਾ ਨਾਂ ਸੀ ਸ੍ ਮੋਹਨ ਸਿੰਘ ਬੇਦੀ। ਦੇਖਣ ਨੂੰ ਉਹ ਬਹੁਤ ਹੀ ਗੁੱਸੇ ਵਾਲੇ ਲੱਗਦੇ ਸਨ ਪ੍ਰੰਤੂ ਸੁਭਾਅ ਦੇ ਬੜ੍ਹੇ ਹੀ ਚੰਗੀ ਅਤੇ ਹੱਸਮੁੱਖ ਸਨ। ਮੇਰੇ ਨਾਲ ਦਿਲੀ ਪਿਆਰ ਸੀ।
ਉਹ ਬੜੀਆ ਦਿਲਚਸਪ ਗੱਲਾਂ ਸੁਣਾਇਆ ਕਰਦੇ ਸਨ। ਉਹਨਾਂ ਦੀਆਂ ਦਿਲਚਸਪ ਗੱਲਾ ਸੁਣ ਕੇ ਮੈ ਕੁਝ ਮਿੰਨੀ ਕਹਾਣੀਆਂ ਵੀ ਲਿਖੀਆਂ ਜੋ ਅਜੀਤ ਪੰਜਾਬੀ ਅਤੇ ਹੋਰ ਅਖ਼ਬਾਰਾਂ ਵਿਚ ਵੀ ਲੱਗੀਆਂ। ਉਹਨਾਂ ਦੀਆਂ ਅਨੇਕਾਂ ਯਾਦਾਂ ਅੱਜ ਮੇਰੇ ਨਾਲ ਜੁੜੀਆਂ ਹੋਈਆਂ ਹਨ ਅਤੇ ਹਮੇਸ਼ਾ ਜੁੜੀਆਂ ਰਹਿਣਗੀਆਂ ।
ਉਹਨਾਂ ਨੂੰ ਪੱਤਰਕਾਰੀ ਕਰਨ ਦਾ ਬਹੁਤ ਸ਼ੌਂਕ ਸੀ ਅਤੇ ਉਹਨਾਂ ਨੇ ਕੁਝ ਸਮਾਂ ਅਖ਼ਬਾਰਾਂ ਵਿੱਚ ਪੱਤਰਕਾਰੀ ਵੀ ਕੀਤੀ। ਜ਼ਿੰਦਗੀ ਵਿੱਚ ਉਨ੍ਹਾਂ ਦੇ ਕਈ ਪਹਿਲੂ ਮੇਰੇ ਨਾਲ ਜੁੜੇ ਹੋਏ ਹਨ ਜਿਨ੍ਹਾਂ ਵਿੱਚੋਂ ਇੱਕ ਛੋਟਾ ਜਿਹਾ ਪਹਿਲੂ ਆਪ ਦੇ ਸਨਮੁੱਖ ਰੱਖਿਆ ਹੈ। ਬੇਦੀ ਸਾਹਬ ਇੱਕ ਸੰਖੇਪ ਜਿਹੀ ਬਿਮਾਰੀ ਨਾਲ ਹੀ ਚੱਲ ਵਸੇ ਕਿਸੇ ਨੂੰ ਯਕੀਨ ਹੀ ਨਹੀਂ ਆ ਰਿਹਾ ਕਿ ਇਹ ਗੱਲ ਸੱਚੀ ਹੈ ਮੈਂ ਸਮਝਦਾ ਹਾਂ ਕਿ ਉਹ ਸਾਡੇ ਵਿਚ ਮੌਜੂਦ ਹਨ ਅਤੇ ਆਸ ਪਾਸ ਹਨ । “ਤੂੰ ਕਹੀ ਆਸ ਪਾਸ ਹੋ ਦੋਸਤ” 
                         ਲੇਖਕ ਤੇ ਪੱਤਰਕਾਰ 
ਗਿਆਨੀ ਰਜਿੰਦਰ ਸਿੰਘ ਰਾਜਨ ਬਿਊਰੋ ਚੀਫ਼ 

Related posts

Leave a Reply