ਪਠਾਨਕੋਟ ਨੇੜੇ ਭਾਰਤੀ ਫੌਜ ਦੀ ਟ੍ਰੇਨਿੰਗ ਦੌਰਾਨ ਇਕ ਜਵਾਨ ਦੀ ਮੌਤ, 10 ਜਵਾਨ ਅਜੇ ਵੀ ਹਸਪਤਾਲ ‘ਚ ਭਰਤੀ

ਪਠਾਨਕੋਟ (ਰਾਜਨ ਬਿਊਰੋ ): ਸ਼ਹਿਰ ਦੇ ਨੇੜੇ ਭਾਰਤੀ ਫੌਜ ਦੀ ਟ੍ਰੇਨਿੰਗ ਦੌਰਾਨ ਇਕ ਜਵਾਨ ਦੀ ਮੌਤ ਹੋ ਗਈ ਤੇ ਚਾਰ ਹੋਰ ਜਵਾਨ ਬਿਮਾਰ ਹੋ ਗਏ। ਗਰਮੀ ਕਾਰਨ ਕਰੀਬ ਦੋ ਦਰਜਨ ਜਵਾਨ ਇਸ ਟ੍ਰੇਨਿੰਗ ਦੌਰਾਨ ਬੇਹੋਸ਼ ਹੋ ਗਏ ਸਨ। ਟ੍ਰੇਨਿੰਗ ‘ਚ ਕੁੱਲ 11 ਅਫਸਰ, 11 ਜੇਸੀਓ ਤੇ 120 ਜਵਾਨ ਸ਼ਾਮਲ ਸਨ। ਕੁੱਲ 10 ਜਵਾਨ ਅਜੇ ਵੀ ਹਸਪਤਾਲ ‘ਚ ਭਰਤੀ ਹਨ।

ਭਾਰਤੀ ਫੌਜ ਦੀ ਚੰਡੀਮੰਦਰ ਸਥਿਤ ਪੱਛਮੀ ਕਮਾਨ ਨੇ ਬਿਆਨ ਜਾਰੀ ਕਰਕੇ ਦੱਸਿਆ, ‘ਖਰਾਬ ਮੌਸਮ ਕਾਰਨ ਪਠਾਨਕੋਟ ਦੇ ਕਰੀਬ ਇਕ ਜਵਾਨ ਦੀ ਮੌਤ ਹੋ ਗਈ। ਜਦਕਿ ਕਈ ਹੋਰ ਬਿਮਾਰ ਜਵਾਨਾਂ ਨੂੰ ਮਿਲਟਰੀ ਹਸਪਤਾਲ ਭਰਤੀ ਕਰਵਾਇਆ।  ਬਿਮਾਰ ਜਵਾਨਾਂ ਨੂੰ ਲੋੜੀਂਦਾ ਇਲਾਜ ਦਿੱਤਾ ਜਾ ਰਿਹਾ ਹੈ

Related posts

Leave a Reply