ਪਠਾਨਕੋਟ: ਨੌਜਵਾਨ ਕਾਂਗਰਸੀ ਆਗੂ ਸਰਪੰਚ ਪੱਲਵੀ ਠਾਕੁਰ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ

ਨੌਜਵਾਨ ਕਾਂਗਰਸੀ ਆਗੂ ਸਰਪੰਚ ਪੱਲਵੀ ਠਾਕੁਰ ਨੇ ਪਿੰਡ ਚੱਕੜ ਦਾ ਦੌਰਾ ਕੀਤਾ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ
 
 ਪਠਾਨਕੋਟ 9 ਜੂਨ ( ਰਾਜਿੰਦਰ ਸਿੰਘ ਰਾਜਨ, ਅਵਿਨਾਸ਼ ) ਯੂਥ ਕਾਂਗਰਸ ਆਗੂ ਸਰਪੰਚ ਪੱਲਵੀ ਠਾਕੁਰ ਨੇ ਆਪਣੀ ਮੁਹਿੰਮ ਨੂੰ ਹੁਲਾਰਾ ਦਿੰਦੇ ਹੋਏ ਅੱਜ ਸੁਜਾਨਪੁਰ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਪਿੰਡ ਚੱਕੜ ਦਾ ਦੌਰਾ ਕੀਤਾ ਅਤੇ ਉਥੋਂ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਵਿਸਥਾਰ ਨਾਲ ਸੁਣਿਆ। 
 
ਉਨ੍ਹਾਂ ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਆਪਣੀ ਰੁਚੀ ਬਣਾਈ ਰੱਖਣ ਲਈ ਖੇਡ ਸਮਾਨ ਵੰਡ ਕੇ ਖੇਡਾਂ ਵੱਲ ਪ੍ਰੇਰਿਤ ਕੀਤਾ।  ਸਰਪੰਚ ਪੱਲਵੀ ਠਾਕੁਰ ਨੇ ਕਿਹਾ ਕਿ ਲੋਕਾਂ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਵੱਧ ਤੋਂ ਵੱਧ ਵੋਟਾਂ ਨਾਲ ਕਾਂਗਰਸ ਉਮੀਦਵਾਰ ਨੂੰ ਜੇਤੂ ਬਣਾਉਣਾ ਚਾਹੀਦਾ ਹੈ ਤਾਂ ਜੋ ਪਹਿਲ ਦੇ ਅਧਾਰ ’ਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾ ਸਕੇ।  ਇਸ ਮੌਕੇ ਪੰਚ ਪ੍ਰਦੀਪ ਕੁਮਾਰ, ਪੰਚ ਸ਼ਸ਼ੀ ਪਾਲ, ਪੁਸ਼ਕਰ ਰਾਜ ਕੁਸ਼ਲ, ਰਾਜ ਕੁਮਾਰ, ਕਾਂਗਰਸੀ ਆਗੂ ਕੇਵਲ ਸਿੰਘ, ਹੈਪੀ, ਨਰਿੰਦ ਕੁਮਾਰ, ਪਵਨ ਕੁਮਾਰ, ਸਿੰਧੂ ਧੀਮਾਨ, ਕੁਲਦੀਪ ਸਿੰਘ, ਜੋਗਿੰਦਰ ਪਾਲ ਦਾ ਇਲਾਾ ਵੀ ਮੌਜੂਦ ਸਨ।

Related posts

Leave a Reply