ਪਠਾਨਕੋਟ ਵੈਟਨਰੀ ਹਸਪਤਾਲ ਵਿਚ ਸਿਹਤ ਵਿਭਾਗ ਨੇ ਕੋਰੋਨਾ ਵੈਕਸੀਨ   ਦੀਆਂ 169 ਖੁਰਾਕਾਂ ਲਾਈਆ 

ਵੈਟਨਰੀ ਹਸਪਤਾਲ ਵਿਚ ਸਿਹਤ ਵਿਭਾਗ ਨੇ ਕੋਰੋਨਾ ਵੈਕਸੀਨ   ਦੀਆਂ 169 ਖੁਰਾਕਾਂ ਲਾਈਆ 
 
ਪਠਾਨਕੋਟ (ਰਾਜਨ ਬਿਊਰੋ  ਬਿਊਰੋ )ਅੱਜ ਪਸੂ ਹਸਪਤਾਲ ਵਿਚ ਲੱਗੇ ਕੋਰੋਨਾ ਵੈਕਸੀਨੇਸ਼ਨ ਕੈਂਪ ਦੌਰਾਨ ਸਿਹਤ ਵਿਭਾਗ ਨੇ ਮੈਡਮ ਰਜਨੀ ਅਤੇ ਡਾਕਟਰ ਰਾਜਿੰਦਰ ਕੁਮਾਰ  ਦੀ ਅਗਵਾਈ ਹੇਠ ਕੁਲ 169 ਖੁਰਾਕਾਂ ਕੋਰੋਨਾ ਵੈਕਸੀ਼ਨ ਦੀਆਂ ਲਗਾਈਆਂ ਗ‌ਈਆਂ ਜਿਸ ਵਿਚੋਂ 51 ਖੁਰਾਕਾਂ 45 ਸਾਲ ਤੋਂ ਉਪਰ ਵਾਲੇ ਕੁਵੈਕਸੀ਼ਨ ਦੀਆ ਅਤੇ 118 ਖੁਰਾਕਾਂ ਕੋਵਾ ਸੀਲਡ ਵੈਕਸੀ਼ਨ ਦੀਆਂ ਫਰੰਟ ਲਾਈਨ ਵਰਕਰਾਂ ਨੂੰ ਲਗਾਈਆਂ ਗ‌ਈਆ।
 
ਇਸ ਮੌਕੇ ਤੇ ਕੋਵਿਡ ਨਿਯਮਾਂ ਤਹਿਤ ਸਮਾਜਿਕ ਦੂਰੀ ਦਾ ਪੂਰੀ ਤਰਾਂ ਪਾਲਣ ਕੀਤਾ ਗਿਆ ਇਸ ਮੌਕੇ ਤੇ ਸਿਹਤ ਵਿਭਾਗ ਵੱਲੋਂ ਮੈਡਮ ਅਮਨ ਖੰਨਾ,ਮੈਡਮ ਰਜ਼ਨੀ,ਮੈਡਮ ਨਿਸਾ਼,ਮੈਡਮ ਦੀਪਿਕਾ,ਮੈਡਮ ਗੀਤਾ,ਮੈਡਮ ਵਨੀਤਾ,ਰਮੇਸ਼ ਕੁਮਾਰ,ਰੇਸ਼ਮ  ਰਾਜਿੰਦਰ ਕੁਮਾਰ ਅਤੇ ਸਾਜ਼ਨ ਕੁਮਾਰ ਹਾਜਿਰ ਸਨ।
 
 

Related posts

Leave a Reply