ਪਤਨੀ ਦੇ ਨਾਜਾਇਜ਼ ਸੰਬੰਧਾਂ ਤੇ ਪੇਕੇ ਜਾਣ ਤੇ ਪ੍ਰੇਸ਼ਾਨ ਪਤੀ ਵੱਲੋਂ ਸਲਫਾਸ ਖਾ ਕੇ ਜੀਵਨ ਲੀਲਾ ਸਮਾਪਤ

ਪਤਨੀ ਦੇ ਨਾਜਾਇਜ਼ ਸੰਬੰਧਾਂ ਤੇ ਪੇਕੇ ਜਾਣ ਤੇ ਪ੍ਰੇਸ਼ਾਨ ਪਤੀ ਵੱਲੋਂ ਸਲਫਾਸ ਖਾ ਕੇ ਜੀਵਨ ਲੀਲਾ ਸਮਾਪਤ ਪਤਨੀ ਤੇ ਉਸ ਦੇ ਪ੍ਰੇਮੀ ਦੇ ਖ਼ਿਲਾਫ਼ ਮਾਮਲਾ ਦਰਜ

ਗੁਰਦਾਸਪੁਰ 14 ਮਾਰਚ ( ਅਸ਼ਵਨੀ ) :– ਪਤਨੀ ਦੇ ਨਾਜਾਇਜ਼ ਸੰਬੰਧਾਂ ਤੇ ਪੇਕੇ ਜਾਣ ਤੇ ਪ੍ਰੇਸ਼ਾਨ ਪਤੀ ਵੱਲੋਂ ਸਲਫਾਸ ਖਾ ਕੇ ਜੀਵਨ ਲੀਲਾ ਸਮਾਪਤ ਪਤਨੀ ਤੇ ਉਸ ਦੇ ਪ੍ਰੇਮੀ ਦੇ ਖ਼ਿਲਾਫ਼ ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਦੀ ਪੁਲਿਸ ਵੱਲੋਂ ਮਾਮਲਾ ਦਰਜ । ਜਸਪਾਲ ਪੁੱਤਰ ਗਿਰਧਾਰੀ ਲਾਲ ਵਾਸੀ ਕੋਟ ਮੋਹਨ ਲਾਲ  ਨੇ ਪੁਲਿਸ ਨੂੰ ਦਿੱਤੇ ਬਿਆਨਾਂ ਰਾਹੀਂ ਦਸਿਆਂ ਕਿ ਉਸ ਦੇ ਬੇਟੇ ਅਸ਼ਵਨੀ ਕੁਮਾਰ ਦਾ ਵਿਆਹ ਕਰੀਬ 14 ਸਾਲ ਪਹਿਲਾ ਸੰਨਮ ਉਰਫ ਬੇਵੀ ਪੁੱਤਰੀ ਤਰਸੇਮ ਲਾਲ ਵਾਸੀ ਜਲੰਧਰ ਦੇ ਨਾਲ ਹੋਇਆਂ ਸੀ.

ਬੇਵੀ ਦੇ ਨਾਜਾਇਜ਼ ਸੰਬੰਧ ਗਗਨਦੀਪ ਸਿੰਘ ਉਰਫ ਗੱਗਾ ਪੁੱਤਰ ਪ੍ਰਗਟ ਸਿੰਘ ਵਾਸੀ ਕੋਟ ਮੋਹਨ ਲਾਲ ਨਾਲ ਸਨ ਅਤੇ ਉਹ ਅਕਸਰ ਹੀ ਆਪਣੇ ਪਤੀ ਦੇ ਨਾਲ ਲੜਾਈ ਝਗੜਾ ਕਰਦੀ ਰਹਿੰਦੀ ਸੀ .ਅਸ਼ਵਨੀ ਕੁਮਾਰ ਦੀ ਪਤਨੀ ਕਰੀਬ ਇਕ ਮਹੀਨੇ ਤੋਂ ਆਪਣੇ ਬੱਚਿਆ ਨੂੰ ਲੇ ਕੇ ਆਪਣੇ ਪੇਕੇ ਰਹਿ ਰਹੀ ਸੀ ਜਿਸ ਕਾਰਨ ਅਸ਼ਵਨੀ ਕੁਮਾਰ ਬਹੁਤ ਪਰੇਸ਼ਾਨ ਸੀ ਜਿਸ ਕਾਰਨ ਅਸ਼ਵਨੀ ਕੁਮਾਰ ਨੇ ਬੀਤੇ ਦਿਨ ਕਨਕ ਵਿੱਚ ਪਾਉਣ ਵਾਲੀ ਦਵਾਈ ਸਲਫਾਸ ਖਾ ਲਈ .

ਇਸ ਨੂੰ ਇਲਾਜ ਕਰਾਉਣ ਲਈ ਸਥਾਨਕ ਇਕ ਨਿੱਜੀ ਹੱਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਇਲਾਜ ਦੋਰਾਨ ਇਸ ਦੀ ਮੋਤ ਹੋ ਗਈ । ਸਬ ਇੰਸਪੈਕਟਰ ਪਵਨ ਕੁਮਾਰ ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਨੇ ਦਸਿਆਂ ਕਿ ਜਸਪਾਲ ਪੁੱਤਰ ਗਿਰਧਾਰੀ ਲਾਲ ਵੱਲੋਂ ਦਿੱਤੇ ਬਿਆਨਾਂ ਦੇ ਅਧਾਰ ਤੇ ਸੰਨਮ ਉਰਫ ਬੇਵੀ ਅਤੇ ਗਗਨਦੀਪ ਸਿੰਘ ਉਰਫ ਗੱਗਾ ਵਿਰੁੱਧ ਧਾਰਾ 306 ਅਤੇ 34 ਅਧੀਨ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।

Related posts

Leave a Reply