ਪਾਕਿਸਤਾਨੀ ਲੜਕੀ ਨੂੰ ਫੇਸਬੁੱਕ ਰਾਹੀਂ ਗੁਰਦਾਸਪੁਰ ਦੇ ਨੋਜਵਾਨ ਨਾਲ ਹੋਇਆਂ ਪਿਆਰ , ਵਿਆਹ ਕਰਾਉਣ ਲਈ ਮੰਗਿਆ ਵੀਜ਼ਾ

ਪਾਕਿਸਤਾਨੀ ਲੜਕੀ ਨੂੰ ਫੇਸਬੁੱਕ  ਰਾਹੀਂ ਗੁਰਦਾਸਪੁਰ ਦੇ ਨੋਜਵਾਨ ਨਾਲ ਹੋਇਆਂ ਪਿਆਰ , ਵਿਆਹ ਕਰਾਉਣ ਲਈ ਮੰਗਿਆ ਵੀਜ਼ਾ
ਗੁਰਦਾਸਪੁਰ 28 ਜੂਨ ( ਅਸ਼ਵਨੀ ) :– ਕਹਿੰਦੇ ਹਨ ਪਿਆਰ ਹੱਦਾਂ ਸਰਹੱਦਾਂ ਨਹੀਂ ਵੇਖਦਾ ਜਦੋਂ ਹੁੰਦਾ ਹੈ ਤਾਂ ਸੱਤ ਸਮੁੰਦਰ ਪਾਰ ਬੈਠੇ ਦੋ ਦਿਲਾਂ ਵਿੱਚ ਪਿਆਰ ਦਾ ਅੰਕੁਰ ਫੁੱਟ ਪੈਂਦਾ ਹੈ ਅਜਿਹਾ ਹੀ ਕੁਝ ਵਾਪਰਿਆਂ ਹੈ ਜਦੋਂ ਪਾਕਿਸਤਾਨੀ ਦੇ ਕਰਾਚੀ ਸ਼ਹਿਰ ਵਿਚ ਰਹਿਣ ਵਾਲੀ ਇਕ ਲੜਕੀ ਨੂੰ ਫੇਸਬੂਕ ਰਾਹੀਂ ਜਿਲਾ ਗੁਰਦਾਸਪੁਰ ਦੇ ਕਸਬਾ ਸ੍ਰੀ ਹਰਿਗੋਬਿੰਦ ਨਗਰ ਵਿੱਚ ਰਹਿਣ ਵਾਲੇ ਇਕ ਨੋਜਵਾਨ ਅਮਿੱਤ ਸ਼ਰਮਾ ਨਾਲ ਪਿਆਰ ਹੋਣ ਤੇ ਲੜਕੀ ਵੱਲੋਂ ਵਿਆਹ ਕਰਾਉਣ ਲਈ ਪਾਕਿਸਤਾਨ ਦੀ ਸਰਕਾਰ ਨੂੰ ਵੀਜ਼ਾ ਦੇਣ ਦੀ ਮੰਗ ਕੀਤੀ ਗਈ ਹੈ ।

ਪਿਆਰ ਦੀ ਇਹ ਕਹਾਣੀ ਇਸ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ । ਕਰਾਚੀ ਵਿੱਚ ਰਹਿਣ ਵਾਲੀ ਇਕ ਅਧਿਆਪਕ ਲੜਕੀ ਦੀ ਸਤੰਬਰ , 2019 ਵਿੱਚ ਫੇਸਬੂਕ ਤੇ ਚੈਟਿੰਗ ਹੋਈ ਜੋ ਬਾਅਦ ਵਿੱਚ ਦੋਵਾ ਦੇ ਪਿਆਰ ਵਿੱਚ ਬਦਲ ਗਈ ਹੁਣ ਇਹਨਾਂ ਦੋਵਾ ਦੇ ਪਿਆਰ ਨੂੰ ਪਰਵਾਨ ਚੜਣ ਵਿੱਚ ਦੋਵਾ ਦੇਸ਼ਾਂ ਦੀ ਸਰਹੱਦ ਤੇ ਕਰੋਨਾ ਦੀਆ ਪਾਬੰਦੀਆਂ ਰੋੜਾ ਬਣੀਆਂ ਹੋਈ ਹਨ । ਲੜਕੀ ਵੱਲੋਂ ਭਾਰਤ ਸਰਕਾਰ ਪਾਸੋ ਵੀਜ਼ਾ ਦੇਣ ਦੀ ਮੰਗ ਕੀਤੀ ਗਈ ਹੈ ਤਾਂ ਜੋ ਉਹ ਭਾਰਤ ਆ ਕੇ ਆਪਣੇ ਪਿਆਰ ਨੂੰ ਪਰਵਾਨ ਚੜਾਂ ਸਕੇ । ਅਮਿੱਤ ਸ਼ਰਮਾ ਨੇ ਦਸਿਆਂ ਕਿ ਉਹ ਆਪਣਾ ਪਿਆਰ ਪਰਵਾਨ ਚੜਾਉਣ ਲਈ ਪਾਕਿਸਤਾਨ ਜਾਣ ਦਾ ਚਾਹਵਾਨ ਹੈ ਜਦੋਂ ਵੀ ਪਾਕਿਸਤਾਨ ਦੀ ਸਰਕਾਰ ਉਸ ਨੂੰ ਵੀਜ਼ਾ ਦੇ ਦੇਵੇਗੀ ਉਹ ਪਾਕਿਸਤਾਨ ਜਾਵੇਗਾ ਤੇ ਆਪਣੇ ਪਿਆਰ ਨੂੰ ਮਿਲੇਗਾ 

Related posts

Leave a Reply