ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕਾਫਲੇ ਨਾਲ ਹਾਦਸਾ, ਕਈ ਵਾਹਨ ਆਪਸ ਵਿੱਚ ਟਕਰਾਏ

ਪਾਕਿਸਤਾਨ  : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਸ਼ਾਖਾਨਾ ਮਾਮਲੇ ‘ਚ ਸ਼ਾਮਲ ਹੋਣ ਲਈ ਅੱਜ ਇਸਲਾਮਾਬਾਦ ਜਾ ਰਹੇ  ਸੀ ਕਿ  ਅਚਾਨਕ ਉਨ੍ਹਾਂ ਦੇ ਕਾਫਲੇ ਨਾਲ ਹਾਦਸਾ ਵਾਪਰ ਗਿਆ। ਉਸ ਦੇ ਕਾਫ਼ਲੇ ਵਿੱਚ ਚੱਲ ਰਹੇ ਕਈ ਵਾਹਨ ਆਪਸ ਵਿੱਚ ਟਕਰਾ ਗਏ। ਹਾਲਾਂਕਿ ਇਸ ਸਭ ਦੇ ਵਿਚਕਾਰ ਇਮਰਾਨ ਖਾਨ ਪੂਰੀ ਤਰ੍ਹਾਂ ਸੁਰੱਖਿਅਤ ਹਨ।

ਤੋਸ਼ਾਖਾਨਾ ਮਾਮਲੇ ‘ਚ ਆਪਣਾ ਪੱਖ ਪੇਸ਼ ਕਰਨ ਅਤੇ ਗ੍ਰਿਫਤਾਰੀ ਤੋਂ ਬਚਣ ਲਈ ਇਮਰਾਨ ਖਾਨ ਅੱਜ ਇਸਲਾਮਾਬਾਦ ਦੀ ਇੱਕ ਅਦਾਲਤ ‘ਚ ਪੇਸ਼ ਹੋ ਰਹੇ ਹਨ। ਓਹਨਾ ਦੀ ਪੇਸ਼ੀ ਲਈ  ਇਸਲਾਮਾਬਾਦ ਵਿੱਚ 4000 ਸੁਰੱਖਿਆ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਹੈ।

ਇਮਰਾਨ ਨੇ ਟਵੀਟ ਕਰਕੇ ਕਿਹਾ ?

ਅਦਾਲਤ ਲਈ ਆਪਣਾ ਘਰ ਛੱਡਣ ਤੋਂ ਪਹਿਲਾਂ ਇਮਰਾਨ ਖਾਨ ਨੇ ਟਵੀਟ ਕੀਤਾ, “ਅੱਜ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਸਾਰੇ ਮਾਮਲਿਆਂ ਵਿੱਚ ਮੇਰੀ ਜ਼ਮਾਨਤ ਹੋਣ ਦੇ ਬਾਵਜੂਦ, ਪੀਡੀਐਮ ਸਰਕਾਰ ਮੈਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ।” ਉਨ੍ਹਾਂ ਦੇ ਨਾਪਾਕ ਇਰਾਦਿਆਂ ਨੂੰ ਜਾਣਨ ਦੇ ਬਾਵਜੂਦ ਮੈਂ ਅਦਾਲਤ ਵਿਚ ਜਾ ਰਿਹਾ ਹਾਂ ਕਿਉਂਕਿ ਮੈਂ ਕਾਨੂੰਨ ਦੇ ਰਾਜ ਵਿਚ ਵਿਸ਼ਵਾਸ ਰੱਖਦਾ ਹਾਂ, ਪਰ ਇਸ ਸ਼ਰਾਰਤੀ ਗਿਰੋਹ ਦੀ ਮਨਸ਼ਾ ਸਭ ਨੂੰ ਸਪੱਸ਼ਟ ਹੋਣੀ ਚਾਹੀਦੀ ਹੈ।

Related posts

Leave a Reply