ਪਾਣੀ ਬਚਾਓ, ਬਿਜਲੀ ਬਿਲਾਂ ਵਿੱਚ ਕੀਤਾ ਵਾਧਾ ਵਾਪਿਸ ਲਓ ਮੁਹਿੰਮ ਤਹਿਤ ਸੁੰਦਰ ਨਗਰ ਹੁਸ਼ਿਆਰਪੁਰ ਵਿਖੇ ਦੋ ਮੀਟੰਗਾਂ

ਪਾਣੀ ਬਚਾਓ, ਬਿਜਲੀ ਬਿਲਾਂ ਵਿੱਚ ਕੀਤਾ ਵਾਧਾ ਵਾਪਿਸ ਲਓ.
ਹੁਸ਼ਿਆਰਪੁਰ, (Nisha, Navneet ) : ਪਾਣੀ ਬਚਾਓ, ਬਿਜਲੀ ਬਿਲਾਂ ਵਿੱਚ ਕੀਤਾ ਵਾਧਾ ਵਾਪਿਸ ਲਓ ਮੁਹਿੰਮ ਤਹਿਤ ਅੱਜ ਸੁੰਦਰ ਨਗਰ ਹੁਸ਼ਿਆਰਪੁਰ ਵਿਖੇ ਕਾਮਰੇਡ ਗੰਗਾ ਪ੍ਰਸਾਦਿ ਦੀਮ ਪ੍ਰਧਾਨਗੀ ਹੇਠਦੋ ਮੀਟੰਗਾਂ ਕੀਤੀਆਂ ਗਈਆਂ। ਜਿੰਨ੍ਹਾਂ ਵਿੱਚ ਪਾਣੀ ਦੇ ਡਿਗਦੇ ਪੱਧਰ ਕਾਰਨ ਪਾਣੀ ਦੇ ਸੰਕਟ ਦੇ ਖਤਰੇ ਅਤੇ ਜਮੀਨ ਅੰਦਰਲੇ ਪਾਣੀ ਦਾ ਉਦਯੋਗਿਕ ਇਕਾਈਆਂ ਵਲੋਂ ਪ੍ਰਦੂਸ਼ਤ ਕੀਤੇ ਜਾਣ ਬਾਰੇ ਆਪ ਸ਼ਹਿਰੀਆਂ ਨਾਲ ਗਲਬਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਪਾਣੀ ਦੀ ਦੁਰ ਵਰਤੋਂ ਨਾ ਕਰਨ ਬਾਰੇ ਜਾਗਰੂਕ ਕੀਤਾ ਗਿਆ।

 

ਇਸ ਦੇ ਨਾਲ ਹੀ ਪਂਜਾਬ ਸਰਕਾਰ ਵਲੋਂ ਵਧਾਏ ਗਏ 8% ਬਿਜਲੀ ਦੇ ਬਿਲਾਂ ਬਾਰੇ ਵਿਸਥਾਰ ਨਾਲ ਗੱਲ ਬਾਤ ਕੀਤੀ ਗਈ ਕਿ ਪੰਜਾਬ ਵਿੱਚ ਦੂਸਰੇ ਸੂਬਿਆਂ ਨਾਲੋਂ ਬਹੁਤ ਜਿਆਦਾ ਰੇਟ ਹਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਬਿਜਲੀ ਦੇ ਰੇਟ ਫੌਰੀ ਤੌਰ ਤੇ ਅੱਧੇ ਕੀਤੇ ਜਾਣ ਅਤੇ ਬਿਜਲੀ ਦੇ ਬਿਲ਼ਾਂ ਤੇ ਲਾਏ ਜਾਂਦੇ ਹਰ ਪ੍ਰਕਾਰ ਦੇ ਟੈਕਸ ਤੇ ਸੈਸ ਖਤਮ ਕੀਤੇ ਜਾਣ, ਬਿਜਲੀ ਪੈਦਾ ਕੲਨ ਵਾਲੀਆਂ ਪ੍ਰਾਈਵੇਂਟ ਕੰਪਨੀਆਂ ਨਾਲ ਕੀਤੇ ਲੋਕ ਵਿਰੋਧੀ ਫੈਸਲੇ ਰੱਦ ਕੀਤੇ ਜਾਣ, ਬਿਜਲੀ ਬਿੱਲ ਖਪਤਕਾਰਾਂ ਨੂੰ ਹਰ ਮਹੀਨੇ ਜਾਰੀ ਕੀਤੇ ਜਾਣ, ਪਣ-ਬਿਜਲੀ ਤੇ ਸੋਲਰ ਊਰਜਾ ਦੇ ਉਤਪਾਦਨ ਵਿੱਚ ਵਾਧਾ ਕੀਤਾ ਜਾਵੇ, ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਨਹਿਰਾਂ, ਸੂਇਆਂਦੀ ਪਹਿਲ ਦੇ ਅਧਾਰ ਤੇ ਅਧਾਰ ਤੇ ਸਫਾਈ ਕਰਾਕੇ ਉਂਨ੍ਹਾਂ ਨੂੰ ਚਾਲੂ ਕੀਤਾ ਜਾਵੇ I

ਸਾਰੇ ਪ੍ਰਾਂਤ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਮੁਫਤ ਸਪਲਾਈ ਯਕੀਨੀ ਬਣਾਈ ਜਾਵੇ, ਝੋਨੇ ਦੀ ਤੇ ਹੋਰ ਫਸਲਾਂ ਦੀ ਬਿਜਾਈ ਕਰਾ ਕੇ ਉਸ ਫਸਲ ਦੀ ਸਰਕਾਰੀ ਖ੍ਰੀਦ ਦੀ ਗਰੰਟੀ ਕੀਤੀ ਜਾਵੇ। ਇਸ ਮੌਕੇ ਦਵਿੰਦਰ ਸਿੰਘ ਕੱਕੋਂ ਅਤੇ ਬਲਵੀਰ ਸਿੰਘ ਸੂਣੀ ਨੇ ਵੀ ਸੰਬੋਧਨ ਕੀਤਾ।

Related posts

Leave a Reply