ਪਾਵਰਕਾਮ ਚੱਬੇਵਾਲ ਦੇ ਦਫਤਰ ਅੱਗੇ ਮੰਗਾਂ ਸਬੰਧੀ ਦਿੱਤਾ ਧਰਨਾ

ਹੁਸ਼ਿਆਰਪੁਰ, (Gagan) : ਪੰਜਾਬ ਪਾਵਰਕਾਮ ਚੱਬੇਵਾਲ ਦੇ ਦਫਤਰ ਅੱਗੇ ਹਿੰਦ ਕਮਿਉਨਿਸਟ ਪਾਰਟੀ ਮਾਰਕਸਵਾਦੀ (ਪੰਜਾਬ ਯੂਨਿਟ) ਦੀ ਕਾਲ ਤੇ ਕਾ: ਨਿਰਵੈਰ ਸਿੰਘ ਦੀ ਅਗਵਾਈ ਤੇ ਕਾ: ਪਰਸਨ ਸਿੰਘ ਲਹਿਲੀ ਕਲਾਂ ਦੀ ਪ੍ਰਧਾਨਗੀ ਹੇਠ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਨੂੰ ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਫੁੱਲ ਮਾਲਾਵਾਂ ਭੇਂਟ ਕਰਕੇ ਕਾ: ਕਮਲਜੀਤ ਸਿੰਘ ਰਾਜਪੁਰ ਭਾਈਆਂ ਦੀ ਅਗਵਾਈ ਕਾਫਲੇ ਦੇ ਰੂਪ ਵਿੱਚ ਸਾਥੀ ਨਾਅਰੇ ਮਾਰਦੇ ਹੋਏ ਐਸ.ਡੀ.ਓ. ਦਫਤਰ ਪਹੁੰਚੇ।

ਸੱਭ ਤੋਂ ਪਹਿਲਾਂ ਪਾਰਟੀ ਦੇ ਤਹਿਸੀਲ ਸਕੱਤਰ ਕਾ: ਕਮਲਜੀਤ ਸਿੰਘ ਰਾਜਪੁਰ ਭਾਈਆਂ ਨੇ ਅੱਜ ਦੇ ਧਰਨੇ ਦੀਆਂ ਮੰਗਾਂ ਸਬੰਧੀ ਵਿਸਥਾਰ ਸਹਿਤ ਦਸਿਆ। ਇਸ ਤੋਂ ਬਾਅਦ ਕਿਸਾਨ ਆਗੂ ਗੁਬਖਸ਼ ਸਿੰਘ ਸੂਸ, ਭੱਠਾ ਮਜਦੂਰ ਆਗੂ ਧੰਨਪੱਤ ਬੱਸੀ ਦੌਲਤ ਖਾਂ, ਟੀ.ਐਸ.ਯੂ ਆਗੂ ਗੁਰਮੇਸ਼ ਸਿੰਘ ਤੇ ਗੁਰਜੀਤ ਸਿੰਘ ਨੇ ਸਸਤੀ ਬਿਜਲੀ ਮਿਲਣ ਸਬੰਧੀ ਸੁਝਾਓ ਦਿੱਤੇ।

 

ਅਖੀਰ ਮਹਿਕਮੇ ਦੇ ਉੱਚ-ਅਧਿਕਾਰੀ ਸ: ਮਹਿੰਦਰ ਸਿੰਘ ਨੇ ਇਕੱਠ ਵਿੱਚ ਆ ਕੇ ਮੈਮੋਰੰਡਮ ਲਿਆ ਤੇ ਲੋਕਲ ਮੰਗਾਂ ਨੂੰ ਜਲਦੀ ਨਿਪਟਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਤੇਕਾ: ਮਨਜੀਤ ਸਿੰਘ ਲਹਿਲੀ-ਕਲਾਂ, ਸੁਰਿੰਦਰ ਸਿੰਘ ਕਾਣੇਨੇ ਵੀ ਵਿਚਾਰ ਰੱਖੇ। ਅਖੀਰ ਕਾ: ਨਿਰਵੈਰ ਸਿੰਘ ਮਰਨਾਈਆਂ ਨੇ ਆਏ ਸਾਥੀਆਂ ਦਾ ਧੰਨਵਾਦ ਕੀਤਾ।

Related posts

Leave a Reply