ਪਿਤਾ ਦੀ ਯਾਦ ਚ ‘ਸਾਂਝੀ ਰਸੋਈ’ ਵਿੱਚ ਸ਼੍ਰੀ ਪ੍ਰੇਮ ਸੈਣੀ ਅਤੇ  ਡਾ. ਵਿਸ਼ਾਲ ਸ਼ਰਮਾਂ  ਦੇ ਪਰਿਵਾਰਾਂ ਨੇ ਪਾਇਆ ਯੋਗਦਾਨ

ਹੁਸ਼ਿਆਰਪੁਰ, 31 ਅਗਸਤ: (D.P.R.O)

ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਦੀ ਯੋਗ ਅਗਵਾਈ ਹੇਠ ਜ਼ਿਲ•ਾ ਰੈਡ ਕਰਾਸ ਸੋਸਾਇਟੀ ਵਲੋਂ ਚਲਾਈ ਜਾ ਰਹੀ ‘ਸਾਂਝੀ ਰਸੋਈ’ ਪ੍ਰੋਜੈਕਟ ਨੂੰ ਹੁਸ਼ਿਆਰਪੁਰ ਦੇ ਦਾਨੀ-ਸੱਜਣਾਂ ਦੇ ਸਹਿਯੋਗ ਨਾਲ ਦੂਸਰੇ ਸਾਲ ਵੀ ਵੱਡੀ ਸਫ਼ਲਤਾ ਪ੍ਰਾਪਤ ਹੋ ਰਹੀ ਹੈ। ਇਸੇ ਕੜੀ ਤਹਿਤ ਡਾਕਟਰ ਵਿਸ਼ਾਲ ਸ਼ਰਮਾ, ਨਿਊਰੋਲੋਜਿਸਟ, ਮਾਰਫਤ ਸ਼ਿਵਮ ਹਸਪਤਾਲ ਹੁਸ਼ਿਆਰਪੁਰ ਨੇ ਆਪਣੇ ਪਿਤਾ ਸ੍ਰੀ ਗੁਰਸੇਵਕ ਸ਼ਰਮਾ ਦੀ ਯਾਦ ਵਿੱਚ ‘ਸਾਂਝੀ ਰਸੋਈ’ ਨੂੰ 5100 ਰੁਪਏ ਦਿੱਤੇ ਹਨ।
ਇਸੇ ਤਰ•ਾਂ ਸਾਂਝੀ ਰਸੋਈ ਲਈ ਸ਼੍ਰੀ ਪ੍ਰੇਮ ਸੈਣੀ ਅਤੇ ਸ਼੍ਰੀਮਤੀ ਸਵੀਨ ਸੈਣੀ ਮਾਰਫਤ ਨਾਈਸ ਕੰਪਿਊਟਰਸ ਹੁਸ਼ਿਆਰਪੁਰ ਵਲੋਂ ਆਪਣੇ ਪਿਤਾ ਸਵਰਗਵਾਸੀ ਚੌਧਰੀ ਗਿਆਨ ਚੰਦ ਸੈਣੀ ਦੀ ਯਾਦ ਵਿੱਚ 5000 ਰੁਪਏ ਦਾਨ ਵਜੋਂ ਦਿੱਤੇ। ਇਸ ਮੌਕੇ ਜ਼ਿਲ•ਾ ਰੈਡ ਕਰਾਸ ਸੋਸਾਇਟੀ ਦੇ ਮੈਂਬਰਾਂ ਵਲੋਂ ‘ਸਾਂਝੀ ਰਸੋਈ’ ਨੂੰ ਦਿੱਤੇ ਦਾਨ ਲਈ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਪ੍ਰੋ: ਕੁਲਦੀਪ ਕੋਹਲੀ, ਸ਼੍ਰੀਮਤੀ ਮਨੋਰਮਾ ਮਹਿੰਦਰਾ, ਸ਼੍ਰੀ ਰਾਜੀਵ ਬਜਾਜ, ਸ਼੍ਰੀਮਤੀ ਸੀਮਾ ਬਜਾਜ, ਸ਼੍ਰੀ ਨਰਿੰਜਣ ਭਾਟੀਆ ਅਤੇ ਸ਼੍ਰੀਮਤੀ ਜੋਗਿੰਦਰ ਕੌਰ ਵੀ ਹਾਜ਼ਰ ਸਨ।

Related posts

Leave a Reply