ਪਿਤਾ ਨੂੰ ਕਰੰਟ ਲਾ ਕੇ ਕਤਲ ਕਰਨ ਦੇ ਦੋਸ਼ ਵਿੱਚ ਪੁੱਤਰ ਵਿਰੁੱਧ ਮਾਮਲਾ ਦਰਜ

ਪਿਤਾ ਨੂੰ ਕਤਲ ਕਰਨ ਦੇ ਦੋਸ਼ ਵਿੱਚ ਪੁੱਤਰ ਵਿਰੁੱਧ ਮਾਮਲਾ ਦਰਜ
ਗੁਰਦਾਸਪੁਰ 20 ਜੁਲਾਈ ( ਅਸ਼ਵਨੀ ) :– ਪੁਲਿਸ ਸਟੇਸ਼ਨ ਧਾਰੀਵਾਲ ਅਧੀਨ ਪੈਂਦੇ ਪਿੰਡ ਜਫਰਵਾਲ ਦੇ ਵਸਨੀਕ ਇਕ ਵਿਅਕਤੀ ਨੂੰ ਕਰੰਟ ਲਾ ਕੇ ਮਾਰਣ ਤੇ ਰਾਤ ਸਮੇਂ ਉਸ ਦਾ ਸੰਸਕਾਰ ਕਰ ਦੇਣ ਦੇ ਮਾਮਲੇ ਵਿੱਚ ਧਾਰੀਵਾਲ ਪੁਲਿਸ ਸਟੇਸ਼ਨ ਦੀ ਪੁਲਿਸ ਵੱਲੋਂ ਮਿ੍ਰਤਕ ਦੇ ਇਕ ਪੁੱਤਰ ਦੇ ਬਿਆਨ ਤੇ ਦੁਜੇ ਪੁੱਤਰ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ । ਰਛਪਾਲ ਸਿੰਘ ਪੁੱਤਰ ਤਰਸੇਮ ਸਿੰਘ 35 ਸਾਲ ਵਾਸੀ ਜਫਰਵਾਲ ਨੇ ਪੁਲਿਸ ਨੂੰ ਦਿੱਤੇ ਬਿਆਨ ਰਾਹੀਂ ਦਸਿਆਂ ਕਿ ਉਸ ਦੇ ਪਿਤਾ ਦੀ ਜੱਦੀ ਜ਼ਮੀਨ ਸਾਢੇ 12 ਏਕੜ ਸੀ ਜੋਕਿ ਉਸ ਦੇ ਪਿਤਾ ਵੱਲੋਂ ਉਸ ਨੂੰ ਤੇ ਉਸ ਦੇ ਭਰਾ ਹਰਪਾਲ ਸਿੰਘ ਨੂੰ ਬਰਾਬਰ ਵੰਡ ਦਿੱਤੀ ਸੀ । ਉਸ ਦਾ ਭਰਾ ਹਰਪਾਲ ਸਿੰਘ ਆਪਣੇ ਪਿਤਾ ਦੀ ਦੇਖ-ਭਾਲ਼ ਨਹੀਂ ਕਰਦਾ ਸੀ .

ਜਿਸ ਕਾਰਨ ਉਹ ਆਪਣੇ ਪਿਤਾ ਨੂੰ ਕਰੀਬ 7-8 ਮਹੀਨੇ ਪਹਿਲਾ ਮੋਹਾਲੀ ਲੇ ਗਿਆ ਸੀ ਜਿੱਥੋਂ ਉਸ ਦਾ ਪਿਤਾ ਬੀਤੀ 13 ਜੁਲਾਈ ਨੂੰ ਆਪਣੇ ਪਿੰਡ ਜਫਰਵਾਲ ਵਾਪਿਸ ਆਇਆ ਸੀ । ਬੀਤੀ 15 ਜੁਲਾਈ ਨੂੰ ਉਸ ਨੂੰ ਕਿਸੇ ਜਾਣਕਾਰ ਤੋ ਪਤਾ ਲੱਗਾ ਕਿ ਉਸ ਦੇ ਪਿਤਾ ਦੀ ਬੀਤੀ ਰਾਤ ਮੋਤ ਹੋ ਗਈ ਹੈ । ਜਦੋਂ ਉਸ ਨੇ ਪਿੰਡ ਆ ਕੇ ਪੜਤਾਲ ਕੀਤੀ ਤਾਂ ਉਸ ਦੇ ਮਾਮੇ ਦੇ ਲੜਕੇ ਨੇ ਦਸਿਆਂ ਕਿ 14 ਜੁਲਾਈ ਨੂੰ ਹਰਪਾਲ ਸਿੰਘ ਦੀ ਆਪਣੇ ਪਿਤਾ ਤਰਸੇਮ ਸਿੰਘ ਦੇ ਨਾਲ ਬਹਿਸ ਹੋਈ ਸੀ ਤੇ ਹਰਪਾਲ ਸਿੰਘ ਨੇ ਆਪਣੇ ਪਿਤਾ ਨੂੰ ਕਰੰਟ ਲਾ ਕੇ ਮਾਰ ਕੇ ਬਿਨਾ ਕਿਸੇ ਨੂੰ ਦੱਸੇ ਆਪਣੇ ਪਿਤਾ ਦਾ ਸੰਸਕਾਰ ਕਰਕੇ ਲਾਸ਼ ਨੂੰ ਖੁਰਦ ਬੁਰਦ ਕਰ ਦਿੱਤਾ ਹੈ । ਪੁਲਿਸ ਸਟੇਸ਼ਨ ਧਾਰੀਵਾਲ ਦੇ ਮੁੱਖੀ ਸਬ ਇੰਸਪੈਕਟਰ ਅਮਨਦੀਪ ਸਿੰਘ ਨੇ ਦਸਿਆਂ ਕਿ ਰਛਪਾਲ ਸਿੰਘ ਦੇ ਬਿਆਨਾਂ ਤੇ ਹਰਪਾਲ ਸਿੰਘ ਦੇ ਵਿਰੁੱਧ 302 , 201 ਅਧੀਨ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।

Related posts

Leave a Reply