ਪਿੰਡਾਂ ਲਈ ਵੱਡੀ ਮੁਸੀਬਤ ਬਣ ਰਹੇ ਹਨ ਜੰਗਲੀ ਜਾਨਵਰ, ਤਣ ਬਣਾ ਕੇ ਸਾਰੀ ਸਾਰੀ ਰਾਤ ਜਾਗਣ ਲਈ ਮਜਬੂਰ ਕਿਸਾਨ

                                                               
ਸ੍ਰੀ ਆਨੰਦਪੁਰ ਸਾਹਿਬ 22 ਸਤੰਬਰ ( ਰਜਿੰਦਰ ਧੀਮਾਨ ਰਵਿੰਦਰ ਸਿਮੁੂ)  ਆਨੰਦਪੁਰ ਸਾਹਿਬ ਦੇ ਨਾਲ ਲੱਗਦੇ ਦਰਜਨਾਂ ਪਿੰਡਾਂ ਦੇ ਚੰਗਰ ਇਲਾਕੇ ਵਿੱਚ ਇਨ੍ਹਾਂ ਦਿਨੀਂ ਜੰਗਲੀ ਜਾਨਵਰਾਂ ਨੇ ਪਿੰਡਾਂ ਦੇ ਲੋਕਾਂ ਦੀਆਂ ਫ਼ਸਲਾਂ ਨੂੰ  ਤਬਾਹ ਕੀਤਾ ਹੋਇਆ ਹੈ  ਇਹ ਲੋਕ ਸਾਰੀ ਸਾਰੀ ਰਾਤ ਖੇਤਾਂ ਵਿੱਚ ਆਰਜ਼ੀ ਤੌਰ ਤੇ  ਤਨ  ਬਣਾ ਕੇ ਬੈਠਣ ਲਈ ਮਜਬੂਰ ਹਨ  ਚੰਗਰ ਦੇ ਲੋਕਾਂ ਦੀ ਇਕੋ ਇਕ ਫਸਲ ਮੱਕੀ ਦੀ ਫਸਲ ਹੈ ਉਹ ਵੀ ਬਾਰਸ਼ ਤੇ ਨਿਰਭਰ ਹੁੰਦੀ ਹੈ ਇਸ ਵਾਰ ਬਾਰਸ਼ ਵਧੀਆ ਹੋਣ ਕਰਕੇ ਫ਼ਸਲ ਵੀ ਚੰਗੀ ਦਿਖਾਈ  ਪਰ ਹਰ ਸਾਲ ਦੀ ਤਰ੍ਹਾਂ ਜੰਗਲੀ ਜਾਨਵਰਾਂ ਵੱਲੋਂ ਇਨ੍ਹਾਂ ਚੰਗਰ ਦੇ ਲੋਕਾਂ ਦੀ ਫ਼ਸਲ ਨੂੰ ਵੱਡਾ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। 
 
ਇਸ ਸੰਬੰਧੀ ਦਰਜਨਾਂ ਪਿੰਡਾਂ ਦੇ ਲੋਕਾਂ ਜਿਨ੍ਹਾਂ ਵਿਚ ਪਹਾੜਪੁਰ ਸਮਲਾਹ ਬਲੌਲੀ ਰਾਏਪਰ  ਦੋਲੇਵਾਲ  ਚੀਕਣਾ ਮਝੇਡ਼  ਕਾਹੀਵਾਲ  ਤਾਰਾਪੁਰ  ਝਿੰਜੜੀ  ਬਰੋਟੂ ਥੱਪੜ  ਧਨੇੜਾ ਲਖੇੜ  ਆਦਿ ਪਿੰਡਾਂ ਦੇ ਲੋਕਾਂ ਜਿਨ੍ਹਾਂ ਵਿੱਚ ਮੁਕੇਸ਼ ਕੁਮਾਰ ਤਾਰਾ ਚੰਦ ਹਰੀ ਕ੍ਰਿਸ਼ਨ ਪੱਪੂ ਰਾਮ ਸੱਤਿਆ  ਮੱਖਣ ਸਿੰਘ ਰਾਜ ਰਾਣੀ ਤਰਲੋਚਨ ਸਿੰਘ ਮੇਜਰ ਰਾਮ  ਸ਼ਕੁੰਤਲਾ ਦੇਵੀ ਕੁਸ਼ੱਲਿਆ ਦੇਵੀ ਭਜਨ ਸਿੰਘ ਕੇਸਰ ਸਿੰਘ  ਆਦਿ ਨੇ ਦੱਸਿਆ ਕਿ ਉਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣੀ ਮੱਕੀ ਦੀ ਫਸਲ ਨੂੰ ਤਨ ਤੇ ਬੈਠ ਕੇ ਬਚਾਉਣ ਲਈ ਮਜਬੂਰ ਹਨ  ਉਨ੍ਹਾਂ ਦੱਸਿਆ ਕਿ ਉਹ ਹਰ ਸਾਲ ਸਰਕਾਰ ਤੇ ਪ੍ਰਸ਼ਾਸਨ ਕੋਲ ਇਸ ਸਬੰਧੀ ਅਪੀਲ ਕਰਦੇ ਆਏ ਹਨ ਪਰ ਕਦੇ ਕਿਸੇ ਨੇ ਕੋਈ ਸਾਰਥਕ ਹੱਲ ਨਾ ਲੱਭਿਆ  ਉਨ੍ਹਾਂ ਇਸ ਗੱਲ ਤੇ ਵੀ ਅਫਸੋਸ ਪ੍ਰਗਟ ਕੀਤਾ ਕਿ ਜਦੋਂ ਜਦੋਂ ਵੀ ਸਰਕਾਰਾਂ ਬਣਦੀਆਂ ਹਨ ਉਦੋਂ ਨੇਤਾ ਲੋਕ ਉਨ੍ਹਾਂ ਕੋਲ ਵੋਟਾਂ ਲੈਣ  ਆਉਂਦੇ  ਹਨ ਪਰ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਕੋਈ ਗੰਭੀਰਤਾ ਨਾਲ ਨਹੀਂ ਸੋਚਦਾ  ਉਨ੍ਹਾਂ ਇਸ ਵਾਰ ਫਿਰ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹ ਜੰਗਲੀ ਜਾਨਵਰਾਂ ਬਾਰੇ ਕੋਈ ਢੁੱਕਵਾਂ ਹੱਲ ਲੱਭਿਆ ਜਾਵੇ  ਅਤੇ ਇਨ੍ਹਾਂ ਲੋਕਾਂ ਨੂੰ ਸਾਰੀ ਸਾਰੀ ਰਾਤ ਬੈਠ ਕੇ  ਫ਼ਸਲਾਂ ਦੀ ਰਾਖੀ ਕਰਨ ਤੋਂ ਬਚਾਇਆ ਜਾਵੇ  ਤਨ ਤੇ ਬੈਠੇ ਕੁਝ ਵਿਅਕਤੀ ਸਾਰੀ ਸਾਰੀ ਰਾਤ ਬੰਬ ਪਟਾਕੇ ਚਲਾ ਕੇ ਇਨ੍ਹਾਂ ਜਾਨਵਰਾਂ ਨੂੰ ਭਜਾਉਂਦੇ ਵੀ ਸੁਣਾਈ ਦਿੰਦੇ ਰਹਿੰਦੇ ਹਨ
 
 
 

Related posts

Leave a Reply