ਪਿੰਡ ਡੱਫਰ ਵਾਸੀਆਂ ਨੇ ਕੀਤਾ ਪਿੰਡ ਨੂੰ ਸੀਲ

ਆਉਣ ਜਾਣ ਵਾਲੇ ਦਾ ਰੱਖਿਆ ਜਾ ਰਿਹਾ ਹੈ ਵੇਰਵਾ- ਸਰਪੰਚ ਹਰਦੀਪ ਪੈਂਕੀ
GARHDIWALA 8/4/2020 :-
( YOGESH GUPTA SPL . REPORTER) ਪ੍ਰਸ਼ਾਸਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਵਿੱਚ ਲਗਾਏ ਕਰਫ਼ਿਊ ਦੌਰਾਨ ਪਿੰਡ ਡੱਫਰ ਵਿਖੇ ਸਰਪੰਚ ਹਰਦੀਪ ਸਿੰਘ ਪੈਂਕੀ ਦੀ ਅਗਵਾਈ ਹੇਠ ਪਿੰਡ ਡੱਫਰ ਵਾਸੀਆਂ ਅਤੇ ਨੌਜਵਾਨਾਂ ਦੇ ਸਹਿਯੋਗ ਸਦਕਾ ਪਿੰਡ ਡੱਫਰ ਨੂੰ ਸੀਲ ਕੀਤਾ ਗਿਆ। ਇਸ ਮੌਕੇ ਸਰਪੰਚ ਹਰਦੀਪ ਸਿੰਘ ਪੈਂਕੀ ਨੇ ਦੱਸਿਆ ਕਿ ਪਿੰਡ ਡੱਫਰ ਵੱਲ ਜਿੰਨੇ ਵੀ ਰਸਤੇ ਵੱਖ ਵੱਖ ਪਿੰਡਾਂ ਨੂੰ ਜਾਂਦੇ ਹਨ ਉਨ੍ਹਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਥਾਵਾਂ ਤੇ ਪਿੰਡ ਦੇ ਪਤਵੰਤੇ ਸੱਜਣਾਂ,ਪੰਚਾਇਤ ਮੈਂਬਰਾਂ ਅਤੇ ਨੌਜਵਾਨਾਂ ਦੀਆਂ ਵੱਖ ਵੱਖ ਸਮੇਂ ਅਨੁਸਾਰ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਵੀ ਰਿਕਾਰਡ ਕਾਪੀ ਤੇ ਨੋਟ ਕੀਤਾ ਜਾ ਰਿਹਾ ਹੈ ਕਿ ਪਿੰਡ ਵਿੱਚ ਕੌਣ ਆ ਰਿਹਾ ਹੈ ਅਤੇ ਕੌਣ ਕਿਸੇ ਜ਼ਰੂਰੀ ਕੰਮ ਲਈ ਬਾਹਰ ਜਾ ਰਿਹਾ ਹੈ, ਇਸ ਦਾ ਸਾਰਾ ਵੇਰਵਾ ਨੋਟ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨੇ ਵਿਸ਼ੇਸ਼ ਤੌਰ ਤੇ ਕਿਹਾ ਕਿ ਕਰੋਨਾ ਵਾਰਸ ਦੇ ਮੱਦੇਨਜ਼ਰ ਪਿੰਡ ਡੱਫਰ ਅੰਦਰ ਵੀ ਪੂਰੀ ਦੇਖ ਰੇਖ ਕੀਤੀ ਜਾ ਰਹੀ ਹੈ,ਤਾਂ ਜੋ ਕੋਈ ਵੀ ਆਪੋ ਆਪਣੇ ਘਰਾਂ ਵਿੱਚੋਂ ਬਾਹਰ ਨਾ ਨਿਕਲੇ। ਇਸ ਮੌਕੇ ਸਰਪੰਚ ਹਰਦੀਪ ਸਿੰਘ ਪੈਂਕੀ, ਸਮੂਹ ਪੰਚਾਇਤ ਮੈਂਬਰ,ਪਤਵੰਤੇ ਸੱਜਣ ਅਤੇ ਨੌਜਵਾਨ ਹਾਜ਼ਰ ਸਨ।

Related posts

Leave a Reply