ਪਿੰਡ ਦੁਲਮੀਵਾਲ ਰਤੜੇ ਅਤੇ ਮੋਰੀਆਂ ਵਿੱਚ ਆਪ ਨੇ ਬਿਜਲੀ ਦੇ ਬਿੱਲ ਸਾੜ ਕੇ ਜਬਰਦਸਤ ਕੀਤਾ ਰੋਸ ਪ੍ਰਦਰਸ਼ਨ


ਦਸੂਹਾ 19 ਅਪ੍ਰੈਲ (ਚੌਧਰੀ) : ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿੱਚ ਮਹਿੰਗੀ ਬਿਜਲੀਦੇ ਬਿੱਲ ਸਾੜਨ ਦੀ ਮੁਹਿੰਮ ਤਹਿਤ ਦਸੂਹਾ ਦੇ ਕੰਢੀ ਇਲਾਕੇ ਦੇ ਪਿੰਡ ਦੁਲਮੀਵਾਲ ਰਤੜੇ ਅਤੇ ਮੋਰੀਆਂ ਵਿੱਚ ਬਿਜਲੀ ਦੇ ਬਿੱਲ ਸਾੜ ਕੇ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਤੇ ਦਸੂਹਾ ਹਲਕੇ ਦੇ ਕੋਆਰਡੀਨੇਟਰ ਅਤੇ ਜਿਲ੍ਹਾ ਯੂਥ ਵਿੰਗ ਦੇ ਪ੍ਧਾਨ ਐਡਵੋਕੇਟ ਕਰਮਵੀਰ ਸਿੰਘ ਘੁੰਮਣ,ਬਲਾਕ ਪ੍ਰਧਾਨ ਮਾਸਟਰ ਸੁਰਜੀਤ ਸਿੰਘ ਸੰਸਾਰਪੁਰ,ਸਰਕਲ ਇੰਚਾਰਜ ਸਤਪਾਲ ਸਿੰਘ, ਸਰਕਲ ਇੰਚਾਰਜ ਰਾਜੇਸ਼ ਕੁਮਾਰ ਬਿੱਟੂ ਸੰਘਵਾਲ ਅਤੇ ਹੋਰ ਬਹੁਤ ਸਾਰੇ ਪਿੰਡਾਂ ਦੇ ਪਤਵੰਤੇ ਨਿਵਾਸੀ ਹਾਜਿਰ ਸਨ।

Related posts

Leave a Reply