ਪਿੰਡ ਨਿੱਜਰਾਂ ਵਿਖੇ ਖੇਤਾਂ ‘ਚ ਪਸ਼ੂਆਂ ਲਈ ਚਾਰਾ ਲੈਣ ਗਈ ਔਰਤ ਦਾ ਜਬਰ ਜ਼ਨਾਹ ਤੋਂ ਬਾਅਦ ਕਤਲ

* ਸਵੇਰੇ ਲਾਸ਼ ਮੋਟਰ ਤੋਂ ਬਰਾਮਦ 
ਜਲੰਧਰ – (ਸੰਦੀਪ ਸਿੰਘ ਵਿਰਦੀ /ਗੁਰਪ੍ਰੀਤ ਸਿੰਘ ) -ਕਰੋਨਾ ਬਿਮਾਰੀ ਦੇ ਕਾਰਨ ਪਿੰਡਾਂ ਤੇ ਸ਼ਹਿਰਾਂ ਵਿੱਚ ਚੱਪੇ ਚੱਪੇ ਤੇ ਪੁਲਿਸ ਨੂੰ ਤੈਨਾਤ ਕੀਤਾ ਗਿਆ ਹੈ । ਪ੍ਰੰਤੂ ਇਸ ਦੇ ਬਾਵਜੂਦ ਇੱਕ ਔਰਤ ਦਾ ਜਬਰ ਜਨਾਹ ਤੋਂ ਬਾਅਦ ਕਤਲ ਕਰ ਦਿੱਤਾ ਗਿਆ । ਹਰੇਕ ਪਿੰਡ ਨੂੰ ਸੀਲ ਕੀਤਾ ਗਿਆ ਹੈ ਅਤੇ ਪਿੰਡਾਂ ਵਿੱਚ ਨੌਜਵਾਨਾਂ ਵੱਲੋਂ ਪੁਲਿਸ ਦੀ ਸਹਾਇਤਾ ਨਾਲ ਠੀਕਰੀ ਪਹਿਰੇ ਲਗਾਏ ਗਏ ਹਨ ।ਕਿਸੇ ਬਾਹਰੀ  ਵਿਅਕਤੀ ਵੱਲੋਂ ਆ ਕੇ ਔਰਤ ਦਾ ਕਤਲ ਕਰਨਾ ਸੰਭਵ ਨਹੀਂ ਹੋ ਸਕਦਾ ।  ਮ੍ਰਿਤਕਾ ਦੀ ਪਚਾਣ ਸੀਤਾ ਪਤਨੀ ਲੁਭਾਇਆ ਵਜੋਂ ਹੋਈ ਹੈ। ਪੁਲਿਸ ਨੂੰ ਇਸ ਸੰਬੰਧੀ ਸੂਚਨਾ ਦਿੱਤੀ ਗਈ। ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਕਤ ਮਹਿਲਾ ਬੀਤੇ ਦਿਨ ਖੇਤਾਂ ‘ਚ ਪਸ਼ੂਆਂ ਲਈ ਚਾਰਾ ਲੈਣ ਲਈ ਆਈ ਸੀ। ਅਤੇ ਉਹ ਰਾਤ ਘਰ ਵਾਪਸ ਨਹੀਂ ਆਈ। ਸਾਰੀ ਰਾਤ ਉਸ ਦੀ ਤਲਾਸ਼ ਕੀਤੀ ਗਈ। ਤੇ ਪਿੰਡ ਵਿਚ ਐਲਾਨ ਵੀ ਕੀਤਾ ਗਿਆ । ਪਰ ਉਸ ਬਾਰੇ ਕੁਝ ਵੀ ਪਤਾ ਨਹੀਂ ਲੱਗਾ।
ਉਕਤ ਔਰਤ ਦੀ ਲਾਸ਼ ਅੱਜ ਸਵੇਰੇ ਪਿੰਡ ਤੋਂ ਬਾਹਰ ਇਕ ਮੋਟਰ ਤੋਂ ਬਰਾਮਦ ਕੀਤੀ ਗਈ। ਪੁਲਿਸ ਨੂੰ ਸੂਚਿਤ ਕਰਨ ਤੇ ਇਸ ਮੌਕੇ ਤੇ ਐਸ ਪੀ ਸਰਬਜੀਤ ਸਿੰਘ ਬਾਹੀਆ , ਡੀਐੱਸਪੀ ਸੁਰਿੰਦਰ ਪਾਲ ਧੋਗੜੀ ਸਬ ਡਿਵੀਜ਼ਨ  ਕਰਤਾਰਪੁਰ, ਸੀਆਈਏ ਸਟਾਫ ਦਿਹਾਤੀ ਦੀ ਟੀਮ ਅਤੇ ਐਸਐਚਓ ਰਮਨਦੀਪ ਥਾਣਾ ਲਾਂਬੜਾ ਜਾਂਚ ਕਰਨ ਲਈ  ਪਹੁੰਚੇ ਸਨ ।

Related posts

Leave a Reply