ਪਿੰਡ ਭੂੰਗਾ ਅਤੇ ਫਾਂਬੜਾ ਹੁਣ ਸੀ ਸੀ ਟੀ ਬੀ ਦੀ ਨਿਗਰਾਨੀ ਹੇਠ


ਦੋਸੜਕਾ / ਗੜ੍ਹਦੀਵਾਲਾ 12 ਜੂੂਨ(ਚੌਧਰੀ) : ਪਿੰਡ ਭੂੰਗਾ ਅਤੇ ਪਿੰਡ ਫਾਭੜੇ ਨੂੰ ਸੀ ਸੀ ਟੀ ਬੀ ਦੀ ਨਿਗਰਾਨੀ ਹੇਠ ਕੀਤਾ ਗਿਆ। ਇਸ ਦਾ ਸਾਰਾ ਖਰਚਾ ਮਨਿੰਦਰ ਸਿੰਘ ਟਿਮੀ ਸ਼ਾਹੀ ਵਰਗੇ ਸਮਾਜ ਸੇਵੀ ਵਲੋਂ ਕੀਤਾ ਗਿਆ। ਜਿਸ ਦਾ ਉਦਘਾਟਨ ਅੱਜ ਪਵਨ ਕੁਮਾਰ ਆਦੀਆ ਹਲਕਾ ਸ਼ਾਮਚੁਰਾਸੀ ਵਿਧਾਇਕ ਨੇ ਆਪਣੇ ਕਰਕਮਲਾਂ ਨਾਲ ਕਰਦਿਆਂ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਪਵਨ ਕੁਮਾਰ ਆਦੀਆ ਨੇ ਕਿਹਾ ਕਿ ਹੁਣ ਤੋਂ ਚੋਰੀ ਚਕਾਰੀ ਅਤੇ ਲੂਟ ਖੋਹ ਵਰਗੀਆਂ ਘਟਨਾਵਾਂ ਘਟਣਗੀਆਂ ਅਤੇ ਇਸ ਇਲਾਕੇ ਵਿੱਚ ਆਮ ਸ਼ਾਂਤੀ ਦਾ ਮਾਹੌਲ ਬਣੇਗਾ। ਇਸ ਮੌਕੇ ਤੇ ਜਸਪਾਲ ਸਿੰਘ ਪੰਡੋਰੀ ਚੈਅਰਮੈਨ ਬਲਾਕ ਸੰਮਤੀ ਭੂੰਗਾ ਨੇ ਲੋਕਾਂ ਅੱਗੇ ਇਹ ਕਿਹਾ ਕਿ ਸਾਨੂੰ ਆਪਣੇ ਪਿੰਡਾਂ ਦੀ ਦੇਖ-ਰੇਖ ਵਿੱਚ ਸਰਕਾਰ ਦੀ ਸਹਾਇਤਾ ਕਰਨੀ ਚਾਹੀਦੀ ਹੈ। ਇਸ ਮੌਕੇ ਤੇ ਹਲਪ੍ਰੇਮ ਵਸ਼ਿਸ਼ਟ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਭੂੰਗਾ, ਸੋਰਵ ਪਵਨ ਆਦੀਆ ਉੱਘੇ ਕਾਂਗਰਸੀ ਲੀਡਰਾਂ, ਮਨਿੰਦਰ ਸਿੰਘ ਟਿਮੀ ਸ਼ਾਹੀ ਵਾਇਸ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਭੂੰਗਾ , ਵਿਸ਼ਨੂੰ ਤਿਵਾੜੀ ਬਲਾਕ ਸੰਮਤੀ ਮੈਂਬਰ ਭੂੰਗਾ, ਧਰਮਿੰਦਰ ਘੁੱਗੀ ਸਰਪੰਚ ਭੂੰਗਾ, ਜਸਵਿੰਦਰ ਸਿੰਘ ਧਨੋਆ ਸਰਪੰਚ ਡੱਲੇਵਾਲ, ਅਮਰਜੀਤ ਸਿੰਘ ਸਰਪੰਚ ਕਬੀਰਪੁਰ, ਮੁਨਸ਼ੀ ਰਾਮ ਸਰਪੰਚ ਕੋਟਲੀ, ਰਾਜਨ ਮਨਖੰਡ ਭੂੰਗਾ, ਨੰਬਰਦਾਰ ਰਾਮ ਕੁਮਾਰ ਕੁਟਾ , ਕੁਲਵਿੰਦਰ ਸਿੰਘ ਬਿੱਲਾ ਨਸੇ਼ਰਾ ਦਵਿੰਦਰ ਗੋਜਰਾ ਸੋਤਲਾ, ਭੁਪਿੰਦਰ ਸਿੰਘ ਪੰਚ ਭੂੰਗਾ ਆਦਿ ਹਾਜ਼ਰ ਸਨ।

Related posts

Leave a Reply