ਪਿੰਡ ਹਰਮੋਇਆ ਵਿਖੇ ਟਿਊਬਵੈਲ ਲੱਗਣ ਨਾਲ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੋਵੇਗਾ ਹੱਲ- ਡਾ. ਰਾਜ ਕੁਮਾਰ

ਪਿੰਡ ਹਰਮੋਇਆ ਵਿਖੇ ਟਿਊਬਵੈਲ ਲੱਗਣ ਨਾਲ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੋਵੇਗਾ ਹੱਲ- ਡਾ. ਰਾਜ ਕੁਮਾਰ
– ਵਿਧਾਇਕ ਡਾ. ਰਾਜ ਕੁਮਾਰ ਨੇ ਪਿੰਡ ਹਰਮੋਇਆ ਵਿਖੇ ਟਿਊਬਵੈਲ ਦਾ ਉਦਘਾਟਨ ਕਰ ਕੰਮ ਸ਼ੁਰੂ ਕਰਵਾਇਆ
ਹਲਕਾ ਚੱਬੇਵਾਲ : ਵਿਧਾਇਕ ਡਾ. ਰਾਜ ਕੁਮਾਰ ਨੇ ਪਿੰਡ ਹਰਮੋਇਆ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਨੇ ਪੀਣ ਵਾਲੇ ਪਾਣੀ ਦੇ ਟਿਊਬਵੈਲ ਦਾ ਉਦਘਾਟਨ ਕਰ ਕੰਮ ਸ਼ੁਰੂ ਕਰਵਾਇਆ। ਪਿੰਡ ਵਿੱਚ ਪਾਣੀ ਦੀ ਸਮੱਸਿਆ ਤੋਂ ਲੋਕ ਬਹੁਤ ਪਰੇਸ਼ਾਨ ਸਨ। ਟਿਊਬਵੈਲ ਦੇ ਲੱਗ ਜਾਣ ਨਾਲ ਪਿੰਡ ਦੀ ਪਾਣੀ ਦੀ ਸਮੱਸਿਆ ਦਾ ਵੀ ਨਿਵਾਰਣ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਪਿੰਡ ਵਿੱਚ ਟਿਊਬਵੈਲ ਦੇ ਲੱਗਣ ਤੋਂ ਬਾਅਦ ਤੋਂ ਪਾਣੀ ਦੀ ਟੈਂਕੀ ਤੇ ਪਾਈਪ ਲਾਈਨ ਵੀ ਪਾਈ ਜਾਵੇਗੀ।

ਇਹ ਪੂਰਾ ਪ੍ਰੋਜੈਕਟ ਲਗਭਗ 51 ਲੱਖ ਦੀ ਲਾਗਤ ਨਾਲ ਤਿਆਰ ਕੀਤਾ ਜਾਵੇਗਾ। ਪਿੰਡ ਦੇ ਵਿਕਾਸ ਕਾਰਜਾ ਲਈ 34 ਲੱਖ ਦੀ ਗ੍ਰਾਂਟ ਮੁਹੱਈਆ ਕਰਵਾਈ ਗਈ। ਇਸਤੋਂ ਇਲਾਵਾ ਪਿੰਡ ਵਿੱਚ 1.20 ਕਰੋੜ ਦੀ ਲਾਗਤ ਨਾਲ 3 ਸਿੰਚਾਈ ਟਿਊਬਵੈਲ ਵੀ ਲਗਾਏ ਗਏ ਹਨ। ਜਿਸ ਨਾਲ ਪਿੰਡ ਦੇ ਕਿਸਾਨਾ ਨੂੰ ਖੇਤੀ ਲਈ ਕੋਈ ਸਮੱਸਿਆ ਪੇਸ਼ ਨਹੀਂ ਆਵੇਗੀ। ਇਸ ਮੌਕੇ ਤੇ ਡਾ. ਰਾਜ ਕੁਮਾਰ ਨੇ ਕਿਹਾ ਕਿ ਉਹਨਾਂ ਦੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਹਲਕਾ ਵਾਸੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ। ਡਾ. ਰਾਜ ਕੁਮਾਰ ਨੇ ਦੱਸਿਆ ਕਿ ਉਹਨਾਂ ਲਈ ਉਹਨਾਂ ਦਾ ਹਲਕਾ ਤੇ ਹਲਕਾ ਵਾਸੀ ਪਹਿਲਾ ਹਨ ਤੇ ਬਾਕੀ ਸਭ ਕੁਝ ਬਾਅਦ ਵਿੱਚ ਹੈ।

ਇਸ ਮੌਕੇ ਤੇ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਦੇ ਐਸ.ਡੀ.ਓ. ਸੁਖਵਿੰਦਰ ਸਿੰਘ, ਐਕਸੀਅਨ ਗੁਰਪ੍ਰੀਤ ਸਿੰਘ ਅਤੇ ਜੇ.ਈ ਸਨੀ ਸਿੰਘ ਮੌਜੂਦ ਸਨ। ਇਸ ਤੋਂ ਇਲਾਵਾ ਪਿੰਡ ਹਰਮੋਇਆ ਸਰਪੰਚ ਅਮਰਜੀਤ ਸਿੰਘ,  ਸੁਦੇਸ਼ ਰਾਣੀ ਸਰਪੰਚ ਖੇੜਾ ਕਲ , ਕਰਨੈਲ ਚੰਦ ਪੰਚ, ਕਸ਼ਮੀਰ ਕੌਰ, ਗੁਰਮੀਤ ਕੌਰ, ਅਮਰਜੀਤ ਕੌਰ, ਹਰਮੇਸ਼ ਲੰਬੜਦਾਰ, ਸੁਖਵਿੰਦਰ ਸਿੰਘ, ਦਰਬਾਰੀ ਲਾਲ ਪੰਚ, ਮਨਪ੍ਰੀਤ ਕੌਰ ਪੰਚ, ਪਰਮਜੀਤ ਪੰਚ, ਭਜਨ ਕੌਰ ਪੰਚ, ਲੰਬੜਦਾਰ ਸਦਾਰਾਮ, ਚੌਧਰੀ ਪ੍ਰੀਤਮ ਚੰਦ, ਬਖਸ਼ੀ ਰਾਮ ਆਦਿ ਪਿੰਡ ਵਾਸੀ ਮੌਜੂਦ ਸਨ।

Related posts

Leave a Reply