ਪੀਣ ਵਾਲੇ ਪਾਣੀ ਦੀ ਦੁਰਵਰਤੋਂ ਕਰਨ ਵਾਲੇ 4 ਵਿਅਕਤੀਆਂ ਦੀਆਂ ਪਾਈਪਾਂ ਕਬਜੇ ਵਿਚ ਲਈਆਂ- ਤਿਵਾੜੀ

-ਨਗਰ ਨਿਗਮ ਦੀ ਟੀਮ ਵੱਲੋਂ ਪਾਣੀ ਦੀ ਦੁਰਵਰਤੋਂ ਰੋਕਣ ਲਈ ਹਰ ਰੋਜ਼ ਕੀਤੀ ਜਾ ਰਹੀ ਹੈ ਚੈਕਿੰਗ
ਹੁਸ਼ਿਆਰਪੁਰ (SUKHWINDER, GOURAV SHAH, NAVNEET, VICKY JULKA) ਨਗਰ ਨਿਗਮ ਹੁਸ਼ਿਆਰਪੁਰ ਦੇ ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ^ਨਿਰਦੇਸ਼ਾਂ ਅਨੁਸਾਰ ਪੀਣ ਵਾਲੇ ਪਾਣੀ ਦੀ ਹੋ ਰਹੀ ਦੁਰਵਰਤੋਂ ਦੀ ਰੋਕਥਾਮ ਲਈ ਵਾਟਰ ਸੱਪਲਾਈ ਦੇ ਜੇਈ ਅਸ਼ਵਨੀ ਸ਼ਰਮਾ, ਸੁਪਰਡੰਟ ਗੁਰਮੇਲ ਸਿੰਘ, ਇੰਸਪੈਕਟਰ ਮੁਕੁਲ ਕੇਸਰ, ਅਮਨਦੀਪ ਸੈਣੀ ਅਤੇ ਪ੍ਰਦੀਪ ਕੁਮਾਰ ਦੀ ਬਣਾਈ ਗਈ ਟੀਮ ਵੱਲੋਂ ਪੀਣ ਵਾਲੇ ਪਾਣੀ ਦੀ ਹੋ ਰਹੀ ਦੁਰ^ਵਰਤੋ ਦੀ ਚੈਕਿੰਗ ਨੂੰ ਹੋਰ ਤੇਜ਼ ਕਰਦੇ ਹੋਏ ਨੇ ਸ਼ਹਿਰ ਦੇ ਵੱਖਵੱਖ ਮੱੁਹਲਿਆਂ ਜ੍ਹਿਨਾ ਵਿੱਚ ਮੁੱਹਲਾ ਗੁਰੂ ਗੋਬਿੰਦ ਸਿੰਘ ਨਗਰ, ਡਗਾਨਾ ਰੋਡ, ਸੁਭਾਸ਼ ਨਗਰ, ਰੂਪ ਨਗਰ, ਗੋਕੁਲ ਨਗਰ, ਕੀਰਤੀ ਨਗਰ, ਹਰੀ ਨਗਰ, ਰਹੀਮਪੁਰ, ਗੌਰਮੈਂਟ ਕਾਲੇਜ਼ ਰੋਡ, ਸੁਤੌਹਰੀ ਰੋਡ, ਵਕੀਲਾਂ ਬਜਾਰ, ਸ਼ਿਮਲਾ ਪਹਾੜੀ ਅਤੇ ਅੱਡਾ ਮਾਹਿਲਪੁਰ ਵਿਖੇ ਚੈਕਿੰਗ ਕੀਤੀ ਅਤੇ ਮੌਕੇ ਤੇ ਪੀਣ ਵਾਲੇ ਪਾਣੀ ਦੀ ਦੁਰ ਵਰਤੋਂ ਕਰ ਰਹੇ 4 ਵਿਅਕਤੀਆਂ ਦੀਆਂ ਪਾਣੀ ਵਾਲੀਆਂ ਪਾਈਪਾਂ ਕਬਜੇ ਵਿਚ ਲਈਆਂ।

ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ ਨੇ ਦੱਸਿਆ ਕਿ ਨਗਰ ਨਿਗਮ ਦੀ ਟੀਮ ਵੱਲੋਂ ਪਾਣੀ ਦੀ ਦੁਰਵਰਤੋਂ ਰੋਕਣ ਲਈ ਹਰ ਰੋਜ਼ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਪੀਣ ਵਾਲੇ ਪਾਣੀ ਦੀ ਨਜਾਇਜ ਵਰਤੋ ਕਰਨ ਵਾਲੇ ਲੋਕਾਂ ਦੀਆਂ ਪਾਈਪਾਂ ਕਬਜੇ ਵਿੱਚ ਲੈ ਕੇ ਜੁਰਮਾਨੇ ਵੀ ਕੀਤੇ ਜਾਣਗੇ। ਉਹਨਾਂ ਕਿਹਾ ਕਿ ਸ਼ਹਿਰ ਨਿਵਾਸੀ ਪੀਣ ਵਾਲੇ ਪਾਣੀ ਦੀ ਦੁਰ^ਵਰਤੋਂ ਨਾ ਕਰਨ ਅਤੇ ਇਸ ਦੀ ਸੰਯਮ ਨਾਲ ਵਰਤੋਂ ਕਰਨ।

Related posts

Leave a Reply