ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਵਲੋਂ ਮਜ਼ਦੂਰ ਦਿਵਸ ਤੇ ਕੀਤਾ ਜਾਵੇਗਾ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ April 30, 2020April 30, 2020 Adesh Parminder Singh ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਵਲੋਂ ਮਜ਼ਦੂਰ ਦਿਵਸ ਤੇ ਕੀਤਾ ਜਾਵੇਗਾ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨSTAFF REPORTER: YOGESH GUPTA,SPL CORRESPONDENT :LALJI CHOUDHARYਅੱਜ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੀ ਈਕਾਈ (ਭੂੰਗਾ) ਵਲੋਂ ਹੁਸ਼ਿਆਰਪੁਰ ਜ਼ਿਲ੍ਹਾ ਕੋ-ਕਨਵੀਨਰ ਸੰਜੀਵ ਧੂਤ ਤੇ ਸਕੱਤਰ ਤਿਲਕ ਰਾਜ ਨੇ ਵੀਡੀਓ ਕਾਨਫਰੰਸ ਦੁਆਰਾ ਮੁਲਾਜ਼ਮ ਸਾਥੀਆਂ ਨੂੰ ਸਰਕਾਰ ਦੀਆਂ ਮਾਰੂ ਨੀਤੀਆਂ ਦੀ ਆਲੋਚਨਾ ਕਰਦਿਆਂ ਦੱਸਿਆ ਕਿ ਸੰਘਰਸ਼ ਕਮੇਟੀ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਰੋਕਣ ਅਤੇ ਕਟੌਤੀ ਦੇ ਪ੍ਰਸਤਾਵ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ । ਉਹਨਾਂ ਕਿਹਾ ਕਿ 01 ਜਨਵਰੀ 2004 ਤੋਂ ਬਾਅਦ ਭਰਤੀ ਸਾਰੇ ਵਿਭਾਗਾਂ ਦੇ ਪੰਜਾਬ ਦੇ ਡੇਢ ਲੱਖ ਤੋਂ ਵੀ ਵੱਧ ਮੁਲਾਜ਼ਮਾਂ ਨੂੰ ਸਹੂਲਤਾਂ ਤੋਂ ਸੱਖਣੀ ਨਵੀਂ ਪੈਨਸ਼ਨ ਸਕੀਮ ਲਾਗੂ ਹੈ ਜਦ ਕਿ ਇਹਨਾਂ ਮੁਲਾਜ਼ਮਾਂ ਨੇ ਆਪਣੀ ਜਵਾਨੀ ਦੇ ਕੀਮਤੀ 25-30 ਸਾਲ ਜਨਤਕ ਸੇਵਾ ਵਿੱਚ ਲਾਉਣੇਹਨ । ਉਹਨਾਂ ਲਈ ਕੋਈ ਨਿਸ਼ਚਿਤ ਪੈਨਸ਼ਨ ਨਹੀਂ ਹੈ । ਵੱਧਦਾ ਮਹਿੰਗਾੲੀ ਭੱਤਾ, ਮੈਡੀਕਲ ਭੱਤਾ, ਪਰਿਵਾਰਿਕ ਪੈਨਸ਼ਨ, ਗ੍ਰੈਚੂਅਟੀ ਆਦਿ ਕੋਈ ਸਹੂਲਤ ਨਹੀਂ ਹੈ । ਇਸ ਲਈ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ, ਵਲੋਂ 1 ਮਈ (ਮਜ਼ਦੂਰ ਦਿਵਸ) ‘ਤੇ ਜਾਰੀ ਕੀਤੇ ਗਏ ਰੋਸ ਪ੍ਰਦਰਸ਼ਨ ਵਜੋਂ NPS ਅਧੀਨ ਆਉਂਦੇ ਸਾਰੇ ਕਰਮਚਾਰੀ ਆਪਣੇ-ਆਪਣੇ ਘਰਾਂ ਵਿੱਚ ਲੌਕਡਾਨ ਦਾ ਪਾਲਣਾ ਕਰਦੇ ਹੋਏ ਸਰਕਾਰ ਪ੍ਰਤੀ ਆਪਣਾ ਰੋਸ ਪ੍ਰਗਟ ਕਰਨਗੇ। ਇਸ ਰੋਸ ਪ੍ਰਦਰਸ਼ਨ ਵਿੱਚ ਮੁਲਾਜ਼ਮ ਤਖਤੀਆਂ ‘ਤੇ ਵੱਖ ਵੱਖ ਨਾਅਰੇ ਜਿਵੇਂ : ਨਵੀਂ ਪੈਨਸ਼ਨ ਰੱਦ ਕਰੋ, ਪੁਰਾਣੀ ਪੈਨਸ਼ਨ ਬਹਾਲ ਕਰੋ। ਪੁਰਾਣੀ ਪੈਨਸ਼ਨ ਹਰ ਕਰਮਚਾਰੀ ਦਾ ਸੰਵਿਧਾਨਕ ਹੱਕ ਹੈ। ਸਾਡਾ ਹੈ ਇੱਕੋ ਨਾਅਰਾ, ਪੁਰਾਣੀ ਪੈਨਸ਼ਨ ਹੈ ਹੱਕ ਹਮਾਰਾ। ਲਿਖ ਕੇ ਸ਼ੋਸ਼ਲ ਮੀਡਿਆ ਉੱਪਰ ਆਪਣੀਆਂ ਤਸਵੀਰਾਂ ਸਾਂਝੀਆਂ ਕਰਕੇ ਸਰਕਾਰ ਪ੍ਰਤੀ ਆਪਣਾ ਜ਼ੋਰਦਾਰ ਰੋਸ ਪ੍ਰਗਟ ਕਰਨਗੇ। ਸੂਬਾ ਕਮੇਟੀ ਮੰਗ ਕਰਦੀ ਹੈ ਕਿ ਪੰਜਾਬ ਦੇ ਡੇਢ ਲੱਖ ਤੋਂ ਵੀ ਵੱਧ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਕੇ ਉਹਨਾਂ ਦਾ ਭਵਿੱਖ ਸਰੁੱਖਿਅਤ ਕਰੇ। ਇਸ ਮੌਕੇ ‘ਤੇ ਵੱਖ-ਵੱਖ ਵਿਭਾਗਾਂ ਤੋਂ ਗੁਰਕਿਰਪਾਲ ਬੋਦਲ, ਜਸਵੀਰ ਬੋਦਲ, ਕਰਮਜੀਤ ਸਿੰਘ , ਜਗਦੀਪ ਸਿੰਘ, ਸਤ ਪ੍ਰਕਾਸ਼, ਜਗਵਿੰਦਰ ਸਿੰਘ, ਸੰਜੀਵ ਕੋਈ, ਸੁਖਵਿੰਦਰ ਸਿੰਘ, ਗੁਰਮੁਖ ਸਿੰਘ, ਗੁਰਭਜਨ ਸਿੰਘ, ਚਰਨਜੀਤ ਸਿੰਘ, ਰਾਜ ਕੁਮਾਰ, ਅਨਿਲ ਕੁਮਾਰ, ਸਮੇਤ ਵੱਡੀ ਗਿਣਤੀ ‘ਚ ਮੁਲਾਜ਼ਮ ਵੀਡੀਓ ਕਾਨਫਰੰਸ ਵਿੱਚ ਸ਼ਾਮਿਲ ਹੋਏ ਸਨ । Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...