ਪੁਲਿਸ ਵੱਲੋਂ ਹੈਰੋਇਨ ਅਤੇ ਨਸ਼ੇ ਵਾਲ਼ੀਆਂ ਗੋਲ਼ੀਆਂ ਸਮੇਤ ਪੰਜ ਵਿਅਕਤੀਆ ਨੂੰ ਕਾਬੂ ਕਰਨ ਦਾ ਦਾਅਵਾ

ਹੈਰੋਇਨ , ਨਸ਼ੀਲੀਆਂ ਗੋਲ਼ੀਆਂ ਸਮੇਤ ਪੰਜ ਕਾਬੂ
ਗੁਰਦਾਸਪੁਰ 9 ਜੂਨ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲਿਸ ਵੱਲੋਂ 9.50 ਗ੍ਰਾਮ ਹੈਰੋਇਨ ਅਤੇ 4 ਸੋ ਨਸ਼ੇ ਵਾਲ਼ੀਆਂ ਗੋਲ਼ੀਆਂ ਸਮੇਤ ਪੰਜ ਵਿਅਕਤੀਆ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।
    ਸਹਾਇਕ ਸਬ ਇੰਸਪੈਕਟਰ ਸਤਪਾਲ ਪੁਲਿਸ ਸਟੇਸ਼ਨ ਧਾਰੀਵਾਲ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਨਾਕਾਬੰਦੀ ਦੇ ਸੰਬੰਧ ਵਿੱਚ ਪੁੱਲ ਪਿੰਡ ਪੀਰ ਦੀ ਸੈਨ ਰੋਡ ਬਾਈਪਾਸ ਧਾਰੀਵਾਲ ਤੋ ਸਰਵਨ ਸਿੰਘ ਪੁੱਤਰ ਮੇਜਰ ਸਿੰਘ ਅਤੇ ਗੁਰਸੇਵਕ ਸਿੰਘ ਪੁੱਤਰ ਲਖਬੀਰ ਸਿੰਘ ਵਾਸੀਆਨ ਪਿੰਡ ਕਲੇਰ ਖ਼ੁਰਦ ਨੂੰ ਸ਼ੱਕ ਪੈਣ ਉੱਪਰ ਕਾਰ ਨੰਬਰ ਪੀ ਬੀ 06 ਏ ਡਬਲਯੂ 9454 ਸਮੇਤ ਕਾਬੂ ਕਰਕੇ ਕਾਰ ਦੀ ਤਲਾਸ਼ੀ ਕੀਤੀ ਤਾਂ ਕਾਰ ਦੀ ਸੀਟ ਹੇਠਾਂ ਇਕ ਕਾਲੇ ਰੰਗ ਦੇ ਮੋਮੀ ਲਿਫਾਫੇ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੋਣ ਤੇ ਪੁਲਿਸ ਸਟੇਸ਼ਨ ਧਾਰੀਵਾਲ ਸੁਚਿਤ ਕੀਤਾ ਜਿਸ ਤੇ ਕਾਰਵਾਈ ਕਰਦੇ ਹੋਏ ਸਹਾਇਕ ਸਬ ਇੰਸਪੈਕਟਰ ਗੁਰਬਚਨ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੋਕਾ ਤੇ ਪੁੱਜ ਕੇ ਬਰਾਮਦ ਮੋਮੀ ਲਿਫਾਫੇ ਵਿੱਚੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ।
           ਸਬ ਇੰਸਪੈਕਟਰ ਪ੍ਰਦੀਪ ਕੁਮਾਰ ਸੀ ਆਈ ਏ ਸਟਾਫ਼ ਗੁਰਦਾਸਪੁਰ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਪਿੰਡ ਤਿਬੱੜ ਦੀਆ ਮੜੀਆ ਦੇ ਨਜ਼ਦੀਕ ਤੋ ਲਾਭ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਗੋਹਤ ਪੋਖਰ ਨੂੰ ਸ਼ੱਕ ਪੈਣ ਉੱਪਰ ਮੋਟਰਸਾਈਕਲ ਨੰਬਰ ਪੀ ਬੀ 06 ਏ ਵੀ 6564 ਸਮੇਤ ਕਾਬੂ ਕਰਕੇ ਲਾਭ ਸਿੰਘ ਵੱਲੋਂ ਸੁੱਟੇ ਲਿਫਾਫੇ ਨੂੰ ਚੈੱਕ ਕੀਤਾ ਜਿਸ ਵਿੱਚ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੋਣ ਤੇ ਪੁਲਿਸ ਸਟੇਸ਼ਨ ਤਿਬੱੜ  ਸੁਚਿਤ ਕੀਤਾ ਜਿਸ ਤੇ ਕਾਰਵਾਈ ਕਰਦੇ ਹੋਏ ਸਬ ਇੰਸਪੈਕਟਰ ਨਰਿੰਦਰ  ਸਿੰਘ ਨੇ ਪੁਲਿਸ ਪਾਰਟੀ ਸਮੇਤ ਮੋਕਾ ਤੇ ਪੁੱਜ ਕੇ ਬਰਾਮਦ ਮੋਮੀ ਲਿਫਾਫੇ ਵਿੱਚੋਂ 4.5 ਗ੍ਰਾਮ ਹੈਰੋਇਨ ਬਰਾਮਦ ਕੀਤੀ ।
                   ਸਹਾਇਕ ਸਬ ਇੰਸਪੈਕਟਰ ਰਜਿੰਦਰ ਕੁਮਾਰ ਪੁਲਿਸ ਸਟੇਸ਼ਨ ਧਾਰੀਵਾਲ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਜੀ ਟੀ ਰੋਡ ਨੇੜੇ ਸ਼ਾਹ ਪੈਟਰੋਲ ਪੰਪ ਤੋ ਅਸ਼ੋਕ ਕੁਮਾਰ ਪੁੱਤਰ ਗਿਰਧਾਰੀ ਲਾਲ ਅਤੇ ਵਿਸ਼ਾਲ ਪੁੱਤਰ ਸੱਤਪਾਲ ਵਾਸੀਆਨ ਪਿੰਡ ਝੂਲੀਪੁਰ ਨੂੰ ਸ਼ੱਕ ਪੈਣ ਉੱਪਰ ਮੋਟਰਸਾਈਕਲ ਨੰਬਰ ਪੀ ਬੀ 06 ਐਫ 3119 ਸਮੇਤ ਕਾਬੂ ਕਰਕੇ ਮੋਟਰ-ਸਾਈਕਲ ਦੀ ਪਿਛੱਲੀ ਸੀਟ ਤੇ ਬੈਠੇ ਅਸ਼ੋਕ ਕੁਮਾਰ ਦੇ ਹੱਥ ਵਿੱਚ ਫੜੇ ਮੋਮੀ ਲਿਫਾਫੇ ਨੂੰ ਚੈੱਕ ਕੀਤਾ ਜਿਸ ਵਿੱਚ ਨਸ਼ੀਲੀਆ ਗੋਲੀਆ ਹੋਣ ਕਾਰਣ ਪੁਲਿਸ ਸਟੇਸ਼ਨ ਧਾਰੀਵਾਲ ਸੁਚਿਤ ਕੀਤਾ ਜਿਸ ਤੇ ਕਾਰਵਾਈ ਕਰਦੇ ਹੋਏ ਸਹਾਇਕ ਸਬ ਇੰਸਪੈਕਟਰ ਯੂਸਫ ਮਸੀਹ ਨੇ ਪੁਲਿਸ ਪਾਰਟੀ ਸਮੇਤ ਮੋਕਾ ਤੇ ਪੁੱਜ ਕੇ ਬਰਾਮਦ ਮੋਮੀ ਲਿਫਾਫੇ ਵਿੱਚੋਂ 400 ਨਸ਼ੇ ਵਾਲ਼ੀਆਂ ਗੋਲ਼ੀਆਂ ਬਰਾਮਦ  ਕੀਤੀਆਂ ।

Related posts

Leave a Reply