ਪੁਲ ਦੀ ਉਸਾਰੀ, ਟਿਉਬਵੈਲ ਤੇ ਨਵੇ ਰੋਡ ਨਾਲ ਬਸੀ ਕਲਾਂ ਪਿੰਡ ਦਾ ਹੋਇਆ ਕਾਇਆ ਕਲਪ- ਡਾ. ਰਾਜ ਕੁਮਾਰ

ਪੁਲ ਦੀ ਉਸਾਰੀ, ਟਿਉਬਵੈਲ ਤੇ ਨਵੇ ਰੋਡ ਨਾਲ ਬਸੀ ਕਲਾਂ ਪਿੰਡ ਦਾ ਹੋਇਆ ਕਾਇਆ ਕਲਪ- ਡਾ. ਰਾਜ ਕੁਮਾਰ
-ਕਈ ਵਿਕਾਸ ਪ੍ਰੋਜੈਕਟ ਆਜਾਦੀ ਤੋਂ ਬਾਅਦ ਪਹਿਲੀ ਵਾਰ ਹੋ ਰਹੇ ਸ਼ੁਰੂ
ਚੱਬੇਵਾਲ / ਮਾਹਿਲਪੁਰ  (ਮੋਹਿਤ ਕੁਮਾਰ ) ਅੱਜ ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ ਨੇ ਪਿੰਡ ਬੱਸੀ ਕਲਾਂ ਦੇ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਤੇ ਉਹਨਾਂ ਨੇ ਬਸੀ ਕਲਾਂ ਪਿੰਡ ਵਿੱਚ ਬਣਾਏ ਜਾ ਰਹੇ ਨਵੇਂ ਰੋਡ ਦਾ ਉਦਘਾਟਨ ਕਰਕੇ ਕੰਮ ਸ਼ੁਰੂ ਕਰਵਾਇਆ। ਇਸ ਰੋਡ ਦੇ ਨਾ ਬਣਨ ਕਾਰਨ ਪਿੰਡ ਵਾਸੀਆਂ ਅਤੇ ਰਾਹਗੀਰਾਂ ਨੂੰ ਬਹੁਤ ਮੁਸ਼ਕਿਲ ਪੇਸ਼ ਆ ਰਹੀ ਸੀ। ਡਾ. ਰਾਜ ਨੇ ਕਿਹਾ ਕਿ ਇਹ ਰੋਡ ਲਗਭਗ 36 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਇਹ ਰੋਡ ਹੁਸ਼ਿਆਰਪੁਰ-ਮਾਹਿਲਪੁਰ ਮੇਨ ਰੋਡ ਤੇ ਅੱਡਾ ਚੱਬੇਵਾਲ ਤੋਂ ਬੱਸੀ ਕਲਾਂ ਪਿੰਡ ਤੱਕ ਬਣਾਇਆ ਜਾਵੇਗਾ। ਜਿਸ ਨਾਲ ਆਵਾਜਾਈ ਵਿੱਚ ਰਾਹਗੀਰਾਂ ਨੂੰ ਬਹੁਤ ਸੋਖ ਹੋਵੇਗੀ। ਇਸ ਮੌਕੇ ਤੇ ਵਿਧਾਇਕ ਡਾ. ਰਾਜ ਕੁਮਾਰ ਨੇ ਦੱਸਿਆ ਕਿ ਪਿਛਲੇ 4.5 ਸਾਲ ਵਿੱਚ ਚੱਬੇਵਾਲ ਹਲਕੇ ਦੇ ਕਈ ਵਿਕਾਸ ਪ੍ਰੋਜੈਕਟ ਅਜਿਹੇ ਸ਼ੁਰੂ ਕੀਤੇ ਗਏ ਹਨ, ਜੋ ਕਿ ਆਜਾਦੀ ਤੋਂ ਬਾਅਦ ਪਹਿਲੀ ਵਾਰ ਕੀਤਾ ਜਾ ਰਹੇ ਹਨ। ਕੁੱਝ ਪ੍ਰੋਜੈਕਟ ਪੂਰੇ ਕੀਤੇ ਜਾ ਚੁੱਕੇ ਹਨ ਅਤੇ ਕਈਆਂ ਦਾ ਕੰਮ ਚੱਲ ਰਿਹਾ ਹੈ। ਅਜਿਹੇ ਪ੍ਰੋਜੈਕਟਾਂ ਵਿੱਚ ਇਕ ਕੰਮ ਬੱਸੀ ਕਲਾਂ ਵਿਖੇ ਬਣਾਏ ਜਾ ਰਹੇ ਪੁੱਲ ਦਾ ਹੈ। ਜਿਸਦਾ ਉਦਘਾਟਨ ਡਾ. ਰਾਜ ਨੇ ਰੀਬਨ ਕੱਟ ਕੇ ਕੀਤਾ। ਜ਼ਿਕਰਯੋਗ ਹੈ ਕਿ ਪਿੰਡ ਵਾਸੀਆਂ ਨੇ ਡਾ. ਰਾਜ ਕੋਲ ਸਿਰਫ ਨਵੇਂ ਕਾਜਵੇ ਦੀ ਮੰਗ ਕੀਤੀ ਸੀ, ਪਰ ਡਾ. ਰਾਜ ਨੇ ਆਪਣੀ ਟੀਮ ਦੇ ਸਰਵੇਖਣ ਤੋਂ ਬਾਅਦ ਇੱਥੇ ਛੋਟਾ ਬਿ੍ਰਜ ਬਣਾਉਣ ਲਈ ਕਿਹਾ ਤਾਂ ਜੋ ਪਿੰਡ ਵਾਸੀਆਂ ਨੂੰ ਹੋਰ ਵੀ ਸਹੂਲਤ ਮਿਲ ਸਕੇ। ਇਹ ਬਿ੍ਰਜ ਲਗਭਗ 3.45 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਇਸਤੋਂ ਇਲਾਵਾ ਪਿੰਡ ਦੇ ਲੋਕ ਪੀਣ ਵਾਲੇ ਪਾਣੀ ਦੀ ਸੱਮਸਿਆ ਤੋਂ ਵੀ ਪਰੇਸ਼ਾਨ ਸਨ। ਜਿਸਦਾ ਹੱਲ ਕਰਦਿਆਂ ਹਲਕਾ ਵਿਧਾਇਕ ਡਾ. ਰਾਜ ਨੇ ਪਿੰਡ ਵਿੱਚ ਪੀਣ ਵਾਲੇ ਪਾਣੀ ਦਾ ਟਿਉਬਵੈਲ ਲਗਵਾਉਣ ਲਈ ਕਿਹਾ ਜੋਕਿ 8 ਲੱਖ ਰੁਪਏ ਦੀ ਲਾਗਤ ਨਾਲ ਲਗਵਾਇਆ ਜਾ ਰਿਹਾ ਹੈ। ਇਸ ਮੌਕੇ ਤੇ ਪਿੰਡ ਦੀ ਸਰਪੰਚ ਵਿਦਿਆ ਦੇਵੀ ਨੇ ਵਿਧਾਇਕ ਡਾ. ਰਾਜ ਕੁਮਾਰ ਦਾ ਸਵਾਗਤ ਕਰਦਿਆਂ ਉਹਨਾਂ ਦਾ ਧੰਨਵਾਦ ਕੀਤਾ। ਸਰਪੰਚ ਵਿਦਿਆ ਦੇਵੀ ਨੇ ਕਿਹਾ ਕਿ ਡਾ. ਰਾਜ ਦੀ ਬਦੌਲਤ ਹੀ ਉਹਨਾਂ ਦੇ ਪਿੰਡ ਦੀ ਨੋਹਾਰ ਹੀ ਬਦਲ ਗਈ ਹੈ। ਇਸਤੋਂ ਇਲਾਵਾ ਡਾ. ਰਾਜ ਵੱਲੋਂ ਪਿੰਡ ਦੇ ਵਿਕਾਸ ਕਾਰਜਾਂ ਲਈ 55.74 ਲੱਖ ਰੁਪਏ ਦੀ ਗ੍ਰਾਂਟ ਮੁਹੱਇਆ ਕਰਵਾਈ ਗਈ ਸੀ। ਇਸ ਮੌਕੇ ਤੇ ਜਿਲਾ ਪ੍ਰੀਸ਼ਦ ਮੈਂਬਰ ਗਗਨਦੀਪ ਚਾਣਥੂ, ਕ੍ਰਿਸ਼ਨ ਗੋਪਾਲ ਪੰਚ, ਕਰਮਜੀਤ ਪੰਚ, ਮੰਗੀ ਪੰਚ, ਬਲਬੀਰ ਸਿੰਘ ਘੁੱਲਰ, ਸ਼ਿਵਰੰਜਨ ਰੋਮੀ ਚੱਬੇਵਾਲ, ਰਾਣਾ ਸਰਪੰਚ ਬਠੁੱਲਾ, ਪਰਮਜੀਤ ਕੌਰ ਸਰਪੰਚ ਜਿਆਣ, ਚਰੰਜੀਲਾਲ ਬਿਹਾਲਾ ਸੰਮਤੀ ਮੈਂਬਰ, ਬਲਬੀਰ ਕੌਰ ਸਰਪੰਚ ਸੈਦੋਪੱਟੀ, ਰਾਜੀਵ ਜੇ.ਈ., ਗੌਤਮ ਜੇ.ਈ. ਅਤੇ ਪਿੰਡ ਵਾਸੀ ਮੌਜੂਦ ਸਨ।

Related posts

Leave a Reply