ਪੇਸੇ ਦੇ ਲੈਣ-ਦੇਣ ਕਾਰਨ ਡਾਕਟਰ ਦਾ ਕਤਲ ਦੋ ਵਿਰੁੱਧ ਮਾਮਲਾ ਦਰਜ

ਪੇਸੇ ਦੇ ਲੈਣ-ਦੇਣ ਕਾਰਨ ਆਰ ਐਮ ਪੀ ਡਾਕਟਰ ਦਾ ਕਤੱਲ ਦੋ ਵਿਰੁੱਧ ਮਾਮਲਾ ਦਰਜ
ਗੁਰਦਾਸਪੁਰ 25 ਜੂਨ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਬਹਿਰਾਮਪੁਰ ਅਧੀਨ ਕਸੱਬਾ ਬਹਿਰਾਮਪੁਰ ਵਿਖੇ ਇਕ ਵਿਅਕਤੀ ਦਾ ਕਤੱਲ ਹੋ ਜਾਣ ਬਾਰੇ ਸਮਾਚਾਰ ਹਾਸਲ ਹੋਇਆ ਹੈ। ਕਤੱਲ ਦਾ ਕਾਰਨ ਪੈਸੇ ਦਾ ਲੈਣ-ਦੇਣ ਦਸਿਆਂ ਜਾ ਰਿਹਾ ਹੈ । ਮਿ੍ਰਤਕ ਦੀ ਪਹਿਚਾਣ ਮੋਹਿਤ ਨੰਦਾ ( 41 ਸਾਲ ) ਵਜੋਂ ਦੱਸੀ ਜਾ ਰਹੀ ਹੈ ਜੋ ਪੇਸ਼ੇ ਤੋ ਆਰ ਐਮ ਪੀ ਵਜੋਂ ਕੰਮ ਕਰਦਾ ਸੀ ।

ਜਾਣਕਾਰੀ ਅਨੁਸਾਰ ਦੀਨਾਨਗਰ ਦੇ ਬਹਿਰਾਮਪੁਰ ਪੁਲੀਸ ਥਾਣੇ ਦੇ ਸਾਹਮਣੇ ਬੀਤੀ ਦੇਰ ਰਾਤ ਪੈਸਿਆਂ ਦੇ ਲੈਣ ਦੇਣ ਨੂੰ ਲੈਕੇ ਦੁਕਾਨਦਾਰ ਅਤੇ ਪ੍ਰਾਈਵੇਟ ਡਾਕਟਰ ਦੇ ਵਿੱਚ ਝਗੜਾ ਹੋਣ ਤੋਂ ਬਾਅਦ ਦੁਕਾਨਦਾਰ ਨੇ ਪ੍ਰਾਈਵੇਟ ਡਾਕਟਰ ਦੇ ਸਿਰ ਵਿੱਚ ਲੋਹੇ ਦੀ ਰਾਡ ਮਾਰ ਕੇ ਉਸਦਾ ਕਤਲ ਕਰ ਦਿੱਤਾ ਮੌਕੇ ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਡਾਕਟਰ ਦੀ ਲਾਸ਼ ਨੂੰ ਕਬਜੇ ਵਿਚ ਲੈ ਪੋਸਟਮਾਰਟਮ ਲਈ ਸਥਾਨਕ ਸਿਵਲ ਹੱਸਪਤਾਲ ਭੇਜ ਦਿੱਤਾ ਹੈ ਅਤੇ ਮ੍ਰਿਤਕ ਡਾਕਟਰ ਦੇ ਪਰਿਵਾਰਕ ਮੈਬਰਾਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ।

ਜਾਣਕਾਰੀ ਦਿੰਦਿਆਂ ਮ੍ਰਿਤਕ ਡਾ ਮੋਹਿਤ ਨੰਦਾ ਦੇ ਇਕ ਰਿਸ਼ਤੇਦਾਰ ਨੇ ਦੱਸਿਆ ਕਿ ਡਾਕਟਰ ਮੋਹਿਤ ਨੰਦਾ ਅਤੇ ਲੱਕੀ ਬੂਟ ਹਾਊਸ ਦੋਨਾਂ ਦੀਆਂ ਦੁਕਾਨਾਂ ਨਾਲ ਨਾਲ ਹਨ ਅਤੇ ਡਾਕਟਰ ਨੇ ਬੂਟ ਹਾਉਸ ਦੇ ਮਾਲਿਕ ਲੱਕੀ ਤੋਂ ਪੈਸੇ ਲੈਣੇ ਸ਼ਨ ਜਦ ਉਸ ਪੈਸੇ ਲੈਣ ਗਿਆ ਤਾਂ ਦੋਵਾ ਵਿਚਕਾਰ ਝਗੜਾ ਹੋ ਗਿਆ ਇਸ ਦੌਰਾਨ ਲੱਕੀ ਅਤੇ ਉਸਦੇ ਦੋਸਤ ਨੇ ਡਾਕਟਰ ਦੇ ਸਿਰ ਉੱਪਰ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਡਾਕਟਰ ਦੀ ਮੌਤ ਹੋ ਗਈ ਕਥਿਤ ਦੋਸ਼ੀ ਨੇ ਲਾਸ਼ ਨੂੰ ਬੋਰੇ ਵਿੱਚ ਪਾ ਕੇ ਦੁਕਾਨ ਦੇ ਅੰਦਰ ਹੀ ਬੰਦ ਕਰਕੇ ਮੌਕੇ ਤੋਂ ਫ਼ਰਾਰ ਹੋ ਗਿਆ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਦੋਸ਼ੀ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ।ਇਸ ਮਾਮਲੇ ਵਿਚ ਪੁਲਿਸ ਨੇ ਪੀਡ਼ਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ 2 ਵਿਅਕਤੀਆਂ ਦੇ ਖਿਲਾਫ  ਮਾਮਲਾ ਦਰਜ ਕਰ ਲਿਆ ਹੈ ਅਤੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕੀ ਥਾਣੇ ਦੇ ਸਾਹਮਣੇ ਹੋਏ ਇਸ ਕਤਲ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਇਕ ਪਾਸੇ ਕੋਰੋਨਾ ਦੇ ਕਰਕੇ ਲੋਕਡਾਊਨ ਸੱਤ ਵਜੇ ਤੋਂ ਸ਼ੁਰੂ ਹੋ ਜਾਂਦਾ ਹੈ 7 ਵਜੇ ਤੋਂ ਬਾਅਦ ਵੀ ਇਹ ਬੂਟ ਦੀ ਦੁਕਾਨ ਖੁੱਲ੍ਹੀ ਕਿੱਦਾਂ ਰਹਿ ਗਈ ਉਹ ਵੀ ਥਾਣੇ ਦੇ ਸਾਹਮਣੇ  ਕਿਤੇ ਨਾ ਕਿਤੇ ਇਸ ਪਿੱਛੇ ਪੁਲਸ ਤੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਹੁੰਦੇ ਨੇ

Related posts

Leave a Reply