ਪੈਨਸ਼ਨ ਲੈਣ ਗਏ ਬਜ਼ੁਰਗ ਵਿਅਕਤੀ ਦੀ ਮੌਤ

ਬਲਾਚੌਰ : ਭੱਦੀ ਰੋਡ ‘ਤੇ ਸਥਿਤ ਇੱਕ ਬੈਂਕ ‘ਚ ਪੈਨਸ਼ਨ ਲੈਣ ਗਏ ਬਜ਼ੁਰਗ ਵਿਅਕਤੀ ਦੀ ਮੌਤ ਦੀ ਖ਼ਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਨਗਰ ਕੌਂਸਲ ਬਲਾਚੌਰ ਦੀ ਹਦੂਦ ‘ਚ ਪੈਂਦੇ ਮਹਿੰਦੀਪੁਰ ਦੇ ਵਸਨੀਕ 86 ਸਾਲਾ ਮਹਿੰਗਾ ਸਿੰਘ ਜਦੋਂ ਓਰੀਐਂਟਲ ਬੈਂਕ ਆਫ਼ ਕਾਮਰਸ ਵਿਖੇ ਲਾਭਪਾਤਰੀ ਮਹੀਨਾਵਾਰ ਪੈਨਸ਼ਨ ਲੈਣ ਗਿਆ ਤਾਂ ਅਚਾਨਕ ਉਨ੍ਹਾਂ ਨੂੰ ਚੱਕਰ ਆ ਗਿਆ।

 

ਇਸ ਮਗਰੋਂ ਉਨ੍ਹਾਂ ਨੂੰ ਤੁਰੰਤ ਇੱਕ ਨਿੱਜੀ ਕਲੀਨਿਕ ਵਿਖੇ ਲਿਜਾਇਆ ਗਿਆ, ਜਿੱਥੇ ਕਿ ਡਾਕਟਰ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦਿੱਤਾ।

Related posts

Leave a Reply