ਪ੍ਰਿਸੀਪਲ ਸਕੱਤਰ ਪਾਵਰ ਤੇ ਵਾਟਰ ਰਿਸੋਰਸ ਅੱਜ ਪਠਾਨਕੋਟ ਵਿਖੇ ਪਹੁੰਚੇ ਅਤੇ ਕਰੋਨਾ ਵਾਈਰਸ (ਕੋਵਿਡ-19) ਦੀ ਸਥਿਤੀ ਦਾ ਜਾਇਜਾ ਲਿਆ


ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਰੋਨਾ ਵਾਈਰਸ (ਕੋਵਿਡ-19) ਦੀ ਪਠਾਨਕੋਟ ਸਥਿਤੀ ਬਾਰੇ ਦਿੱਤੀ ਵਿਸਥਾਰ ਪੂਰਵਕ ਜਾਣਕਾਰੀ

ਪਠਾਨਕੋਟ 29 ਅਪ੍ਰੈਲ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ  ) ਏ ਵੇਣੁ ਪ੍ਰਸਾਦ ਪ੍ਰਿਸੀਪਲ ਸਕੱਤਰ ਪਾਵਰ ਤੇ ਵਾਟਰ ਰਿਸੋਰਸ ਅੱਜ ਜਿਲ•ਾ ਪਠਾਨਕੋਟ ਵਿਖੇ ਵਿਸ਼ੇਸ ਦੋਰੇ ਤੇ ਪਹੁੰਚੇ ਅਤੇ ਕਰੋਨਾ ਵਾਈਰਸ (ਕੋਵਿਡ-19) ਦੀ ਜਿਲ•ਾ ਪਠਾਨਕੋਟ ਵਿੱਚ ਮੋਜੂਦਾ ਸਥਿਤੀ ਦਾ ਜਾਇਜਾ ਲਿਆ। ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤੀ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿਖੇ ਉਨ•ਾਂ ਵੱਲੋਂ ਜਿਲ•ਾ ਪ੍ਰਸਾਸਨਿਕ ਅਧਿਕਾਰੀਆਂ ਨਾਲ ਵਿਸੇਸ ਮੀਟਿੰਗ ਕੀਤੀ। ਜਿਸ ਵਿੱਚ ਹੋਰਨਾ ਤੋਂ ਇਲਾਵਾ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ , ਦੀਪਕ ਹਿਲੋਰੀ ਐਸ.ਐਸ.ਪੀ. ਪਠਾਨਕੋਟ, ਅਭਿਜੀਤ ਕਪਲਿਸ ਵਧੀਕ ਡਿਪਟੀ ਕਮਿਸ਼ਨਰ (ਜ), ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਅਰਸਦੀਪ ਸਿੰਘ ਐਸ.ਡੀ.ਐਮ.ਪਠਾਨਕੋਟ, ਡਾ. ਵਿਨੋਦ ਸਰੀਨ ਸਿਵਲ ਸਰਜਨ ਪਠਾਨਕੋਟ, ਡਾ. ਸਰਪਾਲ ਅਤੇ ਹੋਰ ਜਿਲ•ਾ ਅਧਿਕਾਰੀ ਹਾਜ਼ਰ ਸਨ।
ਮੀਟਿੰਗ ਦੋਰਾਨ ਡਿਪਟੀ ਕਮਿਸ਼ਨਰ ਪਠਾਨਕੋਟ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਜਿਲ•ਾ ਪਠਾਨਕੋਟ ਵਿੱਚ ਜਿਲ•ਾ ਪ੍ਰਸਾਸਨ ਵੱਲੋਂ ਕੋਵਿਡ-19 ਨਾਲ ਲੜਨ ਲਈ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ•ਾਂ ਜਿਲ•ਾ ਪਠਾਨਕੋਟ ਕਰੋਨਾ ਪਾਜੀਟਿਵ ਮਰੀਜਾਂ ਨੂੰ ਲੈ ਕੇ ਬਣਾਏ ਵੱਖ ਵੱਖ ਜੋਨਾਂ ਬਾਰੇ ਜਾਣਕਾਰੀ ਦਿੱਤੀ। ਉਨ•ਾਂ ਦੱਸਿਆ ਕਿ ਅਗੇਤੇ ਪ੍ਰਬੰਧਾਂ ਵਿੱਚ ਚਿੰਤਪੂਰਨੀ ਮੈਡੀਕਲ ਕਾਲਜ ਨੂੰ ਆਈਸੋਲੇਸ਼ਨ ਹਸਪਤਾਲ ਵਜੋਂ ਤਿਆਰ ਕੀਤਾ ਗਿਆ ਹੈ। ਉਨ•ਾਂ ਦੱਸਿਆ ਕਿ ਜਿਲ•ਾ ਪਠਾਨਕੋਟ ਵਿੱਚ ਹੁਣ ਤੱਕ ਕਰੀਬ 24 ਕੇਸ ਕਰੋਨਾ ਪਾਜੀਟਿਵ ਦੇ ਆਏ ਸਨ ਜਿਨ•ਾਂ ਵਿੱਚੋਂ ਕਰੀਬ 9 ਪੂਰੀ ਤਰ•ਾ ਨਾਲ ਕਰੋਨਾ ਮੁਕਤ ਹੋ ਚੁੱਕੇ ਹਨ ਅਤੇ 15 ਲੋਕਾਂ ਦਾ ਇਲਾਜ ਸਿਵਲ ਹਸਪਤਾਲ ਪਠਾਨਕੋਟ ਵਿਖੇ ਬਣਾਇਆ ਗਿਆ ਆਈਸੋਲੇਸ਼ਨ ਵਾਰਡ ਵਿਖੇ ਚਲ ਰਿਹਾ ਹੈ। ਉਨ•ਾਂ ਇਸ ਮੋਕੇ ਤੇ ਜਿਲ•ਾ ਪਠਾਨਕੋਟ ਵਿਖੇ ਕਰੋਨਾ ਵਾਈਰਸ ਨੂੰ ਲੈ ਕੇ ਤਿਆਰ ਕੀਤੇ ਗਏ ਡਿਜੀਟਲ ਪਲਾਨ ਬਾਰੇ ਵਿਸਥਾਰ ਪੂਰਵਕ ਸਮਝਾਇਆ। ਮੀਟਿੰਗ ਦੋਰਾਨ ਪ੍ਰਿੰਸੀਪਲ ਸਕੱਤਰ ਨੇ ਸਾਰੇ ਪ੍ਰਬੰਧਾਂ ਤੇ ਸੰਤੁਸਟੀ ਵਿਅਕਤ ਕੀਤੀ

Related posts

Leave a Reply