ਪ੍ਰੇਮਿਕਾਂ ਵਲੋ ਆਪਣੇ ਨਾਲ ਵਿਆਹ ਕਰਨ ਲਈ ਮਜਬੂਰ ਕਰਨ ਤੇ ਨੋਜਵਾਨ ਵਲੋ ਆਤਮ ਹਤਿਆ


ਗੁਰਦਾਸਪੁਰ 9 ਅਪ੍ਰੈਲ ( ਅਸ਼ਵਨੀ ) :- ਵਿਆਹੇ ਹੋਏ ਨੋਜਵਾਨ ਨੂੰ ਉਸ ਦੀ ਪ੍ਰੇਮਿਕਾਂ ਵਲੋ ਆਪਣੇ ਨਾਲ ਵਿਆਹ ਕਰਨ ਲਈ ਮਜਬੂਰ ਕਰਨ ਤੇ ਉਸ ਵਲੋ ਸਲਫਾਸ ਖਾ ਕੇ ਆਤਮਹਤਿਆ ਕਰ ਲੈਣ ਬਾਰੇ ਜਾਣਕਾਰੀ ਹਾਸਲ ਹੋਈ ਹੈ !ਪੁਲਿਸ ਵਲੋ ਇਸ ਸੰਬੰਧ ਵਿਚ ਪ੍ਰੇਮਿਕਾਂ ਦੇ ਵਿਰੁਧ ਧਾਰਾ 306 ਅਤੇ 506 ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਹਿਰਾਸਤ ਵਿਚ ਲਿਆ ਹੈ ! ਮ੍ਰਿਤਕ ਨੋਜਵਾਨ ਸ਼ਿਵ ਸੈਨਾਂ ਹਿੰਦ ਦਾ ਆਗੂ ਹੈ !
ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਡੀ ਐਸ ਪੀ ਸੁਖਪਾਲ ਸਿੰਘ ਨੇ ਦਸਿਆ ਕਿ ਬੀਤੀ ਸ਼ਾਮ ਉਹਨਾਂ ਨੂੰ ਸੂਚਨਾਂ ਮਿਲੀ ਸੀ ਕਿ ਪਿੰਡ ਮੀਰਪੁਰ ਵਿਚ ਕਿਰਾਏ ਤੇ ਰਹਿਣ ਵਾਲੇ ਰਣਦੀਪ ਸ਼ਰਮਾ ਨੇ ਸਲਫਾਸ ਖਾ ਕੇ ਆਤਮਹਤਿਆ ਕਰ ਲਈ ਹੈ ! ਸੂਚਨਾ ਮਿਲਦੇ ਹੀ ਪੁਲਿਸ ਨੇ ਮੋਕਾਂ ਤੇ ਪੁਜ ਕੇ ਲਾਸ਼ ਨੂੰ ਆਪਣੇ ਕਬਜੇ ਵਿਚ ਲੈ ਲਿਆ ! ਡੀ ਐਸ ਪੀ ਨੇ ਹੋਰ ਦਸਿਆ ਕਿ ਮ੍ਰਿਤਕ ਪਿੰਡ ਗੁਨੋਪੁਰ ਦਾ ਰਹਿਣ ਵਾਲਾ ਸੀ ਪਰ ਅੱਜ ਕਲ ਪਿੰਡ ਮੀਰਪੁਰ ਵਿਚ ਕਿਰਾਏ ਦੇ ਘਰ ਵਿਚ ਆਪਣੀ ਪਤਨੀ ਸੰਦੀਪ ਕੋਰ ਦੇ ਨਾਲ ਰਹਿ ਰਿਹਾ ਸੀ !ਮ੍ਰਿਤਕ ਰਣਦੀਪ ਸ਼ਰਮਾ ਦੀ ਪਤਨੀ ਸੰਦੀਪ ਕੋਰ ਨੇ ਪੁਲਿਸ ਨੂੰ ਦਿਤੇ ਬਿਆਨਾਂ ਵਿਚ ਦਸਿਆ ਕਿ ਉਸ ਦੇ ਪਤੀ ਦੇ ਗੁਰਦਾਸਪੁਰ ਵਿਚ ਰਹਿਣ ਵਾਲੀ ਸਿਮਰਨ ਕੋਰ ਦੇ ਨਾਲ ਨਜਾਇਜ ਸੰਬੰਧ ਸਨ ! ਸਿਮਰਨ ਕੋਰ ਦਾਂ ਪਤੀ ਦੁਬਈ ਰਹਿੰਦਾ ਹੈ ਅਤੇ ਉਸ ਦਾ ਆਪਣੇ ਪਤੀ ਦੇ ਨਾਲ ਤਲਾਕ ਦਾ ਕੇਸ਼ ਅਦਾਲਤ ਵਿਚ ਚਲ ਰਿਹਾਂ ਹੈ !ਸੰਦੀਪ ਕੋਰ ਨੇ ਪੁਲਿਸ ਨੂੰ ਹੋਰ ਦਸਿਆ ਕਿ ਕੂਝ ਸਮੈਂ ਤੋ ਉਸ ਦੇ ਪਤੀ ਦੀ ਪ੍ਰੇਮਿਕਾ ਉਸ ਦੇ ਪਤੀ ਉਪਰ ਉਸ ਨਾਲ ਤਲਾਕ ਲੈ ਕੇ ਵਿਆਹ ਕਰਾਉਣ ਲਈ ਦਬਾਅ ਪਾ ਰਹੀ ਸੀ ਇਸ ਕਾਰਨ ਉਸ ਦਾ ਪਤੀ ਪ੍ਰੇਸ਼ਾਨ ਰਹਿੰਦਾ ਸੀ ਅਤੇ ਇਹ ਸਾਰੀ ਗੱਲ ਉਸ ਦੇ ਪਤੀ ਨੇ ਉਸ ਨੂੰ ਦੱਸੀ ਸੀ ! ਇਸ ਦਬਾਅ ਦੇ ਕਾਰਨ ਉਸ ਦੇ ਪਤੀ ਨੇ ਆਤਮਹਤਿਆ ਕਰ ਲਈ ! ਡੀ ਐਸ ਪੀ ਨੇ ਹੋਰ ਦਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਅਧਾਰ ਉਪਰ ਪੁਲਿਸ ਵਲੋ ਸਿਮਰਨ ਕੋਰ ਦੇ ਵਿਰੁਧ ਮਾਮਲਾ ਦਰਜ ਕਰਕੇ ਉਸ ਨੂੰ ਹਿਰਾਸਤ ਵਿਚ ਲੈ ਕੇ ਪੁਛਗਿਛ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੀ ਲਾਸ਼ ਕਬਜੇ ਵਿਚ ਲੈ ਕੇ ਪੋਸਟ ਮਾਰਟਮ ਕਰਾਉਣ ਉਪਰਾਂਤ ਵਾਰਸਾ ਦੇ ਹਵਾਲੇ ਕਰ ਦਿਤੀ ਗਈ ਹੈ !

Related posts

Leave a Reply