ਪੰਜਾਬੀ ਕਲਾਕਾਰਾਂ ਦੇ ਕੋਰੋਨਾ ਮਹਾਂਮਾਰੀ ਦੌਰਾਨ ਹਾਲਾਤ ਬਣੇ ਨਾਜੁਕ,ਪੰਜਾਬ ਸਰਕਾਰ ਨੂੰ ਕਲਾਕਾਰਾਂ ਲਈ ਰਾਹਤ ਦੇਣ ਦੀ ਕੀਤੀ ਅਪੀਲ


ਟਾਂਡਾ ਉੜਮੁੜ / ਦਸੂਹਾ (ਚੌਧਰੀ) : ਕੋਰੋਨਾ ਮਾਹਾਮਾਰੀ ਦੌਰਾਨ ਆਰਥਿਕ ਤੰਗੀ ਨਾਲ ਜੂਝ ਰਹੇ ਪੰਜਾਬ ਇੰਡਸਟਰੀਜ਼ ਦੇ ਕਲਾਕਾਰਾਂ ਦੇ ਹਲਾਤ ਦਿਨ ਬ ਦਿਨ ਖਰਾਬ ਹੁੰਦੇ ਜਾ ਰਹੇ ਹਨ। ਪ੍ਰਸਿੱਧ ਪੰਜਾਬੀ ਗਾਇਕ ਗੁਰਮੀਤ ਸਿੰਘ ਗੈਰੀ ਨੇ ਕਨੇੇਡੀਅਨ ਦੋਆਬਾ ਟਾਈਮਜ਼ ਦੇ ਸੀਨੀਅਰ CORESSPONDENT ਚੌਧਰੀ ਨਾਲ ਗੱਲਬਾਤ ਕਰਦਿਆਂ ਇਹ ਵਿਚਾਰ ਪ੍ਰਗਟ ਕੀਤੇ।ਇਸ ਮੌਕੇ ਉਨ੍ਹਾਂ ਕਿਹਾ ਕਿ ਮੱਧਵਰਗ ਦੇ ਕਲਾਕਾਰ ਇਸ ਕੋਰੋਨਾ ਮਾਹਾਂਮਾਰੀ ਦੌਰਾਨ ਬਹੁਤ ਬੁਰੇ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਹਨ। ਸਾਡੇ ਪੰਜਾਬੀ ਕਲਾਕਾਰ ਪਿੰਡਾਂ ਵਿੱਚ ਸਭਿਆਚਾਰ ਪ੍ਰੋਗ੍ਰਾਮ,ਵਿਆਹ- ਜਾਗਰਣ ਆਦਿ ਦੇ ਪ੍ਰੋਗਰਾਮ ਕਰਕੇ ਆਪਣੀ ਰੋਜ਼ੀ ਰੋਟੀ ਕਮਾਉਂਦੇ ਹਨ ਪਰ ਕੋਰੋਨਾ ਮਹਾਂਮਾਰੀ ਦੌਰਾਨ ਸਾਰੇ ਪ੍ਰੋਗਰਾਮ ਬੰਦ ਪਏ ਹਨ ।ਜਦ ਕਿ ਹੁਣ ਸਾਰੀਆਂ ਮਾਰਕੀਟਾਂ ਖੁਲਦੀਆਂ ਜਾ ਰਹੀਆਂ ਹਨ।ਉਨਾਂ ਪੰਜਾਬ ਸਰਕਾਰ ਨੂੂੰ ਅਪੀਲ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਕਲਾਕਾਰਾਂ ਦੀ ਮੁਸ਼ਕਿਲਾਂ ਨੂੰ ਧਿਿਆ ਵਿਚ ਰੱਖਦੇ ਹੋਏ ਉਨ੍ਹਾਂ ਨੂੰ ਵੀ ਪ੍ਰੋਗਰਾਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਅਸੀਂ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਸਕਣ ਅਤੇ ਆਪਣੀ ਰੋਜ਼ੀ ਰੋਟੀ ਕਮਾ ਸਕਣ।

Related posts

Leave a Reply